ਕਰਜ਼ਾ ਵਿਵਾਦ ’ਚ ਔਰਤ ਨੂੰ ਦਰੱਖ਼ਤ ਨਾਲ ਬੰਨ੍ਹ ਦਿੱਤੇ ਤਸੀਹੇ, 5 ਵਿਅਕਤੀ ਗ੍ਰਿਫ਼ਤਾਰ

Tuesday, Jun 17, 2025 - 06:37 PM (IST)

ਕਰਜ਼ਾ ਵਿਵਾਦ ’ਚ ਔਰਤ ਨੂੰ ਦਰੱਖ਼ਤ ਨਾਲ ਬੰਨ੍ਹ ਦਿੱਤੇ ਤਸੀਹੇ, 5 ਵਿਅਕਤੀ ਗ੍ਰਿਫ਼ਤਾਰ

ਨਾਰਾਇਣਪੁਰਮ (ਭਾਸ਼ਾ) - ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਦੇ ਨਾਰਾਇਣਪੁਰਮ ’ਚ ਕਰਜ਼ਾ ਨਾ ਮੋੜ ਸਕਣ ਨੂੰ ਲੈ ਕੇ ਹੋਏ ਵਿਵਾਦ ’ਚ ਇਕ ਔਰਤ ਨੂੰ ਕਥਿਤ ਤੌਰ ’ਤੇ ਦਰੱਖ਼ਤ ਨਾਲ ਬੰਨ੍ਹ ਕੇ ਜਨਤਕ ਤੌਰ ’ਤੇ ਤਸੀਹੇ ਦਿੱਤੇ ਗਏ। ਪੁਲਸ ਨੇ ਸੋਮਵਾਰ ਨੂੰ ਇਸ ਘਟਨਾ ਦੇ ਸਬੰਧ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ’ਚ 5 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਪੁਲਸ ਅਨੁਸਾਰ ਜੋੜੇ ’ਤੇ ਮੁਨੀਕਨੱਪਾ ਨਾਂ ਦੇ ਇਕ ਪਿੰਡ ਵਾਸੀ ਦੇ ਲਗਭਗ 80 ਹਜ਼ਾਰ ਰੁਪਏ ਅਤੇ ਸਥਾਨਕ ਸੰਗਠਨਾਂ ਦੇ ਕੁਝ ਪੈਸੇ ਦੇਣ ਵਾਲੇ ਸਨ।

ਇਹ ਵੀ ਪੜ੍ਹੋ : ਹੈਵਾਨ ਮਾਂ ਦੀ ਸ਼ਰਮਨਾਕ ਕਰਤੂਤ : ਸ਼ਰਾਰਤ ਕਰਨ 'ਤੇ ਕੁੱਖੋਂ ਜੰਮੇ ਪੁੱਤ ਨਾਲ ਜੋ ਕੀਤਾ, ਸੁਣ ਕੰਬ ਜਾਵੇਗੀ ਰੂਹ

ਜਾਣਕਾਰੀ ਦੇ ਅਨੁਸਾਰ ਥਿਮਰਾਯੱਪਾ ਦੀ ਪਤਨੀ ਸਿਰੀਸ਼ਾ (29) ਸੋਮਵਾਰ ਨੂੰ ਆਪਣੇ ਬੱਚਿਆਂ ਦੇ ਸਕੂਲ ਤੋਂ ਟ੍ਰਾਂਸਫਰ ਸਰਟੀਫਿਕੇਟ (ਟੀ. ਸੀ.) ਲੈਣ ਲਈ ਬੈਂਗਲੁਰੂ ਤੋਂ ਆਈ ਸੀ, ਤਦ ਸਥਾਨਕ ਲੋਕਾਂ ਨੇ ਉਸਦੇ ਪਤੀ ਵੱਲੋਂ ਉਧਾਰ ਲਏ ਗਏ ਪੈਸਿਆਂ ਦੇ ਬਾਰੇ ਵਿਚ ਉਸ ਨੂੰ ਸਵਾਲ ਕੀਤਾ। ਪੁਲਸ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਸਿਰੀਸ਼ਾ ਨੂੰ ਕਥਿਤ ਤੌਰ ’ਤੇ ਇਕ ਦਰੱਖ਼ਤ ਨਾਲ ਬੰਨ੍ਹ ਦਿੱਤਾ ਅਤੇ ਪੈਸੇ ਮੋੜਨ ਲਈ ਉਸਦੇ ਪਤੀ ਨੂੰ ਬੁਲਾਉਣ ਲਈ ਕਿਹਾ, ਤਦ ਉਸਦੀ ਧੀ ਨੇ ਇਕ ਸਥਾਨਕ ਵਿਅਕਤੀ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਸਥਿਤੀ ਹੋਰ ਵਿਗੜ ਗਈ।

ਇਹ ਵੀ ਪੜ੍ਹੋ : ਜਹਾਜ਼ ਹਾਦਸੇ 'ਚ ਮਾਰਿਆ ਗਿਆ ਲਾਰੈਂਸ, ਪਿਤਾ ਦੇ ਸਸਕਾਰ ਲਈ ਆਇਆ ਸੀ ਭਾਰਤ

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News