ਗਹਿਣਿਆਂ ਨਾਲ ਲੱਦੀ ਲਾੜੇ ਦੀ ਭੈਣ ਪੂਰੇ ਦੇਸ਼ ਲਈ ਬਣੀ ਮਿਸਾਲ, ਲੋਕਾਂ ਨੇ ਬੰਨ੍ਹੇ ਤਾਰੀਫ਼ਾਂ ਦੇ ਪੁਲ

12/07/2021 3:59:53 PM

ਨੈਸ਼ਨਲ ਡੈਸਕ— ਭਾਰਤ ’ਚ ਹਰ ਦਿਨ ਕਈ ਜੋੜੇ ਵਿਆਹ ਦੇ ਪਵਿੱਤਰ ਬੰਧਨ ’ਚ ਬੱਝਦੇ ਹਨ। ਕਈ ਵਿਆਹ-ਸ਼ਾਦੀਆਂ ਚਰਚਾ ਬਟੋਰੀਆਂ ਦੀਆਂ ਹਨ, ਉਹ ਵੀ ਤਾਂ ਜੇਕਰ ਇਸ ਦੇ ਪਿੱਛੇ ਦਾ ਉਦੇਸ਼ ਕੁਝ ਖ਼ਾਸ ਹੋਵੇ। ਅਜਿਹਾ ਹੀ ਇਕ ਵਿਆਹ ਇਨ੍ਹੀਂ ਦਿਨੀਂ ਆਪਣੇ ਨੇਕ ਕੰਮ ਕਰ ਕੇ ਸੋਸ਼ਲ ਮੀਡੀਆ ’ਤੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਅਸੀਂ ਅਕਸਰ ਵਿਆਹਾਂ ’ਚ ਵੇਖਦੇ ਹਾਂ ਕਿ ਜ਼ਰੂਰਤ ਤੋਂ ਜ਼ਿਆਦਾ ਖਾਣਾ ਪਲੇਟ ’ਚ ਪਾ ਲੈਣ ਮਗਰੋਂ ਬਚਿਆ ਹੋਇਆ ਖਾਣਾ ਜੂਠੇ ’ਚ ਬਰਬਾਦ ਹੋ ਜਾਂਦਾ ਹੈ। 

PunjabKesari

ਕਿਉਂ ਨਾ ਖਾਣਾ ਬਰਬਾਦ ਕਰਨ ਦੀ ਬਜਾਏ ਭੁੱਖੇ ਲੋਕਾਂ ਦਾ ਢਿੱਡ ਭਰਿਆ ਜਾਵੇ। ਪੱਛਮੀ ਬੰਗਾਲ ਦੀ ਇਕ ਮਹਿਲਾ ਨੇ ਆਪਣੇ ਭਰਾ ਦੇ ਵਿਆਹ ਵਿਚ ਕਾਫੀ ਮਾਤਰਾ ’ਚ ਬਚੇ ਹੋਏ ਖਾਣੇ ਨੂੰ ਬਾਹਰ ਸੁੱਟਣ ਦੀ ਬਜਾਏ ਉਸ ਨੂੰ ਲੋੜਵੰਦ ਲੋਕਾਂ ’ਚ ਵੰਡਿਆ। ਇਸ ਦਾ ਵੀਡੀਓ ਇਕ ਵੇਡਿੰਗ ਫੋਟੋਗ੍ਰਾਫ਼ਰ ਨੇ ਤਿਆਰ ਕਰ ਕੇ ਫੇਸਬੁੱਕ ਸਮੇਤ ਹੋਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸ਼ੇਅਰ ਕੀਤਾ ਤਾਂ ਲੋਕਾਂ ਨੇ ਉਸ ਦੀ ਤਾਰੀਫ਼ ਕੀਤੀ।

PunjabKesari

ਬੰਗਾਲ ਦੀ ਰਹਿਣ ਵਾਲੀ ਪਪੀਆ ਕਰ ਨਾਂ ਦੀ ਮਹਿਲਾ ਕਾਫੀ ਸਾਰਾ ਖਾਣਾ ਰਾਨਾਘਾਟ ਸਟੇਸ਼ਨ ’ਤੇ ਅੱਧੀ ਰਾਤ ਨੂੰ ਲੈ ਕੇ ਪੁੱਜੀ ਅਤੇ ਉੱਥੇ ਮੌਜੂਦ ਗਰੀਬ ਅਤੇ ਲੋੜਵੰਦਾਂ ਨੂੰ ਡਿਸਪੋਜਲ ਪਲੇਟਾਂ ਵਿਚ ਭੋਜਨ ਵੰਡਣਾ ਸ਼ੁਰੂ ਕੀਤਾ। ਇਹ ਵੇਖ ਕੇ ਉੱਥੇ ਮੌਜੂਦ ਨਿਲਾਂਜਨ ਮੰਡਲ ਨਾਂ ਦੀ ਇਕ ਵੇਡਿੰਗ ਫੋਟੋਗ੍ਰਾਫ਼ਰ ਨੇ ਉਸ ਨੂੰ ਆਪਣੇ ਕੈਮਰੇ ਵਿਚ ਕੈਦ ਕਰ ਲਿਆ। ਇਨ੍ਹਾਂ ਤਸਵੀਰਾਂ ਨੂੰ ‘ਆਈਜੀ-ਕਲਕੱਤਾ’ ਨਾਂ ਦੇ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ। ਜਿਸਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਅਤੇ ਮਹਿਲਾ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ।


Tanu

Content Editor

Related News