ਤੌਬਾ-ਤੌਬਾ ! ਚਾਚੇ ਨਾਲ ਭੱਜ ਗਈ ਘਰਵਾਲੀ, ਲੱਭਣ ਵਾਲੇ ਨੂੰ ਪਤੀ ਦੇਵੇਗਾ ਇਨਾਮ
Sunday, May 18, 2025 - 09:54 AM (IST)

ਇਟਾਵਾ- ਉੱਤਰ ਪ੍ਰਦੇਸ਼ ਇਟਾਵਾ ਜ਼ਿਲ੍ਹੇ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਔਰਤ ਆਪਣੇ ਚਾਚੇ ਸਹੁਰੇ ਨਾਲ ਭੱਜ ਗਈ। ਔਰਤ ਆਪਣੀਆਂ 2 ਧੀਆਂ ਨੂੰ ਵੀ ਆਪਣੇ ਨਾਲ ਲੈ ਗਈ, ਜਦੋਂ ਕਿ ਉਸ ਦੇ 8 ਸਾਲ ਦੇ ਪੁੱਤਰ ਨੂੰ ਘਰ ਛੱਡ ਗਈ। ਇਹ ਘਟਨਾ 3 ਅਪ੍ਰੈਲ ਨੂੰ ਵਾਪਰੀ, ਜਦੋਂ ਔਰਤ ਦਾ ਪਤੀ ਕਾਨਪੁਰ ਗਿਆ ਹੋਇਆ ਸੀ। ਵਾਪਸ ਆਉਣ ’ਤੇ ਉਸ ਨੂੰ ਆਪਣੀ ਪਤਨੀ ਅਤੇ ਧੀਆਂ ਘਰ ਨਹੀਂ ਮਿਲੀਆਂ।
ਇਹ ਵੀ ਪੜ੍ਹੋ : ਇਸ ਬੰਦੇ ਵਾਲੀ ਤਾਂ ਹੱਦ ਹੀ ਹੋ ਗਈ ! ਪਹਿਲਾਂ ਟੁੱਟੇ 2 ਵਿਆਹ, ਤੀਜੀ ਪਤਨੀ ਵੀ ਕੁੱਟ-ਕੁੱਟ ਮਾਰ'ਤੀ
ਪਤੀ ਨੂੰ ਬਹੁਤ ਭਾਲ ਕਰਨ ਤੋਂ ਬਾਅਦ ਵੀ ਕੋਈ ਸੁਰਾਗ ਨਹੀਂ ਮਿਲਿਆ। ਹੁਣ ਉਸਨੇ ਉਸ ਵਿਅਕਤੀ ਨੂੰ 20000 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ਜੋ ਉਸ ਦੀ ਪਤਨੀ ਨੂੰ ਲੱਭ ਕੇ ਵਾਪਸ ਲਿਆਵੇਗਾ। ਪੀੜਤ ਦਾ ਕਹਿਣਾ ਹੈ ਕਿ ਉਸ ਦਾ ਚਾਚਾ ਅਕਸਰ ਉਸਦੇ ਘਰ ਆਉਂਦੇ ਰਹਿੰਦਾ ਸੀ ਪਰ ਉਸ ਨੂੰ ਕਦੇ ਵੀ ਕਿਸੇ ਚੀਜ਼ ’ਤੇ ਸ਼ੱਕ ਨਹੀਂ ਹੋਇਆ। ਔਰਤ ਆਪਣੇ ਗਹਿਣੇ ਵੀ ਆਪਣੇ ਨਾਲ ਲੈ ਗਈ ਹੈ। ਪੀੜਤ ਦੀ ਸ਼ਿਕਾਇਤ ’ਤੇ ਪੁਲਸ ਨੇ ਔਰਤ ਦੇ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਦੀ ਭਾਲ ਤੇਜ਼ ਕਰ ਦਿੱਤੀ ਗਈ ਹੈ। ਇੰਸਪੈਕਟਰ ਇੰਚਾਰਜ ਬਲਰਾਮ ਮਿਸ਼ਰਾ ਨੇ ਕਿਹਾ ਕਿ ਮਾਮਲਾ ਗੰਭੀਰ ਹੈ ਅਤੇ ਜਲਦੀ ਹੀ ਔਰਤ ਅਤੇ ਉਸ ਨਾਲ ਭੱਜਣ ਵਾਲੇ ਵਿਅਕਤੀ ਦਾ ਪਤਾ ਲਗਾ ਲਿਆ ਜਾਵੇਗਾ। ਪੀੜਤ ਨੇ ਕਿਹਾ ਕਿ ਜੇਕਰ ਉਸਦੀ ਪਤਨੀ ਵਾਪਸ ਆ ਜਾਂਦੀ ਹੈ, ਤਾਂ ਉਹ ਉਸਨੂੰ ਸਵੀਕਾਰ ਕਰ ਲਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e