...ਜਦੋਂ IAS ਅਧਿਕਾਰੀ ਨੂੰ ਕੁੱਟਣ ਲਈ ਮਹਿਲਾ ਪੰਚਾਇਤ ਮੈਂਬਰ ਨੇ ਚੁੱਕੀ ਚੱਪਲ, ਜਾਣੋ ਪੂਰਾ ਮਾਮਲਾ
Saturday, Dec 25, 2021 - 11:30 AM (IST)
ਰਾਏਪੁਰ- ਛੱਤੀਸਗੜ੍ਹ ਦੇ ਮੁੰਗੇਲੀ ਜ਼ਿਲ੍ਹੇ ਵਿਚ ਇਕ ਮਹਿਲਾ ਜ਼ਿਲ੍ਹਾ ਪੰਚਾਇਤ ਮੈਂਬਰ ਨਾਲ ਬਹਿਸ ਕਰਨਾ ਆਈ. ਏ. ਐੱਸ. ਅਧਿਕਾਰੀ ਅਤੇ ਜ਼ਿਲ੍ਹਾ ਪੰਚਾਇਤ ਦੇ ਸੀ. ਈ. ਓ. ਨੂੰ ਮਹਿੰਗਾ ਪੈ ਗਿਆ। ਮਹਿਲਾ ਪੰਚਾਇਤ ਮੈਂਬਰ ਨੇ ਅਧਿਕਾਰੀ ਨੂੰ ਚੱਪਲ ਨਾਲ ਮਾਰਨ ਦੀ ਕੋਸ਼ਿਸ਼ ਕੀਤੀ। ਮਹਿਲਾ ਦਾ ਦਾਅਵਾ ਹੈ ਕਿ ਅਧਿਕਾਰੀ ਨੇ ਉਸ ਦੀ ਜਾਤੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਤੁਸੀਂ ਲੋਕ ਕਦੇ ਨਹੀਂ ਸੁਧਰੋਗੇ। ਮਹਿਲਾ ਜ਼ਿਲਾ ਪੰਚਾਇਤ ਦੀ ਮੈਂਬਰ ਹੈ ਅਤੇ ਉਸ ਦਾ ਦੋਸ਼ ਹੈ ਕਿ ਅਧਿਕਾਰੀ ਨੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਸੀ। ਉਸ ਨੇ ਪੁਲਸ ਬੁਲਾਉਣ ਦੀ ਧਮਕੀ ਵੀ ਦਿੱਤੀ। ਇਧਰ, ਇਸ ਘਟਨਾ ਨੂੰ ਲੈ ਕੇ ਆਈ. ਏ. ਐੱਸ. ਐਸੋਸੀਏਸ਼ਨ ਨੇ ਇਤਰਾਜ ਪ੍ਰਗਟਾਇਆ ਹੈ। ਐਸੋਸੀਏਸ਼ਨ ਨੇ ਇਸ ਸਬੰਧ ਵਿਚ ਛੇਤੀ ਹੀ ਇਕ ਬੈਠਕ ਵੀ ਹੋਣ ਵਾਲੀ ਹੈ। ਬੈਠਕ ਵਿਚ ਇਸ ਘਟਨਾ ਅਤੇ ਅਧਿਕਾਰੀਆਂ ਖ਼ਿਲਾਫ਼ ਮੈਂਬਰਾਂ ਦੀ ਦਬਗਈ ਨੂੰ ਮੁੱਖ ਮੰਤਰੀ ਦੇ ਧਿਆਨ ’ਚ ਲਿਆਉਣ ਦਾ ਫ਼ੈਸਲਾ ਹੋ ਸਕਦਾ ਹੈ।
ਇਹ ਵੀ ਪੜ੍ਹੋ: SC ਦੇ ਫ਼ੈਸਲੇ ਮਗਰੋਂ ਰਾਮ ਮੰਦਰ ਨੇੜੇ ਜ਼ਮੀਨ ਖਰੀਦਣ ਦੀ ਹੋੜ, SDM ਅਤੇ DIG ਦੇ ਰਿਸ਼ਤੇਦਾਰਾਂ ਨੇ ਲਏ ਪਲਾਟ
ਪੂਰੀ ਘਟਨਾ ਜ਼ਿਲਾ ਪੰਚਾਇਤ ਦਫਤਰ ਦੀ ਹੈ। ਮੁੰਗੇਲੀ ਜ਼ਿਲਾ ਪੰਚਾਇਤ ’ਚ 2017 ਬੈਚ ਦੇ ਆਈ. ਏ. ਐੱਸ. ਅਫਸਰ ਰੋਹਿਤ ਵਿਆਸ ਹਨ। ਜ਼ਿਲਾ ਪੰਚਾਇਤ ਮੈਂਬਰ ਲੈਲਾ ਨਨਕੂ ਨੂੰ ਖੇਤਰ ਦੇ ਵਿਕਾਸ ਕਾਰਜ ਲਈ ਰਾਸ਼ੀ ਮਨਜ਼ੂਰ ਕਰਵਾਉਣੀ ਸੀ। ਲੈਲਾ ਦਾ ਦੋਸ਼ ਹੈ ਕਿ ਸੀ. ਈ. ਓ. ਉਸ ਨੂੰ ਵਾਰ-ਵਾਰ ਟਾਲ ਰਹੇ ਸਨ। ਵੀਰਵਾਰ ਨੂੰ ਜਦੋਂ ਉਹ ਮਿਲਣ ਪਹੁੰਚੀ ਤਾਂ ਅਫਸਰ ਦੀ ਉਨ੍ਹਾਂ ਦੇ ਨਾਲ ਬਹਿਸ ਹੋ ਗਈ। ਅਧਿਕਾਰੀ ਨੇ ਕਥਿਤ ਰੂਪ ਨਾਲ ਜਾਤੀਸੂਚਕ ਸ਼ਬਦਾਂ ਦੀ ਵੀ ਵਰਤੋਂ ਕੀਤੀ।
ਇਹ ਵੀ ਪੜ੍ਹੋ: ਹੁਣ CRPF ਮਹਿਲਾ ਕਮਾਂਡੋ ਦੇ ਹੱਥ ਹੋਵੇਗੀ ਅਮਿਤ ਸ਼ਾਹ, ਸੋਨੀਆ ਤੇ ਮਨਮੋਹਨ ਸਿੰਘ ਦੀ ਸੁਰੱਖਿਆ
ਲੈਲਾ ਮੁਤਾਬਕ ਇਹ ਸੁਣ ਕੇ ਉਸ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਚੱਪਲ ਉਤਾਰ ਲਈ। ਅਧਿਕਾਰੀ ਨੇ ਪੁਲਸ ਨੂੰ ਫੋਨ ਕੀਤਾ ਤਾਂ ਲੈਲਾ ਨੇ ਕਿਹਾ ਕਿ ਪੁਲਸ ਨੂੰ ਵੀ ਬੁਲਾ ਲਓ, ਪੁਲਸ ਨੂੰ ਵੀ ਵੇਖਦੀ ਹਾਂ। ਆਈ. ਏ. ਐੱਸ. ਅਧਿਕਾਰੀ ਰੋਹਿਤ ਵਿਆਸ ਨੇ ਮਹਿਲਾ ਪੰਚਾਇਤ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਓਧਰ ਮਹਿਲਾ ਨੇ ਵੀ ਉਨ੍ਹਾਂ ਖ਼ਿਲਾਫ਼ ਮਾੜਾ ਵਤੀਰਾ ਕਰਨ ਦਾ ਦੋਸ਼ ਲਾਉਂਦੇ ਹੋਏ ਸ਼ਿਕਾਇਤ ਕਰਵਾਈ ਹੈ।
ਇਹ ਵੀ ਪੜ੍ਹੋ : ਵਿਆਹ ਮਗਰੋਂ ਵੀ ਸਕੂਲ ਸਮੇਂ ਦੇ ਪ੍ਰੇਮੀ ਨਾਲ ਘੱਟ ਨਹੀਂ ਹੋਇਆ ਪਿਆਰ, ਪਤਨੀ ਨੇ ਹੱਥੀਂ ਉਜਾੜ ਲਿਆ ਘਰ
ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ