ਸੰਸਦ ਦੇ ਵਿਸ਼ੇਸ਼ ਸੈਸ਼ਨ ''ਚ ਪੇਸ਼ ਹੋਵੇਗਾ ਮਹਿਲਾ ਰਿਜ਼ਰਵੇਸ਼ਨ ਬਿੱਲ, ਉਪ ਰਾਸ਼ਟਰਪਤੀ ਨੇ ਦਿੱਤਾ ਵੱਡਾ ਬਿਆਨ

Tuesday, Sep 05, 2023 - 12:20 PM (IST)

ਸੰਸਦ ਦੇ ਵਿਸ਼ੇਸ਼ ਸੈਸ਼ਨ ''ਚ ਪੇਸ਼ ਹੋਵੇਗਾ ਮਹਿਲਾ ਰਿਜ਼ਰਵੇਸ਼ਨ ਬਿੱਲ, ਉਪ ਰਾਸ਼ਟਰਪਤੀ ਨੇ ਦਿੱਤਾ ਵੱਡਾ ਬਿਆਨ

ਨਵੀਂ ਦਿੱਲੀ- ਨਰਿੰਦਰ ਮੋਦੀ ਸਰਕਾਰ ਦੇ 18 ਤੋਂ 22 ਸਤੰਬਰ ਤੱਕ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਨੂੰ ਲੈ ਕੇ ਅਟਕਲਾਂ ਦਾ ਦੌਰ ਤੇਜ਼ ਹੈ। ਸੰਸਦ ਦੇ ਵਿਸ਼ੇਸ਼ ਸੈਸ਼ਨ ਦਾ ਏਜੰਡਾ ਨਾ ਐਲਾਨ ਹੋਣ ਕਾਰਨ ਵੱਖ-ਵੱਖ ਕਿਆਸ ਲਾਏ ਜਾ ਰਹੇ ਹਨ। ਇਸ ਵਿਚ ਮਹਿਲਾ ਰਿਜ਼ਰਵੇਸ਼ਨ ਬਿੱਲ ਪੇਸ਼ ਕਰਵਾਏ ਜਾਣ ਦੀਆਂ ਸੰਭਾਵਨਾਵਾਂ ਹਨ। ਮਹਿਲਾ ਰਿਜ਼ਰਵੇਸ਼ਨ ਬਿੱਲ ਪੇਸ਼ ਕੀਤੇ ਜਾਣ ਦੀਆਂ ਅਟਕਲਾਂ ਦਰਮਿਆਨ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਦੇਸ਼ ਵਿਚ ਸੰਸਦ ਅਤੇ ਵਿਧਾਨ ਸਭਾ 'ਚ ਔਰਤਾਂ ਦੀ ਉੱਚਿਤ ਪ੍ਰਤੀਨਿਧਤਾ ਹੋਵੇਗੀ। 

ਇਹ ਵੀ ਪੜ੍ਹੋ-  ਦਿੱਲੀ 'ਚ ਅਦਾਲਤ ਨੇ 3 ਦੋਸ਼ੀਆਂ ਨੂੰ ਸੁਣਾਈ ਮੌਤ ਦੀ ਸਜ਼ਾ, ਅਪਰਾਧ ਜਾਣ ਕੰਬ ਜਾਵੇਗੀ ਰੂਹ

ਉਪ ਰਾਸ਼ਟਰਪਤੀ ਧਨਖੜ ਜੈਪੁਰ ਵਿਚ ਮਹਾਰਾਣੀ ਯੂਨੀਵਰਸਿਟੀ ਦੇ ਇਕ ਸੰਵਾਦ ਪ੍ਰੋਗਰਾਮ ਵਿਚ ਹਿੱਸਾ ਲੈਣ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਇਹ ਬਿਆਨ ਦਿੱਤਾ ਹੈ। ਧਨਖੜ ਦੇ ਇਸ ਬਿਆਨ ਮਗਰੋਂ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਲੈ ਕੇ ਸਿਆਸੀ ਚਰਚਾ ਨੇ ਜ਼ੋਰ ਫੜ  ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ 2047 ਤੱਕ ਗਲੋਬਲ ਸ਼ਕਤੀ ਬਣ ਜਾਵਾਂਗੇ ਪਰ ਜੇਕਰ ਮਹਿਲਾ ਰਿਜ਼ਰਵੇਸ਼ਨ ਬਿੱਲ ਜਲਦੀ ਲਾਗੂ ਹੋ ਗਿਆ ਤਾਂ ਅਸੀਂ 2047 ਤੋਂ ਪਹਿਲਾਂ ਹੀ ਨੰਬਰ-1 ਹੋ ਜਾਵਾਂਗੇ। ਅੱਜ ਸਮਾਜ ਬਦਲ ਚੁੱਕਾ ਹੈ। ਹੁਣ ਮੁੰਡ-ਕੁੜੀਆਂ ਵਿਚਾਲੇ ਫ਼ਰਕ ਨਹੀਂ ਕੀਤਾ ਜਾਂਦਾ ਸਗੋਂ ਕੁੜੀਆਂ ਵੱਲ ਝੁਕਾਅ ਜ਼ਿਆਦਾ ਹੈ। 

ਇਹ ਵੀ ਪੜ੍ਹੋ-  ਅਧਿਆਪਕ ਦਿਵਸ: PM ਮੋਦੀ ਨੇ ਅਧਿਆਪਕਾਂ ਨੂੰ ਕੀਤਾ ਸਲਾਮ, ਰਾਧਾਕ੍ਰਿਸ਼ਨਨ ਨੂੰ ਦਿੱਤੀ ਸ਼ਰਧਾਂਜਲੀ

ਦੱਸ ਦੇਈਏ ਕਿ ਸੰਸਦ 'ਚ ਮਹਿਲਾ ਰਿਜ਼ਰਵੇਸ਼ਨ ਬਿੱਲ ਕਾਫੀ ਲੰਬੇ ਸਮੇਂ ਤੋਂ ਅਟਕਿਆ ਹੋਇਆ ਹੈ। ਭਾਜਪਾ ਮਹਿਲਾ ਰਿਜ਼ਰਵੇਸ਼ਨ ਬਿੱਲ ਪਾਸ ਕਰਵਾ ਕੇ ਮਾਸਟਰ ਸਟ੍ਰੋਕ ਚਲ ਸਕਦੀ ਹੈ। ਇਹ ਸਿੱਧੇ 50 ਫ਼ੀਸਦੀ ਆਬਾਦੀ ਨੂੰ ਲੁਭਾਉਣ ਦੀ ਵੱਡੀ  ਕੋਸ਼ਿਸ਼ ਹੋਵੇਗੀ। ਮਹਿਲਾ ਰਿਜ਼ਰਵੇਸ਼ਨ ਬਿੱਲ 'ਚ ਔਰਤਾਂ ਲਈ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ 'ਚ 33 ਫ਼ੀਸਦੀ ਸੀਟਾਂ ਰਾਖਵੀਂਆਂ ਕਰਨ ਦਾ ਪ੍ਰਸਤਾਵ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News