NCRB ਦੀ ਰਿਪੋਰਟ ''ਚ ਖ਼ੁਲਾਸਾ; ਇਸ ਸ਼ਹਿਰ ''ਚ ਸਭ ਤੋਂ ਅਸੁਰੱਖਿਅਤ ਹਨ ਔਰਤਾਂ

Thursday, Dec 07, 2023 - 05:38 PM (IST)

NCRB ਦੀ ਰਿਪੋਰਟ ''ਚ ਖ਼ੁਲਾਸਾ; ਇਸ ਸ਼ਹਿਰ ''ਚ ਸਭ ਤੋਂ ਅਸੁਰੱਖਿਅਤ ਹਨ ਔਰਤਾਂ

ਨਵੀਂ ਦਿੱਲੀ- ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਨੇ (NCRB) ਦੀ ਸਾਲਾਨਾ ਰਿਪੋਰਟ ਦੇ ਅੰਕੜੇ ਜਾਰੀ ਕੀਤੇ ਹਨ। ਇਸ ਰਿਪੋਰਟ ਮੁਤਾਬਕ ਔਰਤਾਂ ਲਈ ਸਭ ਤੋਂ ਅਸੁਰੱਖਿਅਤ ਸ਼ਹਿਰ ਭਾਰਤ ਦੀ ਰਾਜਧਾਨੀ ਦਿੱਲੀ ਹੈ। ਸਾਲ 2022 ਵਿਚ ਸਭ ਤੋਂ ਜ਼ਿਆਦਾ ਅਪਰਾਧ ਔਰਤਾਂ ਖਿਲਾਫ ਹੋਏ ਹਨ। ਦਿੱਲੀ 'ਚ ਔਰਤਾਂ ਖਿਲਾਫ਼ ਦਰਜ ਕੀਤੇ ਗਏ ਅਪਰਾਧਾਂ ਦੀ ਗਿਣਤੀ 14,158 ਹੈ। ਜਿਨ੍ਹਾਂ ਵਿਚ 1,204 ਮਾਮਲੇ ਜਬਰ-ਜ਼ਿਨਾਹ ਦੇ ਦਰਜ ਹੋਏ ਹਨ। ਰਿਪੋਰਟ ਮੁਤਾਬਕ ਰਾਜਧਾਨੀ 'ਚ ਹਰ ਦਿਨ ਜਬਰ-ਜ਼ਿਨਾਹ ਦੇ ਤਿੰਨ ਕੇਸ ਦਰਜ ਕੀਤੇ ਗਏ ਹਨ। ਲਗਾਤਾਰ 3 ਸਾਲਾਂ ਤੋਂ ਔਰਤਾਂ ਲਈ ਸਭ ਤੋਂ ਅਸੁਰੱਖਿਅਤ ਸ਼ਹਿਰ ਦਿੱਲੀ ਹੀ ਬਣਿਆ ਹੋਇਆ ਹੈ। 

ਇਹ ਵੀ ਪੜ੍ਹੋ-  NCRB ਦੀ ਹੈਰਾਨੀਜਨਕ ਰਿਪੋਰਟ: ਭਾਰਤ 'ਚ 4.45 ਲੱਖ FIRs, ਹਰ ਘੰਟੇ 51 ਔਰਤਾਂ ਨਾਲ ਹੋ ਰਿਹੈ ਅਪਰਾਧ

NCRB ਨੇ 3 ਦਸੰਬਰ ਨੂੰ ਸਾਲ 2022 ਦੀ ਰਿਪੋਰਟ ਜਾਰੀ ਕੀਤੀ ਹੈ। ਜਿਸ ਦੇ ਅੰਕੜਿਆਂ ਮੁਤਾਬਕ ਦੇਸ਼ ਭਰ ਵਿਚ ਔਰਤਾਂ ਖਿਲਾਫ਼ 4,45,256 ਕੇਸ ਦਰਜ ਕੀਤੇ ਗਏ ਹਨ। ਜਿਨ੍ਹਾਂ ਵਿਚ ਸਭ ਤੋਂ ਜ਼ਿਆਦਾ ਮਾਮਲੇ ਦਿੱਲੀ 'ਚ ਦਰਜ ਕੀਤੇ ਗਏ ਹਨ। ਦੇਸ਼ ਦੇ 19 ਮਹਾਨਗਰਾਂ ਵਿਚ ਇਹ ਤੀਜੀ ਵਾਰ ਹੈ, ਜਦੋਂ ਦਿੱਲੀ ਔਰਤਾਂ ਲਈ ਸਭ ਤੋਂ ਅਸੁਰੱਖਿਅਤ ਸ਼ਹਿਰ ਬਣਿਆ ਹੋਇਆ ਹੈ। 

ਇਹ ਵੀ ਪੜ੍ਹੋ-  ਖ਼ੂਨ ਬਣਿਆ ਪਾਣੀ, ਦੋਸਤਾਂ ਨਾਲ ਮਿਲ ਕੇ ਭਰਾ ਨੇ ਰੋਲ਼ੀ ਭੈਣ ਦੀ ਪੱਤ, ਫਿਰ ਦਿੱਤੀ ਰੂਹ ਕੰਬਾਊ ਮੌਤ

ਦੱਸ ਦੇਈਏ ਕਿ ਦਿੱਲੀ ਵਿਚ ਔਰਤਾਂ ਖਿਲਾਫ਼ ਅਪਰਾਧ ਦੇ 14,158 ਕੇਸ ਦਰਜ ਹੋਏ ਹਨ, ਜਿਨ੍ਹਾਂ ਵਿਚ 3909 ਅਗਵਾ ਦੀਆਂ ਘਟਨਾਵਾਂ, ਜਬਰ-ਜ਼ਿਨਾਹ ਦੀਆਂ 1204 ਘਟਨਾਵਾਂ, ਦਾਜ ਲਈ ਕਤਲ ਦੀਆਂ 129 ਘਟਨਾਵਾਂ ਅਤੇ ਪਤੀਆਂ ਜਾਂ ਰਿਸ਼ਤੇਦਾਰਾਂ ਵਲੋਂ ਤਸ਼ੱਦਦ ਦੀਆਂ 4,847 ਘਟਨਾਵਾਂ ਦਰਜ ਹੋਈਆਂ  ਹਨ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News