ਦਿੱਲੀ ਤੇ ਉੱਤਰ-ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ''ਚ ਮਹਿਲਾਵਾਂ ਦੇ ਕੱਟੇ ਬਾਲ, ਦਹਿਸ਼ਤ ਦਾ ਮਾਹੌਲ

08/04/2017 12:48:24 AM

ਦਿੱਲੀ/ ਆਗਰਾ— ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਸਥਾਨਾਂ ਤੋਂ ਸ਼ੱਕੀ ਹਾਲਾਤ 'ਚ ਮਹਿਲਾਵਾਂ ਦੇ ਬਾਲ ਕੱਟੇ ਜਾਣ ਦੇ ਮਾਮਲੇ ਸਾਹਮਣੇ ਆਉਣ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਦਿੱਲੀ ਦੇ ਵੱਖ-ਵੱਖ ਹਿੱਸਿਆਂ 'ਚ ਔਰਤਾਂ ਦੇ ਬਾਲ ਕੱਟਣ ਦੀਆਂ ਤਾਜ਼ਾ ਘਟਨਾਵਾਂ ਦੇ ਸਾਹਮਣੇ ਆਉਣ ਦੇ ਮੱਦੇਨਜ਼ਰ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ਫੈਲਾਉਣ ਵਾਲੀਆਂ ਗਤੀਵਿਧੀਆਂ 'ਚ ਸ਼ਾਮਲ ਨਾ ਹੋਣ। ਪੁਲਸ ਨੇ ਦੱਸਿਆ ਕਿ ਪੱਛਮੀ ਦਿੱਲੀ ਦੇ ਮਾਇਆਪੂਰੀ 'ਚ ਅੱਜ ਸਵੇਰੇ ਇਕ ਮਹਿਲਾ ਅਤੇ ਉਸ ਦੀ ਬੇਟੀ ਦੇ ਬਾਲ ਕੱਟ ਦਿੱਤੇ ਗਏ ਪਰ ਉਨ੍ਹਾਂ ਨੇ ਪੁਲਸ ਨੂੰ ਰਸ਼ਮੀ ਸ਼ਿਕਾਇਤ ਦਰਜ ਨਹੀਂ ਕਰਵਾਈ। ਦੱਖਣੀ-ਪੱਛਮੀ ਦਿੱਲੀ ਦੇ ਪਾਲਮ 'ਚ ਵੀ ਇਕ ਮਹਿਲਾ ਨੇ 2 ਵਾਰ ਉਸ ਦੇ ਬਾਲ ਕੱਟੇ ਜਾਣ ਦਾ ਦਾਅਵਾ ਕੀਤਾ ਹੈ। ਰੋਹਿਣੀ 'ਚ ਵੀ ਇਕ ਮਹਿਲਾ ਦੇ ਬਾਲ ਕੱਟੇ ਗਏ ਪਰ ਉਸ ਨੇ ਪੁਲਸ ਨੂੰ ਲਿਖਿਤ ਰੂਪ 'ਚ ਸ਼ਿਕਾਇਤ ਦਰਜ  ਨਹੀਂ ਕਰਵਾਈ। ਉਥੇ ਹੀ ਉਤਰ-ਪ੍ਰਦੇਸ਼ ਦੇ ਸ਼ਿਕੋਹਾਬਾਦ 'ਚ ਸੰਜੈ ਵਰਮਾ ਨੇ ਦੱਸਿਆ ਕਿ ਸ਼ਿਕੋਹਾਬਾਦ ਥਾਣਾ ਖੇਤਰ ਦੇ ਆਮਰੀ ਪਿੰਡ 'ਚ ਪਿੰਕੀ (15) ਦੇ ਪਰਿਵਾਰ ਦੇ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਪਿੰਕੀ ਕੱਲ ਰਾਤ 11 ਵਜੇ ਸੋ ਰਹੀ ਸੀ ਤਦ ਉਸ ਦੀ ਚੀਕ ਸੁਣ ਕੇ ਪਰਿਵਾਰ ਵਾਲੇ ਉਸ ਦੇ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਉਸ ਦੇ ਬਾਲ ਕਟੇ ਹੋਏ ਸਨ। ਪੁਲਸ ਇਸ ਦੀ ਜਾਂਚ ਕਰ ਰਹੀ ਹੈ।
 


Related News