ਹੌਂਸਲੇ ਨੂੰ ਸਲਾਮ: ਬੋਲਣ, ਸੁਣਨ ਤੇ ਵੇਖਣ ਤੋਂ ਅਸਮਰੱਥ ਗੁਰਦੀਪ ਕੌਰ ਇਤਿਹਾਸ ਰਚਣ ਲਈ ਤਿਆਰ

Monday, Feb 27, 2023 - 02:58 PM (IST)

ਹੌਂਸਲੇ ਨੂੰ ਸਲਾਮ: ਬੋਲਣ, ਸੁਣਨ ਤੇ ਵੇਖਣ ਤੋਂ ਅਸਮਰੱਥ ਗੁਰਦੀਪ ਕੌਰ ਇਤਿਹਾਸ ਰਚਣ ਲਈ ਤਿਆਰ

ਇੰਦੌਰ (ਭਾਸ਼ਾ)- ਮੱਧ ਪ੍ਰਦੇਸ਼ 'ਚ ਇਕ ਮਾਰਚ ਤੋਂ ਸ਼ੁਰੂ ਹੋਣ ਵਾਲੀ 10ਵੀਂ ਦੀ ਬੋਰਡ ਪ੍ਰੀਖਿਆ 'ਚ ਬੈਠਣ ਜਾ ਰਹੇ ਹਜ਼ਾਰਾਂ ਉਮੀਦਵਾਰਾਂ 'ਚ ਸ਼ਾਮਲ ਗੁਰਦੀਪ ਕੌਰ ਵਾਸੂ ਸਭ ਤੋਂ ਖ਼ਾਸ ਹੈ। ਪੜ੍ਹਾਈ ਨੂੰ ਲੈਕੇ ਗਜ਼ਬ ਦੀ ਇੱਛਾ ਰੱਖਣ ਵਾਲੀ 32 ਸਾਲਾ ਇਹ ਔਰਤ ਹਾਲਾਂਕਿ ਬੋਲ, ਸੁਣ ਅਤੇ ਦੇਖ ਨਹੀਂ ਸਕਦੀ ਪਰ ਉਸ ਦੀਆਂ ਅੱਖਾਂ 'ਚ ਇਕ ਆਮ ਵਿਦਿਆਰਥੀ ਦੀ ਤਰ੍ਹਾਂ ਪੜ੍ਹ-ਲਿਖ ਕੇ ਚੰਗਾ ਰੁਜ਼ਗਾਰ ਹਾਸਲ ਕਰਨ ਦਾ ਸੁਫ਼ਨਾ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਡੀ.ਈ.ਓ.) ਮੰਗਲੇਸ਼ ਕੁਮਾਰ ਵਿਆਸ ਨੇ ਸੋਮਵਾਰ ਨੂੰ ਦੱਸਿਆ ਕਿ ਗੁਰਦੀਪ ਕੌਰ ਵਾਸੂ (32) ਨੇ 10ਵੀਂ ਦੀ ਬੋਰਡ ਪ੍ਰੀਖਿਆ ਦੇਣ ਲਈ ਉਮੀਦਵਾਰ ਵਜੋਂ ਅਪਲਾਈ ਕੀਤਾ ਹੈ। ਉਨ੍ਹਾਂ ਦੱਸਿਆ,''ਮੇਰੀ ਜਾਣਕਾਰੀ ਅਨੁਸਾਰ, ਇਹ ਸੂਬੇ ਦੇ ਸੈਕੰਡਰੀ ਸਿੱਖਿਆ ਮੰਡਲ ਦੇ ਇਤਿਹਾਸ ਦਾ ਪਹਿਲਾ ਮਾਮਲਾ ਹੈ, ਜਦੋਂ ਬੋਲ, ਸੁਣ ਅਤੇ ਦੇਖ ਨਹੀਂ ਪਾਉਣ ਵਾਲਾ ਕੋਈ ਉਮੀਦਵਾਰ ਹਾਈ ਸਕੂਲ ਪ੍ਰਮਾਣ ਪੱਤਰ ਪ੍ਰੀਖਿਆ 'ਚ ਬੈਠੇਗਾ।'' ਡੀ.ਈ.ਓ. ਨੇ ਦੱਸਿਆ,''ਗੁਰਦੀਪ ਇਕ ਹੋਣਹਾਰ ਵਿਦਿਆਰਥਣ ਹੈ ਅਤੇ ਉਸ ਨੇ 10ਵੀਂ ਦੀ ਪ੍ਰੀਖਿਆ ਲਈ ਬਹੁਤ ਤਿਆਰੀ ਕੀਤੀ ਹੈ। ਅਜਿਹੇ 'ਚ ਅਸੀਂ ਚਾਹਾਂਗੇ ਕਿ ਉਸ ਨੇ ਪੜ੍ਹਾਈ ਦੇ ਸਮੇਂ ਜੋ ਕੁਝ ਵੀ ਸਿੱਖਿਆ ਹੈ, ਉਹ ਪ੍ਰੀਖਿਆ ਦੌਰਾਨ ਉਸ ਦੀ ਉੱਤਰ ਪੁਸਤਕ ਵਿਚ ਦਰਜ ਹੋ ਸਕੇ।''

ਇਹ ਵੀ ਪੜ੍ਹੋ : ਦਿਲ ਦਹਿਲਾਉਣ ਵਾਲੀ ਘਟਨਾ, ਵਿਅਕਤੀ ਨੇ ਪਤਨੀ ਤੇ 4 ਮਹੀਨੇ ਦੇ ਮਾਸੂਮ ਸਮੇਤ 2 ਪੁੱਤਾਂ ਦਾ ਕੀਤਾ ਕਤਲ

ਉਨ੍ਹਾਂ ਦੱਸਿਆ ਕਿ ਗੁਰਦੀਪ ਦੀ ਵਿਸ਼ੇਸ਼ ਸਥਿਤੀ ਨੂੰ ਦੇਖਦੇ ਹੋਏ ਉਸ ਨੂੰ ਸੈਕੰਡਰੀ ਸਿੱਖਿਆ ਮੰਡਲ ਦੇ ਨਿਯਮਾਂ ਅਨੁਸਾਰ ਪ੍ਰੀਖਿਆ ਦੌਰਾਨ ਸਹਾਇਕ ਲੇਖਕ ਮੁਹੱਈਆ ਕਰਵਾਇਆ ਜਾਵੇਗਾ ਜੋ ਸੰਕੇਤਿਕ ਭਾਸ਼ਾ ਦਾ ਜਾਣਕਾਰ ਹੋਵੇਗਾ। ਸ਼ਹਿਰ 'ਚ ਦਿਵਿਆਗਾਂ ਲਈ ਕੰਮ ਕਰਨ ਵਾਲੀ ਗੈਰ-ਸਰਕਾਰੀ ਸੰਸਥਾ 'ਆਨੰਦ ਸਰਵਿਸ ਸੋਸਾਇਟੀ' ਨੇ ਵਿਸ਼ੇਸ਼ ਜਮਾਤਾਂ ਲੈ ਕੇ ਗੁਰਦੀਪ ਨੂੰ 10ਵੀਂ ਦੀ ਪ੍ਰੀਖਿਆ ਲਈ ਤਿਆਰ ਕੀਤਾ ਹੈ। ਸੰਸਥਾ ਦੀ ਡਾਇਰੈਕਟਰ ਅਤੇ ਸਾਂਕੇਤਿਕ ਭਾਸ਼ਾ ਦੀ ਜਾਣਕਾਰ ਮੋਨਿਕਾ ਪੁਰੋਹਿਤ ਨੇ ਦੱਸਿਆ,''ਗੁਰਦੀਪ ਕਿਸੇ ਵਿਅਕਤੀ ਦੇ ਹੱਥਾਂ ਅਤੇ ਉਂਗਲੀਆਂ ਨੂੰ ਦਬਾ ਕੇ ਉਸ ਨਾਲ ਸੰਕੇਤਾਂ ਦੀ ਭਾਸ਼ਾ 'ਚ ਗੱਲਬਾਤ ਕਰਦੀ ਹੈ। ਸਾਨੂੰ ਵੀ ਗੁਰਦੀਪ ਤੱਕ ਆਪਣੀ ਗੱਲ ਪਹੁੰਚਾਉਣ ਲਈ ਇਸੇ ਭਾਸ਼ਾ ਅਨੁਸਾਰ ਉਸ ਦੇ ਹੱਥਾਂ ਅਤੇ ਉਂਗਲੀਆਂ ਨੂੰ ਦਬਾਉਂਣਾ ਹੁੰਦਾ ਹੈ।'' ਪੁਰੋਹਿਤ ਸਵਾਲ ਕੀਤਾ ਕਿ ਉਹ ਪੜ੍ਹ-ਲਿਖ ਕੇ ਕੀ ਬਣਨਾ ਚਾਹੁੰਦੀ ਹੈ ਤਾਂ ਉਸ ਨੇ ਆਪਣੀ ਖ਼ਾਸ ਜ਼ੁਬਾਨ 'ਚ ਜਵਾਬ ਦਿੱਤਾ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਕਿਸੇ ਦਫ਼ਤਰ 'ਚ ਕੰਪਿਊਟਰ 'ਤੇ ਕੰਮ ਨਾਲ ਜੁੜਿਆ ਰੁਜ਼ਗਾਰ ਹਾਸਲ ਕਰਨਾ ਚਾਹੁੰਦੀ ਹੈ। ਪੁਰੋਹਿਤ ਨੇ ਦੱਸਿਆ ਕਿ ਗੁਰਦੀਪ ਨੇ 10ਵੀਂ ਦੀ ਪ੍ਰੀਖਿਆ ਲਈ ਸਮਾਜਿਕ ਵਿਗਿਆਨ, ਅੰਗਰੇਜ਼ੀ, ਚਿੱਤਰਕਲਾ ਅਤੇ ਵਿਗਿਆਨ ਵਿਸ਼ੇ ਚੁਣੇ ਹਨ। ਗੁਰਦੀਪ ਦੀ ਭੈਣ ਹਰਪ੍ਰੀਤ ਕੌਰ ਵਾਸੂ (26) ਇਸ ਪ੍ਰੀਖਿਆ ਦੀ ਤਿਆਰੀ 'ਚ ਉਸ ਦੀ ਮਦਦ ਕਰ ਰਹੀ ਹੈ। ਗੁਰਦੀਪ ਦੀ ਮਾਂ ਮਨਜੀਤ ਕੌਰ ਵਾਸੂ ਨੇ ਦੱਸਿਆ ਕਿ ਡਿਲਿਵਰੀ ਦੀ ਤੈਅ ਤਾਰੀਖ਼ ਤੋਂ ਪਹਿਲਾਂ ਗੁਰਦੀਪ ਸ਼ਹਿਰ ਦੇ ਇਕ ਹਸਪਤਾਲ 'ਚ ਪੈਦਾ ਹੋਈ ਸੀ ਅਤੇ ਉਸ ਦੀ ਧੀ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ, ਜਨਮ ਦੇ ਕੁਝ ਸਮੇਂ ਤੱਕ ਹਸਪਤਾਲ 'ਚ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਗੁਰਦੀਪ ਜਦੋਂ 5 ਮਹੀਨੇ ਦੀ ਹੋਈ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਉਹ ਬੋਲ, ਸੁਣ ਅਤੇ ਦੇਖ ਨਹੀਂ ਸਕਦੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News