ਹਰ ਮਹੀਨੇ 1,500 ਵਾਲੀ ਸਕੀਮ ''ਚੋਂ 92 ਲੱਖ ਔਰਤਾਂ ਦਾ ਕੱਟਿਆ ਗਿਆ ਨਾਂ ! MH ਸਰਕਾਰ ਨੇ ਕੀਤੀ ਕਾਰਵਾਈ
Monday, Jul 13, 2026 - 01:07 PM (IST)
ਨੈਸ਼ਨਲ ਡੈਸਕ- ਮਹਾਰਾਸ਼ਟਰ ਸਰਕਾਰ ਦੀ ਮਹੱਤਵਪੂਰਨ 'ਮੁੱਖ ਮੰਤਰੀ ਮਾਝੀ ਲਾਡਕੀ ਬਹਿਨ ਯੋਜਨਾ' 'ਚ ਵੱਡੇ ਪੱਧਰ 'ਤੇ ਵੈਰੀਫਿਕੇਸ਼ਨ ਮਗਰੋਂ ਕਰੀਬ 92 ਲੱਖ ਲਾਭਪਾਤਰੀਆਂ ਦੇ ਨਾਂ ਸੂਚੀ ਤੋਂ ਹਟਾ ਦਿੱਤੇ ਗਏ ਹਨ। ਇਸ ਤੋਂ ਬਾਅਦ ਯੋਜਨਾ ਦੇ ਲਾਭਪਾਤਰੀਆਂ ਦੀ ਗਿਣਤੀ ਲਗਭਗ 2.43 ਕਰੋੜ ਤੋਂ ਘੱਟ ਕੇ 1.5 ਕਰੋੜ ਰਹਿ ਗਈ ਹੈ। ਯਾਨੀ ਵੈਰੀਫਿਕੇਸ਼ਨ ਦੌਰਾਨ ਕਰੀਬ 38 ਫੀਸਦੀ ਲਾਭਪਾਤਰੀਆਂ ਨੂੰ ਅਯੋਗ ਪਾਇਆ ਗਿਆ ਜਾਂ ਉਨ੍ਹਾਂ ਨੂੰ ਜ਼ਰੂਰੀ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ। ਇਹ ਕਾਰਵਾਈ ਸਿਰਫ਼ ਰਿਕਾਰਡ ਅਪਡੇਟ ਕਰਨ ਤੱਕ ਸੀਮਿਤ ਨਹੀਂ ਹੈ ਸਗੋਂ ਇਸ ਨਾਲ ਭਵਿੱਖ 'ਚ ਸਰਕਾਰੀ ਯੋਜਨਾਵਾਂ 'ਚ ਪਾਰਦਰਸ਼ਤਾ, ਬਜਟ ਪ੍ਰਬੰਧਨ ਅਤੇ ਯੋਗ ਲੋਕਾਂ ਤੱਕ ਲਾਭ ਪਹੁੰਚਾਉਣ ਵੱਲ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ।
ਮਹਾਰਾਸ਼ਟਰ ਸਰਕਾਰ ਨੇ 2024 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਮਾਝੀ ਲਾਡਕੀ ਬਹਿਨ ਯੋਜਨਾ ਸ਼ੁਰੂ ਕੀਤੀ ਸੀ। ਯੋਜਨਾ ਦੇ ਅਧੀਨ ਯੋਗ ਔਰਤਾਂ ਨੂੰ ਹਰ ਮਹੀਨੇ 1,500 ਰੁਪਏ ਸਿੱਧੇ ਬੈਂਕ ਖਾਤਿਆਂ 'ਚ ਡਾਇਰੈਕਟਰ ਬੈਨਿਫਿਟ ਟਰਾਂਸਫਰ (DBT) ਦੇ ਮਾਧਿਅਮ ਨਾਲ ਟਰਾਂਸਫਰ ਕੀਤੇ ਜਾਂਦੇ ਹਨ।
ਸੀਨੀਅਰ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ, ਲਿਸਟ ਤੋਂ ਨਾਂ ਹਟਾਉਣ ਦੀ ਵਜ੍ਹਾ ਸਿਰਫ਼ E-KYC ਨਾ ਕਰਨਾ ਹੀ ਨਹੀਂ ਸਗੋਂ ਯੋਗਤਾ ਦੇ ਸਖ਼ਤ ਨਿਯਮ ਵੀ ਹਨ, ਜਿਨ੍ਹਾਂ ਕਾਰਨ ਲੱਖਾਂ ਔਰਤਾਂ ਦੇ ਨਾਂ ਲਿਸਟ ਤੋਂ ਹਟਾਏ ਗਏ ਹਨ। ਕਰੀਬ 50 ਤੋਂ 55 ਲੱਖ ਔਰਤਾਂ ਸਰਕਾਰ ਵਲੋਂ ਲਗਭਗ 8 ਮਹੀਨਿਆਂ ਦੇ
ਲੰਬੇ ਸਮੇਂ ਦੇ ਅੰਦਰ ਵੀ ਆਪਣੀ ਈ-ਕੇਵਾਈਸੀ ਪ੍ਰਕਿਰਿਆ ਪੂਰੀ ਨਹੀਂ ਕਰ ਸਕੀਆਂ, ਜਿਸ ਕਾਰਨ ਉਨ੍ਹਾਂ ਦੇ ਨਾਂ ਹੋਲਡ ਜਾਂ ਹਟਾ ਦਿੱਤੇ ਗਏ ਹਨ। ਲਗਭਗ 12 ਲੱਖ ਔਰਤਾਂ ਅਜਿਹੀਆਂ ਹਨ, ਜੋ ਇਨਕਮ ਟੈਕਸ ਭਰਦੀਆਂ ਹਨ ਜਾਂ ਜਿਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ ਤੈਅ ਹੱਦ 2.5 ਲੱਖ ਤੋਂ ਵੱਧ ਸੀ।
ਕਰੀਬ 4.5 ਲੱਖ ਤੋਂ ਵੱਧ ਔਰਤਾਂ ਦੀ ਉਮਰ ਯੋਜਨਾ ਲਈ ਤੈਅ 65 ਸਾਲ ਤੋਂ ਵੱਧ ਦੀ ਉਮਰ ਹੱਦ ਪਾਰ ਕਰ ਚੁੱਕੀ ਸੀ। ਇਸ ਯੋਜਨਾ 'ਚ ਕਰੀਬ 14 ਹਜ਼ਾਰ ਪੁਰਸ਼ਾਂ ਨੇ ਵੀ ਗਲਤ ਤਰੀਕੇ ਨਾਲ ਅਪਲਾਈ ਕਰ ਕੇ ਲਾਭ ਲੈਣ ਦੀ ਕੋਸ਼ਿਸ਼ ਕੀਤੀ ਸੀ। ਲਗਭਗ 5 ਲੱਖ ਔਰਤਾਂ ਪਹਿਲਾਂ ਤੋਂ ਹੀ 'ਨਮੋ ਸ਼ੇਤਕਰੀ ਯੋਜਨਾ' ਦੇ ਅਧੀਨ ਲਾਭ ਲੈ ਰਹੀਆਂ ਸਨ, ਇਸ ਲਈ ਉਨ੍ਹਾਂ ਨੂੰ ਵੀ ਲਿਸਟ ਤੋਂ ਹਟਾ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
