ਮਹਿਲਾ ਕਮਿਸ਼ਨ ਮੁਖੀ ਦਾ ਦਾਅਵਾ, ਫੋਨ ਨੇ ਮਾਪਿਆਂ ਤੋਂ ਦੂਰ ਕੀਤੇ ਬੱਚੇ, ਪਿਆਰ ’ਚ ਪੈ ਕੇ ਘਰੋਂ ਦੌੜ ਰਹੀਆਂ ਕੁੜੀਆਂ
Wednesday, Aug 30, 2023 - 10:11 AM (IST)

ਲਾਤੂਰ (ਭਾਸ਼ਾ)- ਮਹਾਰਾਸ਼ਟਰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੁਪਾਲੀ ਚਾਕਣਕਰ ਨੇ ਦਾਅਵਾ ਕੀਤਾ ਕਿ ਮੋਬਾਇਲ ਫੋਨ ਕਾਰਨ ਮਾਤਾ-ਪਿਤਾ ਅਤੇ ਬੱਚਿਆਂ ਵਿਚਾਲੇ ‘ਗੱਲਬਾਤ ਦੀ ਕਮੀ’ ਹੋਣ ਕਾਰਨ ਕੁੜੀਆਂ ਸੰਭਵ ਹੈ ਕਿ ਪਿਆਰ ’ਚ ਪੈ ਕੇ ਘਰੋਂ ਦੌੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਲਾਗੂ ਲਾਕਡਾਊਨ ਤੋਂ ਬਾਅਦ ਸੂਬੇ ’ਚ ਬਾਲ ਵਿਆਹ ਦੇ ਮਾਮਲਿਆਂ ’ਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : 2 ਸਾਲ ਦੇ ਪਿਆਰ ਨੂੰ ਲੱਗਿਆ 'ਗ੍ਰਹਿਣ', ਪ੍ਰੇਮੀ ਨੇ ਲਿਵ-ਇਨ-ਪਾਰਟਨਰ ਦਾ ਪ੍ਰੈਸ਼ਰ ਕੁੱਕਰ ਨਾਲ ਕੀਤਾ ਕਤਲ
ਲਾਤੂਰ ’ਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਚਾਕਣਕਰ ਨੇ ਕਿਹਾ ਕਿ ਇਕੱਲੇ ਲਾਤੂਰ ’ਚ 37 ਬਾਲ ਵਿਆਹ ਰੋਕੇ ਗਏ ਅਤੇ ਇਨ੍ਹਾਂ ’ਚੋਂ 2 ਘਟਨਾਵਾਂ ਦੇ ਸਬੰਧ ’ਚ ਮਾਮਲੇ ਦਰਜ ਕੀਤੇ ਗਏ। ਹਾਲਾਂਕਿ, ਉਨ੍ਹਾਂ ਨੇ ਮਹਾਰਾਸ਼ਟਰ ’ਚ ਵਧਦੇ ਬਾਲ ਵਿਆਹ ਮਾਮਲਿਆਂ ’ਤੇ ਆਪਣੇ ਬਿਆਨ ਦੇ ਸਬੰਧ ’ਚ ਕੋਈ ਅੰਕੜੇ ਜਾਂ ਮਿਆਦ ਨਹੀਂ ਦੱਸੀ। ਚਾਕਣਕਰ ਨੇ ਕਿਹਾ ਕਿ ਗ੍ਰਾਮ ਸਭਾਵਾਂ ਨੂੰ ਬਾਲ ਵਿਆਹ ’ਤੇ ਸਖਤੀ ਨਾਲ ਲਗਾਮ ਲਾਉਣ ਲਈ ਮਤਾ ਪਾਸ ਕਰਨਾ ਚਾਹੀਦਾ ਹੈ ਅਤੇ ਵਿਆਹ ਦਾ ਸੱਦਾ ਛਾਪਣ ਵਾਲੀਆਂ ਇਕਾਈਆਂ ਸਮੇਤ ਇਸ ’ਚ ਸ਼ਾਮਲ ਸਾਰੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਚਾਕਣਕਰ ਨੇ ਕਿਹਾ ਕਿ ਪੁਲਸ ਦੇ ‘ਦਾਮਿਨੀ ਸਕੁਐਡ’ ਨੂੰ ਕੁੜੀਆਂ ਦੀ ਸੁਰੱਖਿਆ ਲਈ ਉਨ੍ਹਾਂ ਨਾਲ ਵੱਧ ਗੱਲਬਾਤ ਕਰਨੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8