ਮਹਿਲਾ ਕਾਂਗਰਸ ਚੇਅਰਪਰਸਨ ਨੇ ਦਿੱਤਾ ਅਸਤੀਫਾ, ਰਾਹੁਲ ਅਤੇ ਮਾਕਨ ''ਤੇ ਲਾਏ ਗੰਭੀਰ ਦੋਸ਼

04/20/2017 3:31:42 PM

ਨਵੀਂ ਦਿੱਲੀ— ਦਿੱਲੀ ''ਚ ਐੱਮ.ਸੀ.ਡੀ. ਚੋਣਾਂ ਤੋਂ ਪਹਿਲਾਂ ਕਾਂਗਰਸ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਰਵਿੰਦਰ ਸਿੰਘ ਲਵਲੀ ਤੋਂ ਬਾਅਦ ਹੁਣ ਦਿੱਲੀ ਪ੍ਰਦੇਸ਼ ਮਹਿਲਾ ਕਾਂਗਰਸ ਚੇਅਰਪਰਸਨ ਬਰਖਾ ਸ਼ੁਕਲਾ ਸਿੰਘ ਨੇ ਆਪਣਾ ਅਸਤੀਫਾ ਸੋਨੀਆ ਗਾਂਧੀ ਕੋਲ ਭੇਜਿਆ। ਉਨ੍ਹਾਂ ਨੇ ਦਿੱਲੀ ਕਾਂਗਰਸ ਚੇਅਰਮੈਨ ਅਜੇ ਮਾਕਨ ਅਤੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ''ਤੇ ਕਈ ਤਰ੍ਹਾਂ ਦੇ ਦੋਸ਼ ਵੀ ਲਾਏ। ਮਹਿਲਾ ਚੇਅਰਪਰਸਨ ਨ ੇਕਿਹਾ ਕਿ ਜੇਕਰ ਰਾਹੁਲ ਗਾਂਧੀ ਤੋਂ ਪਾਰਟੀ ਨਹੀਂ ਸੰਭਲ ਰਹੀ ਹੈ ਤਾਂ ਉਹ ਛੱਡ ਦੇਣ, ਜੇਕਰ ਉਹ ਚੇਅਰਮੈਨ ਬਣ ਗਏ ਤਾਂ ਇਹ ''ਡਿਜਾਸਟਰ'' (ਆਫਤ) ਹੋਵੇਗਾ। ਬਰਖਾ ਨੇ ਅਜੇ ਮਾਕਨ ਅਤੇ ਰਾਹੁਲ ਗਾਂਧੀ ''ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਮਹਿਲਾ ਸੁਰੱਖਿਆ ਦਾ ਮੁੱਦਾ ਕਾਫੀ ਜ਼ੋਰਾਂ ਨਾਲ ਚੁੱਕਦੀ ਹੈ ਪਰ ਉਸ ਦੀ ਕਥਨੀ ਅਤੇ ਕਰਨੀ ''ਚ ਕਾਫੀ ਅੰਤਰ ਹੈ। ਉਨ੍ਹਾਂ ਨੇ ਕਿਹਾ ਕਿ ਇਕ ਸਾਲ ਪਹਿਲਾਂ ਮੇਰੇ ਨਾਲ ਬਦਤਮੀਜ਼ੀ ਹੋਈ ਸੀ, ਜਿਸ ਦੀ ਸ਼ਿਕਾਇਤ ਮੈਂ ਸੋਨੀਆ ਗਾਂਧੀ ਨੂੰ ਵੀ ਕੀਤੀ ਸੀ ਪਰ ਉਸ ''ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸੀ।
ਬਰਖਾ ਨੇ ਟਿਕਟ ਵੰਡ ਦੇ ਉੱਪਰ ਵੀ ਗੱਲ ਕੀਤੀ, ਉਨ੍ਹਾਂ ਨੇ ਕਿਹਾ ਕਿ ਜਦੋਂ ਔਰਤਾਂ ਨੂੰ ਟਿਕਟ ਦੇਣ ਦੀ ਵਾਰੀ ਆਈ, ਉਦੋਂ ਉਨ੍ਹਾਂ ਨੇ ਇਸ ਮੁੱਦੇ ਨੂੰ ਦਰਕਿਨਾਰ ਕਰ ਦਿੱਤਾ। ਇਸ ਮੁੱਦੇ ''ਤੇ ਅਸੀਂ ਰਾਹੁਲ ਗਾਂਧੀ ਨੂੰ ਮਿਲਣ ਪੁੱਜੇ ਸਨ ਪਰ ਉਨ੍ਹਾਂ ਦਾ ਚਪੜਾਸੀ ਵੀ ਮਿਲਣ ਤੱਕ ਨਹੀਂ ਆਇਆ। ਉਨ੍ਹਾਂ ਨੇ ਕਿਹਾ ਕਿ ਜੇਕਰ ਵਿਨੇ ਕਟਿਆਰ ਵਰਗੇ ਲੋਕ ਪ੍ਰਿਯੰਕਾ ਗਾਂਧੀ ''ਤੇ ਕਮੈਂਟ ਕਰਦੇ ਹਨ ਤਾਂ ਰਾਹੁਲ ਗਾਂਧੀ ਦੇ ਦਫ਼ਤਰ ਵੱਲੋਂ ਸਾਨੂੰ ਪ੍ਰਦਰਸ਼ਨ ਕਰਨ ਲਈ ਕਿਹਾ ਜਾਂਦਾ ਹੈ ਪਰ ਜਦੋਂ ਅਸੀਂ ਪਾਰਟੀ ਦੇ ਅੰਦਰ ਕਿਸੇ ਦੀ ਸ਼ਿਕਾਇਤ ਕਰਦੇ ਹਾਂ ਤਾਂ ਸਾਡੀ ਸੁਣਾਈ ਨਹੀਂ ਹੁੰਦੀ ਹੈ।


Disha

News Editor

Related News