ਮਹਿਲਾ ਥਾਣੇ ਦੇ ਟਾਇਲਟ ''ਚ ਦੋਸ਼ੀ ਔਰਤ ਨੇ ਕੀਤੀ ਖੁਦਕੁਸ਼ੀ

Tuesday, Apr 03, 2018 - 05:45 PM (IST)

ਝਾਰਖੰਡ— ਹਜਾਰੀਬਾਗ ਦੇ ਮਹਿਲਾ ਥਾਣੇ 'ਚ ਕਤਲ ਦੀ ਦੋਸ਼ੀ ਔਰਤ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਔਰਤ ਦੀ ਲਾਸ਼ ਥਾਣੇ ਦੇ ਟਾਇਲਟ 'ਚ ਲਟਕੀ ਹੋਈ ਮਿਲੀ। ਔਰਤ ਨੇ ਆਪਣੀ ਹੀ ਸਾੜੀ ਦਾ ਫਾਹਾ ਬਣਾ ਕੇ ਆਤਮ-ਹੱਤਿਆ ਕਰ ਲਈ।
ਔਰਤ ਨੂੰ 29 ਮਾਰਚ ਨੂੰ ਦੋ ਲੋਕਾਂ ਦੇ ਕਤਲ ਦੇ ਮਾਮਲੇ 'ਚ ਹਿਰਾਸਤ 'ਚ ਲਿਆ ਗਿਆ ਸੀ। ਪੁੱਛਗਿਛ 'ਚ ਔਰਤ ਨੇ ਆਪਣੀ ਸ਼ਮੂਲੀਅਤ ਸਵੀਕਾਰ ਕਰ ਲਈ, ਜਿਸ ਦੇ ਬਾਅਦ ਉਸ ਨੂੰ ਨਿਆਂਇਕ ਹਿਰਾਸਤ 'ਚ ਭੇਜਣ ਦੀ ਤਿਆਰੀ ਸੀ ਪਰ ਉਸ ਤੋਂ ਪਹਿਲੇ ਹੀ ਮੰਗਲਵਾਰ ਸਵੇਰੇ ਉਸ ਨੇ ਟਾਇਲਟ 'ਚ ਆਤਮ-ਹੱਤਿਆ ਕਰ ਲਈ। ਜਾਂਚ 'ਚ ਪੁਲਸ ਨੂੰ ਪਤਾ ਚੱਲਿਆ ਕਿ ਇਹ ਕਤਲ ਨਾਜਾਇਜ਼ ਸੰਬੰਧਾਂ ਕਾਰਨ ਕੀਤਾ ਗਿਆ ਸੀ। ਪਤੀ ਧਨਸ਼ਾਮ ਮਹਿਤੋ ਨੂੰ ਰਸਤੇ ਤੋਂ ਹਟਾਉਣ ਲਈ ਪਤਨੀ ਨੇ ਸ਼ਾਮ ਲਾਲ ਨਾਲ ਮਿਲ ਕੇ ਸਾਰਾ ਖੇਡ ਰਚਿਆ ਅਤੇ ਪਤੀ ਦਾ ਕਤਲ ਕਰ ਦਿੱਤਾ ਸੀ।


Related News