ਇਨ੍ਹਾਂ ਦੇਸ਼ਾਂ ''ਚ ਭਾਰਤ ਤੋਂ ਵਧੇਰੇ ਹੈ ਮਹਿਲਾ ਉਮੀਦਵਾਰਾਂ ਦੀ ਹਿੱਸੇਦਾਰੀ

Tuesday, Apr 09, 2019 - 01:58 PM (IST)

ਇਨ੍ਹਾਂ ਦੇਸ਼ਾਂ ''ਚ ਭਾਰਤ ਤੋਂ ਵਧੇਰੇ ਹੈ ਮਹਿਲਾ ਉਮੀਦਵਾਰਾਂ ਦੀ ਹਿੱਸੇਦਾਰੀ

ਰਵਾਂਡਾ— 2014 ਦੀਆਂ ਚੋਣਾਂ ਮਗਰੋਂ ਲੋਕ ਸਭਾ 'ਚ ਮਹਿਲਾ ਉਮੀਦਵਾਰਾਂ ਦੀ ਹਿੱਸੇਦਾਰੀ 12.15 ਫੀਸਦੀ ਹੋ ਗਈ ਸੀ, ਜੋ ਕਿ ਬਹੁਤ ਸਾਰੇ ਦੇਸ਼ਾਂ ਨਾਲੋਂ ਬਹੁਤ ਘੱਟ ਹੈ। ਇਕ ਰਿਪੋਰਟ ਮੁਤਾਬਕ ਸਹਾਰਾ ਅਫਰੀਕੀ ਦੇਸ਼ ਜੋ ਭਾਰਤ ਤੋਂ ਵੀ ਪਿੱਛੜੇ ਹਨ, 'ਚ ਇਹ ਗਿਣਤੀ ਔਸਤ 22.6 ਫੀਸਦੀ ਹੈ। 130 ਸਾਲ ਪੁਰਾਣੀ ਗਲੋਬਲ ਸੰਸਥਾ ਵਲੋਂ ਦੁਨੀਆ ਦੇ 190 ਦੇਸ਼ਾਂ ਦਾ ਅਧਿਐਨ ਕੀਤਾ ਗਿਆ ਜਿਸ ਮੁਤਾਬਕ ਮਹਿਲਾ ਪ੍ਰਤੀਨਿਧੀਆਂ 'ਚ ਭਾਰਤ 149ਵੇਂ ਨੰਬਰ 'ਤੇ ਹੈ। ਸੂਬਿਆਂ ਦੀ ਵਿਧਾਨ ਸਭਾ 'ਚ ਔਸਤਨ 9 ਫੀਸਦੀ ਔਰਤਾਂ ਹਨ। ਇਨ੍ਹਾਂ ਹਾਲਾਤਾਂ 'ਚ ਇਹ ਸਪੱਸ਼ਟ ਹੈ ਕਿ ਭਾਰਤ ਨੂੰ ਇਸ ਦਿਸ਼ਾ 'ਚ ਕਿੰਨਾ ਕੁ ਕੰਮ ਕਰਨਾ ਪੈਣਾ ਹੈ।
ਇਨ੍ਹਾਂ ਦੇਸ਼ਾਂ ਦੀ ਸੰਸਦ 'ਚ 40 ਫੀਸਦੀ ਤੋਂ ਵਧੇਰੇ ਹਨ ਔਰਤਾਂ—

ਹੇਠਲਾ ਸਦਨ ਕੁੱਲ ਸੀਟ ਔਰਤਾਂ    ਫੀਸਦੀ
ਰਵਾਂਡਾ  80            49   61.3
ਬੋਲਵੀਆ  130              69 53.1
ਕਿਊਬਾ  605            322   53.2
ਮੈਕਸੀਕੋ  500                 241 48.2
ਸਵੀਡਨ 349             165   47.3
ਗ੍ਰੇਨਾਡਾ 15              07   46.7
ਨਾਮੀਬੀਆ   10.4                48 46.2
ਕੋਸਟਾ ਰਿਕਾ  57               26   45.6
ਨਿਕਾਰਗੁਆ  92                 41  44.6
ਦੱਖਣੀ ਅਫਰੀਕਾ 393                168 42.7
ਸੇਨੇਗਲ     165                 69  41.8
ਫਿਨਲੈਂਡ  200             83   41.5
ਸਪੇਨ 350                   144 41.1
ਨਾਰਵੇ 169                   69 40.8
ਨਿਊਜ਼ੀਲੈਂਡ 120                    48 4


ਪਾਕਿਸਤਾਨ ਵੀ ਸਾਡੇ ਤੋਂ ਅੱਗੇ—
ਇਸ ਸੂਚੀ 'ਚ ਕੁੱਲ 233 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ 'ਚ ਭਾਰਤ 149ਵੇਂ ਸਥਾਨ  'ਤੇ ਸੀ। ਸਾਡੇ ਉੱਪਰ 101ਵੇਂ ਸਥਾਨ 'ਤੇ ਪਾਕਿਸਤਾਨ ਸੀ। ਹਾਲਾਂਕਿ ਜਾਪਾਨ, ਮਿਆਂਮਾਰ, ਈਰਾਨ, ਕੁਵੈਤ ਵਰਗੇ ਕਈ ਦੇਸ਼ ਸਾਡੇ ਤੋਂ ਪਿੱਛੇ ਹਨ।


Related News