ਔਰਤਾਂ ਨੂੰ ਮੁਫ਼ਤ ਬੱਸ ਯਾਤਰਾ ਲਈ ਮਿਲੇਗਾ ਸਮਾਰਟ ਕਾਰਡ, ਰਜਿਸਟਰੇਸ਼ਨ ਜਲਦ ਹੋਵੇਗਾ ਸ਼ੁਰੂ
Thursday, Apr 03, 2025 - 04:45 PM (IST)

ਨਵੀਂ ਦਿੱਲੀ- ਦਿੱਲੀ ਸਰਕਾਰ ਦੀ ਮੁਫ਼ਤ ਬੱਸ ਯਾਤਰਾ ਸਿਰਫ਼ ਉਨ੍ਹਾਂ ਔਰਤਾਂ ਲਈ ਉਪਲੱਬਧ ਹੋਵੇਗੀ, ਜੋ ਰਾਸ਼ਟਰੀ ਰਾਜਧਾਨੀ 'ਚ ਰਹਿੰਦੀਆਂ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਦਿੱਲੀ ਦੀਆਂ ਔਰਤਾਂ ਨੂੰ ਮੁਫ਼ਤ ਬੱਸ ਯਾਤਰਾ ਦੀ ਸਹੂਲਤ ਦੇਣ ਲਈ 'ਸਮਾਰਟ ਕਾਰਡ' ਜਾਰੀ ਕਰਨ ਦੀ ਕਵਾਇਦ ਸ਼ੁਰੂ ਕਰਨ ਜਾ ਰਿਹਾ ਹੈ, ਜੋ 'ਉਮਰ ਭਰ' ਵੈਲਿਡ ਰਹੇਗਾ। ਅਧਿਕਾਰੀਆਂ ਅਨੁਸਾਰ, ਦਿੱਲੀ 'ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰੀ ਬੱਸਾਂ 'ਚ ਮੁਫ਼ਤ ਯਾਤਰਾ ਲਈ ਸਮਾਰਟ ਕਾਰਡ ਪਾਉਣ ਦੀਆਂ ਇਛੁੱਕ ਔਰਤਾਂ ਲਈ ਜਲਦ ਹੀ ਰਜਿਸਟਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰੇਗੀ। ਇਹ ਕਦਮ ਮੁੱਖ ਮੰਤਰੀ ਰੇਖਆ ਗੁਪਤਾ ਦੇ ਦਿੱਲੀ ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਸਾਬਕਾ ਆਮ ਆਦਮੀ ਪਾਰਟੀ (ਆਪ) ਸਰਕਾਰ 'ਤੇ ਗੁਲਾਬੀ ਟਿਕਟ ਯੋਜਨਾ ਦੇ ਅਧੀਨ ਭ੍ਰਿਸ਼ਟਾਚਾਰ ਦਾ ਦੋਸ਼ ਲੱਗਣ ਦੇ ਕੁਝ ਦਿਨਾਂ ਬਾਅਦ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ : ਭਗਤ ਸਿੰਘ ਨੂੰ 'ਭਾਰਤ ਰਤਨ' ਨਾਲ ਕੀਤਾ ਜਾਵੇ ਸਨਮਾਨਤ : ਰਾਜਾ ਵੜਿੰਗ
ਗੁਪਤਾ ਨੇ ਕਿਹਾ ਸੀ,''ਅਸੀਂ ਔਰਤਾਂ ਨੂੰ ਮੁਫ਼ਤ ਯਾਤਰਾ ਦੀ ਸਹੂਲਤ ਦੇਣ ਲਈ ਵਚਨਬੱਧ ਹੈ... ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਸੀਂ ਔਰਤਾਂ ਲਈ ਡਿਜੀਟਲ ਯਾਤਰਾ ਕਾਰਡ ਸ਼ੁਰੂ ਕਰਾਂਗੇ, ਜੋ ਉਨ੍ਹਾਂ ਨੂੰ ਸਰਕਾਰੀ ਬੱਸਾਂ 'ਚ ਕਦੇ ਵੀ ਆਜ਼ਾਦ ਰੂਪ ਨਾਲ ਮੁਫ਼ਤ ਯਾਤਰਾ ਕਰਨ ਦੀ ਸਹੂਲਤ ਦੇਵੇਗਾ, ਜਿਸ ਨਾਲ ਟਿਕਟ ਨਾਲ ਜੁੜਿਆ 'ਗੁਲਾਬੀ ਭ੍ਰਿਸ਼ਟਾਚਾਰ' ਖ਼ਤਮ ਹੋ ਜਾਵੇਗਾ।'' ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਕੁਸ਼ਲਤਾ ਵਧਾਉਣ ਲਈ ਟਿਕਟ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਨਾਲ ਡਿਜੀਟਲ ਕੀਤਾ ਜਾਵੇਗਾ। ਗੁਪਤਾ ਨੇ ਕਿਹਾ ਸੀ ਕਿ ਸੰਪੂਰਨ ਪ੍ਰਣਾਲੀ ਦਾ ਆਧੁਨਿਕੀਕਰਨ ਕੀਤਾ ਜਾਵੇਗਾ ਅਤੇ ਪਾਰਦਰਸ਼ਤਾ ਅਤੇ ਕੁਸ਼ਲਤਾ ਯਕੀਨੀ ਕਰਨ ਲਈ ਮੌਜੂਦਾ ਯੋਜਨਾਵਾਂ 'ਚ ਸੁਧਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸੀ,''ਸਾਡਾ ਟੀਚਾ ਦਿੱਲੀ ਦੇ ਜਨਤਕ ਟਰਾਂਸਪੋਰਟ ਨੂੰ ਵੱਧ ਸੌਖਾ, ਭਰੋਸੇਯੋਗ ਅਤੇ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਬਣਾਉਣਾ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8