‘ਓਮੀਕਰੋਨ’ ਦਾ ਖ਼ੌਫ; ਦੱਖਣੀ ਅਫ਼ਰੀਕਾ ਤੋਂ ਜਬਲਪੁਰ ਆਈ ਔਰਤ ਦਾ ਕੋਰੋਨਾ ਜਾਂਚ ਲਈ ਭੇਜਿਆ ਨਮੂਨਾ

Monday, Nov 29, 2021 - 04:13 PM (IST)

‘ਓਮੀਕਰੋਨ’ ਦਾ ਖ਼ੌਫ; ਦੱਖਣੀ ਅਫ਼ਰੀਕਾ ਤੋਂ ਜਬਲਪੁਰ ਆਈ ਔਰਤ ਦਾ ਕੋਰੋਨਾ ਜਾਂਚ ਲਈ ਭੇਜਿਆ ਨਮੂਨਾ

ਜਬਲਪੁਰ (ਵਾਰਤ)— ਦੱਖਣੀ ਅਫ਼ਰੀਕਾ ਦੇ ਬੋਤਸਵਾਨਾ ਤੋਂ 11 ਦਿਨ ਪਹਿਲਾਂ ਮੱਧ ਪ੍ਰਦੇਸ਼ ਦੇ ਜਬਲਪੁਰ ਆਈ ਇਕ ਔਰਤ ਦੀ ਕੋਰੋਨਾ ਜਾਂਚ ਲਈ ਨਮੂਨਾ ਟੈਸਟਿੰਗ ਲਈ ਭੇਜਿਆ ਗਿਆ। ਸੂਤਰਾਂ ਮੁਤਾਬਕ ਔਰਤ ਬੋਤਸਵਾਨਾ ਵਿਚ ਆਰਮੀ ਕੈਪਟਨ ਦੀ ਪੋਸਟ ’ਤੇ ਹੈ। ਉਹ ਟ੍ਰੇਨਿੰਗ ਲਈ ਜਬਲਪੁਰ ਸਥਿਤ ਆਰਮੀ ਦੇ ਕਾਲਜ ਆਫ਼ ਮੇਟੇਰੀਅਲ ਮੈਨੇਜਮੈਂਟ (ਸੀ. ਐੱਮ. ਐੱਮ.) ’ਚ ਆਈ ਸੀ। ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਨੇ ਦੱਖਣੀ ਅਫ਼ਰੀਕਾ ਸਮੇਤ ਹੋਰ ਦੇਸ਼ਾਂ ਵਿਚ ਆਤੰਕ ਮਚਾ ਰੱਖਿਆ ਹੈ।

ਦੱਖਣੀ ਅਫ਼ਰੀਕਾ ਤੋਂ ਇਕ ਔਰਤ ਦੇ ਜਬਲਪੁਰ ਆਉਣ ਦੀ ਜਾਣਕਾਰੀ ਮਿਲਣ ਮਗਰੋਂ ਸਿਹਤ ਮਹਿਕਮੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਔਰਤ ਨੂੰ ਲੱਭਣ ਵਿਚ ਜੁੱਟੀ ਸੀ। ਟੀਕਾਕਰਨ ਅਧਿਕਾਰੀ ਡਾ. ਪਿ੍ਰਯੰਕ ਦੁਬੇ ਤੋਂ ਮਿਲੀ ਜਾਣਕਾਰੀ ਮੁਤਾਬਕ 18 ਨਵੰਬਰ ਨੂੰ ਦੱਖਣੀ ਅਫ਼ਰੀਕਾ ਦੀ ਇਕ ਔਰਤ ਏਅਰ ਇੰਡੀਆ ਦੀ ਉਡਾਣ ਤੋਂ ਦਿੱਲੀ ਤੋਂ ਜਬਲਪੁਰ ਆਈ ਸੀ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਮਹਿਕਮਾ ਔਰਤ ਦੇ ਸਬੰਧ ਵਿਚ ਜਾਣਕਾਰੀ ਇਕੱਠੀ ਕਰਨ ਵਿਚ ਲੱਗਾ ਸੀ।

ਔਰਤ ਆਰਮੀ ਕੈਪਟਨ ਹੈ ਅਤੇ ਸੀ. ਐੱਮ. ਐੱਮ. ’ਚ ਟ੍ਰੇਨਿੰਗ ਲਈ ਆਈ ਸੀ। 10 ਦਿਨਾਂ ਦਾ ਇਕਾਂਤਵਾਸ ਪੂਰਾ ਕਰਨ ਮਗਰੋਂ ਉਹ ਟ੍ਰੇਨਿੰਗ ਵਿਚ ਸ਼ਾਮਲ ਹੋਈ ਸੀ। ਔਰਤ ਦਾ ਟੀਕਾਕਰਨ ਹੋ ਚੁੱਕਾ ਹੈ ਅਤੇ ਜਾਂਚ ਵਿਚ ਪੂਰੀ ਤਰ੍ਹਾਂ ਸਿਹਤਮੰਦ ਪਾਈ ਗਈ। ਔਰਤ ’ਚ ਕਿਸੇ ਤਰ੍ਹਾਂ ਦੇ ਕੋਈ ਲੱਛਣ ਨਹੀਂ ਵੇਖੇ ਗਏ। ਸਾਵਧਾਨੀ ਦੇ ਤੌਰ ’ਤੇ ਉਸ ਦੇ ਕੋਰੋਨਾ ਨਮੂਨੇ ਨੂੰ ਜਾਂਚ ਲਈ ਭੇਜਿਆ ਗਿਆ ਹੈ।


author

Tanu

Content Editor

Related News