ਜਬਰ ਜ਼ਿਨਾਹ ਤੋਂ ਬਚਣ ਲਈ ਔਰਤ ਨੇ ਚੱਲਦੀ ਟਰੇਨ ਤੋਂ ਮਾਰੀ ਛਾਲ ਤੇ ਫਿਰ...
Monday, Mar 24, 2025 - 05:19 PM (IST)

ਹੈਦਰਾਬਾਦ- ਸਰਕਾਰੀ ਰੇਲਵੇ ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਇੱਥੇ ਚੱਲਦੀ ਟਰੇਨ ਤੋਂ ਛਾਲ ਮਾਰ ਕਾਰਨ 23 ਸਾਲਾ ਇਕ ਔਰਤ ਜ਼ਖ਼ਮੀ ਹੋ ਗਈ, ਕਿਉਂਕਿ ਇਕ ਵਿਅਕਤੀ ਨੇ ਕੋਚ 'ਚ ਉਸ ਨਾਲ ਜਬਰ ਜ਼ਿਨਾਹ ਦੀ ਕੋਸ਼ਿਸ਼ ਕੀਤੀ। ਇੱਥੇ ਇਕ ਹਸਪਤਾਲ 'ਚ ਇਲਾਜ ਕਰਵਾ ਰਹੀ ਪੀੜਤਾ ਨੇ ਐਤਵਾਰ ਨੂੰ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਘਟਨਾ 22 ਮਾਰਚ ਦੀ ਸ਼ਾਮ ਨੂੰ ਹੋਈ ਜਦੋਂ ਉਹ ਸਿਕੰਦਰਾਬਾਦ ਰੇਲਵੇ ਸਟੇਸ਼ਨ ਤੋਂ ਮੇਡਚਲ ਲਈ ਐੱਮਐੱਮਟੀਐੱਸ (ਮਲਟੀ ਮਾਡਲ ਟਰਾਂਸਪੋਰਟ ਸਰਵਿਸ) ਟਰੇਨ ਦੇ ਮਹਿਲਾ ਕੋਚ 'ਚ ਇਕੱਲੀ ਯਾਤਰਾ ਕਰ ਰਹੀ ਸਕੀ। ਪੁਲਸ ਅਨੁਸਾਰ ਔਰਤ ਨੇ ਕਿਹਾ ਕਿ ਉਸੇ ਕੋਚ 'ਚ ਯਾਤਰਾ ਕਰ ਰਹੀਆਂ 2 ਮਹਿਲਾ ਯਾਤਰੀਆਂ ਦੇ ਅਲਵਲ ਰੇਲਵੇ ਸਟੇਸ਼ਨ 'ਤੇ ਟਰੇਨ ਤੋਂ ਉਤਰਨ ਤੋਂ ਬਾਅਦ ਲਗਭਗ 25 ਸਾਲਾ ਇਕ ਅਣਜਾਣ ਵਿਅਕਤੀ ਉਸ ਕੋਲ ਆਇਆ ਅਤੇ ਜਿਨਸੀ ਸੰਬੰਧ ਬਣਾਉਣ ਦੀ ਮੰਗ ਕੀਤੀ ਅਤੇ ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਉਸ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਸ ਨੇ ਚੱਲਦੀ ਟਰੇਨ ਤੋਂ ਛਾਲ ਮਾਰ ਦਿੱਤੀ।
ਜੀ.ਆਰ.ਪੀ. ਪੁਲਸ ਅਧਿਕਾਰੀ ਨੇ ਕਿਹਾ ਕਿ ਉਸ ਦੇ ਸਿਰ, ਠੋਡੀ, ਹੱਥ, ਲੱਕ 'ਤੇ ਸੱਟ ਲੱਗ ਗਈ ਅਤੇ ਬਾਅਦ 'ਚ ਕੁਝ ਰਾਹਗੀਰਾਂ ਨੇ ਉਸ ਨੂੰ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ। ਅਧਿਕਾਰੀ ਨੇ ਕਿਹਾ ਕਿ ਦੋਸ਼ੀ ਨੂੰ ਫੜਨ ਲਈ ਚਾਰ ਟੀਮਾਂ ਬਣਾਈਆਂ ਗਈਆਂ ਹਨ। ਜੀਆਰਪੀ ਸਿਕੰਦਰਾਬਾਦ ਦੀ ਪੁਲਸ ਸੁਪਰਡੈਂਟ ਜੀ. ਚੰਦਨਾ ਦੀਪਤੀ ਨੇ ਸੋਮਵਾਰ ਨੂੰ ਦੱਸਿਆ ਕਿ ਔਰਤ ਦੀ ਹਾਲਤ ਸਥਿਰ ਹੈ ਅਤੇ ਉਸ ਨੂੰ ਨਿਗਰਾਨੀ 'ਚ ਰੱਖਿਆ ਗਿਆ ਹੈ। ਪੀੜਤਾ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਅਧਿਕਾਰੀ ਨੇ ਦੱਸਿਆ ਕਿ ਔਰਤ ਇਸ ਗੱਲ ਤੋਂ ਪੂਰੀ ਤਰ੍ਹਾਂ ਡਰ ਗਈ ਸੀ ਕਿ ਦੋਸ਼ੀ ਉਸ ਨਾਲ ਜਬਰ ਜ਼ਿਨਾਹ ਕਰੇਗਾ ਅਤੇ ਉਸ ਨੇ ਉਸ ਨੂੰ ਟਰੇਨ ਤੋਂ ਛਾਲ ਮਾਰ ਦਿੱਤੀ। ਪੁਲਸ ਨੇ ਦੱਸਿਆ ਕਿ ਔਰਤ ਨੇ ਕਿਹਾ ਹੈ ਕਿ ਜੇਕਰ ਉਹ ਉਸ ਵਿਅਕਤੀ ਨੂੰ ਦੁਬਾਰਾ ਦੇਖਦੀ ਹੈ ਤਾਂ ਉਸ ਨੂੰ ਪਛਾਣ ਲਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8