9 ਔਰਤਾਂ ਦਾ ਇਕਲੌਤਾ ਪਤੀ, ਪਹਿਲਾਂ ਲਵ ਮੈਰਿਜ ਤੇ ਫਿਰ...

Sunday, Mar 23, 2025 - 05:40 PM (IST)

9 ਔਰਤਾਂ ਦਾ ਇਕਲੌਤਾ ਪਤੀ, ਪਹਿਲਾਂ ਲਵ ਮੈਰਿਜ ਤੇ ਫਿਰ...

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਵਿਚ ਇਕ ਚਲਾਕ ਠੱਗ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਰਾਜਨ ਗਹਿਲੋਤ ਨਾਂ ਦੇ ਇਕ ਵਿਅਕਤੀ ਨੇ ਆਬਕਾਰੀ ਵਿਭਾਗ ਦਾ ਅਧਿਕਾਰੀ ਹੋਣ ਦਾ ਦਾਅਵਾ ਕਰ ਕੇ 9 ਔਰਤਾਂ ਨਾਲ ਵਿਆਹ ਕੀਤਾ ਅਤੇ ਫਿਰ ਲੱਖਾਂ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਿਆ। ਧੋਖਾਧੜੀ ਦਾ ਸ਼ਿਕਾਰ ਹੋਈ ਇਕ ਔਰਤ ਦੀ ਸ਼ਿਕਾਇਤ ’ਤੇ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਭਿਆਨਕ ਗਰਮੀ ਕਾਰਨ ਬਦਲਿਆ ਸਕੂਲਾਂ ਦਾ ਸਮਾਂ

ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਰਾਜਨ ਗਹਿਲੋਤ ਖਾਸ ਕਰ ਕੇ ਮਹਿਲਾ ਅਧਿਆਪਕਾਂ ਅਤੇ ਕੰਮਕਾਜੀ ਔਰਤਾਂ ਨੂੰ ਆਪਣੇ ਪਿਆਰ ਦੇ ਜਾਲ ਵਿਚ ਫਸਾਉਂਦਾ ਸੀ। ਆਪਣੇ-ਆਪ ਨੂੰ ਇਕ ਸਰਕਾਰੀ ਅਧਿਕਾਰੀ ਵਜੋਂ ਪੇਸ਼ ਕਰ ਕੇ ਉਹ ਔਰਤਾਂ ਦਾ ਵਿਸ਼ਵਾਸ ਜਿੱਤਦਾ ਸੀ ਅਤੇ ਉਨ੍ਹਾਂ ਨਾਲ ਵਿਆਹ ਕਰਦਾ ਸੀ। ਵਿਆਹ ਤੋਂ ਬਾਅਦ ਉਹ ਆਪਣੀਆਂ ਪਤਨੀਆਂ ਦੇ ਨਾਂ ’ਤੇ ਕਰਜ਼ਾ ਲੈਂਦਾ ਸੀ ਅਤੇ ਫਿਰ ਅਚਾਨਕ ਗਾਇਬ ਹੋ ਜਾਂਦਾ ਸੀ। ਸ਼ਿਕਾਇਕਰਤਾ ਨੂੰ ਬਾਅਦ 'ਚ ਜਾਣਕਾਰੀ ਮਿਲੀ ਕਿ ਰਾਜਨ ਨੇ ਸਿਰਫ਼ ਉਸ ਨਾਲ ਹੀ ਨਹੀਂ ਸਗੋਂ ਕਈ ਹੋਰ ਔਰਤਾਂ ਨੂੰ ਵੀ ਇਸੇ ਤਰ੍ਹਾਂ ਧੋਖਾ ਦਿੱਤਾ ਹੈ। ਅੰਬੇਡਕਰਨਗਰ, ਸੰਤਕਬੀਰਨਗਰ, ਗੋਰਖਪੁਰ, ਵਾਰਾਣਸੀ, ਲਖਨਊ ਅਤੇ ਸੋਨਭੱਦਰ ਦੀਆਂ ਔਰਤਾਂ ਨੂੰ ਆਪਣਾ ਸ਼ਇਕਾਰ ਬਣਾਇਆ। ਤਿੰਨ ਹੋਰ ਔਰਤਾਂ ਨੇ ਵੀ ਰਾਜਨ 'ਤੇ ਇਸੇ ਤਰ੍ਹਾਂ ਨਾਲ ਵਿਆਹ ਕਰ ਕੇ ਠੱਗੀ ਕਰਨ ਦਾ ਦੋਸ਼ ਲਗਾਇਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News