ਹੈਰੋਇਨ, ਡਰੱਗ ਮਨੀ ਤੇ ਕਾਰ ਸਮੇਤ 5 ਮੁਲਜ਼ਮ ਗ੍ਰਿਫ਼ਤਾਰ

Sunday, Apr 19, 2026 - 01:36 PM (IST)

ਹੈਰੋਇਨ, ਡਰੱਗ ਮਨੀ ਤੇ ਕਾਰ ਸਮੇਤ 5 ਮੁਲਜ਼ਮ ਗ੍ਰਿਫ਼ਤਾਰ

ਨਵਾਂਸ਼ਹਿਰ (ਤ੍ਰਿਪਾਠੀ)- ਔੜ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਨਸ਼ਾ ਸਮਗੱਲਰਾਂ ਨੂੰ ਗ੍ਰਿਫ਼ਤਾਰ ਕਰਕੇ 100 ਗ੍ਰਾਮ ਹੈਰੋਇਨ ਅਤੇ ਲੱਖਾਂ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਇਹ ਕਾਰਵਾਈ ਰਾਜ ਕੁਮਾਰ ਬਜਾੜ, ਡੀ. ਐੱਸ. ਪੀ. ਸਬ ਡਿਵੀਜ਼ਨ ਨਵਾਂਸ਼ਹਿਰ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਖਪਾਲ ਸਿੰਘ ਮੁੱਖ ਅਫ਼ਸਰ ਥਾਣਾ ਔੜ ਦੀ ਟੀਮ ਵੱਲੋਂ ਅੰਜਾਮ ਦਿੱਤੀ ਗਈ।

ਪੁਲਸ ਅਨੁਸਾਰ ਮੁਖਬਰ ਖ਼ਾਸ ਦੀ ਇਤਲਾਹ ’ਤੇ ਜਦੋਂ ਪੁਲਸ ਪਾਰਟੀ ਦੇਵ ਰਾਜ ਉਰਫ਼ ਦੇਬੀ ਅਤੇ ਪਾਸੋ ਉਰਫ਼ ਪਾਲੇ ਦੇ ਘਰ ਰੇਡ ਕਰਨ ਪਹੁੰਚੀ ਤਾਂ ਸਮੱਗਲਰਾਂ ਨੇ ਬਚਾਅ ਲਈ ਲਗਾਏ ਲੋਹੇ ਦੇ ਵੱਡੇ ਗੇਟ ਅੰਦਰੋਂ ਬੰਦ ਕਰ ਲਏ। ਵਾਰ-ਵਾਰ ਅਪੀਲ ਕਰਨ ’ਤੇ ਵੀ ਜਦੋਂ ਦਰਵਾਜ਼ੇ ਨਾ ਖੋਲ੍ਹੇ ਗਏ ਤਾਂ ਪਿੰਡ ਦੇ ਸਰਪੰਚ ਦੀ ਮੌਜੂਦਗੀ ਵਿਚ ਕਟਰ ਮੰਗਵਾ ਕੇ ਗੇਟ ਕੱਟੇ ਗਏ ਅਤੇ ਪੁਲਸ ਅੰਦਰ ਦਾਖ਼ਲ ਹੋਈ।

ਇਹ ਵੀ ਪੜ੍ਹੋ:  ''ਜੇ ਮੈਨੂੰ ਕੁਝ ਹੋ ਜਾਂਦਾ ਤਾਂ...?'' ਐਕਸਪਾਇਰੀ ਸ਼ਰਾਬ ਪੀਣ ਮਗਰੋਂ ਨਿਊਜ਼ੀਲੈਂਡ ਤੋਂ ਆਏ ਬੰਦੇ ਨੇ ਪਾ 'ਤਾ ਗਾਹ

ਛਾਪੇਮਾਰੀ ਦੌਰਾਨ ਜਰਨੈਲ ਸਿੰਘ ਉਰਫ਼ ਜੈਲੀ ਦੀ ਭਾਣਜੀ ਅਮਨਦੀਪ ਉਰਫ਼ ਅਮਨੀ ਨੇ ਪੁਲਸ ਨੂੰ ਵੇਖ ਕੇ ਝੋਲਾ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਵਿਚ ਉਸ ਦੀ ਮਦਦ ਜੈਲੀ ਦੀ ਲੜਕੀ ਜੋਤੀ ਨੇ ਕੀਤੀ। ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਦੋਵਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਅਮਨੀ ਦੇ ਝੋਲੇ ਵਿਚੋਂ 49 ਗ੍ਰਾਮ ਹੈਰੋਇਨ ਅਤੇ 2,75,040 ਰੁਪਏ ਡਰੱਗ ਮਨੀ ਬਰਾਮਦ ਹੋਈ। ਦੇਬੀ ਦੇ ਘਰ ਦੀ ਤਲਾਸ਼ੀ ਲੈਣ ’ਤੇ ਸੋਫ਼ਾ ਸੈੱਟ ਵਿਚੋਂ ਸਿਲਵਰ ਰੋਲ, ਪੰਨੀ, ਲਾਈਟਰ, ਸਰਿੰਜਾਂ, 13 ਨਸ਼ੀਲੇ ਟੀਕੇ ਅਤੇ 51 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਮੌਕੇ ਤੋਂ ਇਕ ਸਵਿੱਫ਼ਟ ਕਾਰ ਵੀ ਜ਼ਬਤ ਕੀਤੀ ਹੈ।

ਇਹ ਵੀ ਪੜ੍ਹੋ: ਖਾਣ-ਪੀਣ ਵਾਲੀਆਂ ਚੀਜ਼ਾਂ 'ਤੇ ਹੁਣ ਨਹੀਂ ਮਿਲੇਗਾ ਕੋਈ Discount ! ਜੰਗ ਕਾਰਨ ਰਿਟੇਲਰਾਂ ਨੇ ਲਿਆ ਫ਼ੈਸਲਾ

ਪੁਲਸ ਨੇ ਇਸ ਮਾਮਲੇ ਵਿਚ ਹੁਣ ਤੱਕ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਸਨੀ ਕੁਮਾਰ (ਦੇਬੀ ਦਾ ਲੜਕਾ), ਵਿਜੇ ਕੁਮਾਰ (ਦੇਬੀ ਦਾ ਲੜਕਾ), ਹਰਪ੍ਰੀਤ ਸਿੰਘ ਉਰਫ਼ ਹਰੀਆ (ਨੌਕਰ), ਅਮਨਦੀਪ ਉਰਫ਼ ਅਮਨੀ, ਜੋਤੀ ਸ਼ਾਮਲ ਸਨ। ਪੁਲਸ ਅਨੁਸਾਰ ਮੁੱਖ ਮੁਲਜ਼ਮ ਦੇਵ ਰਾਜ ਉਰਫ਼ ਦੇਬੀ ਅਤੇ ਪਾਸੋ ਅਜੇ ਫ਼ਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ-ਪਠਾਨਕੋਟ NH 'ਤੇ ਵਾਪਰੇ ਭਿਆਨਕ ਹਾਦਸੇ ਨੇ ਰੋਲ਼ 'ਤਾ ਪਰਿਵਾਰ ! ਭੈਣ-ਭਰਾ ਦੀ ਹੋਈ ਦਰਦਨਾਕ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News