ਟਿਕਟਾਕ ’ਤੇ ਪਾਬੰਦੀ ਲਈ 3 ਬੱਚਿਆਂ ਦੀ ਮਾਂ ਪੁੱਜੀ ਬੰਬਈ ਹਾਈ ਕੋਰਟ
Monday, Nov 18, 2019 - 08:32 PM (IST)

ਮੁੰਬਈ – ਬੰਬਈ ਹਾਈ ਕੋਰਟ ਵਿਚ ਇਕ ਜਨਹਿੱਤ ਪਟੀਸ਼ਨ ਦਾਇਰ ਕਰ ਕੇ ਇਕ ਔਰਤ ਨੇ ਵੀਡੀਓ ਐਪ ਟਿਕਟਾਕ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। 3 ਬੱਚਿਆਂ ਦੀ ਮਾਂ ਹਿਨਾ ਦਰਵੇਸ਼ ਨੇ ਆਪਣੀ ਪਟੀਸ਼ਨ ਵਿਚ ਕਿਹਾ ਹੈ ਕਿ ਇਸ ਐਪ ’ਤੇ ਬਿਨਾਂ ਕਿਸੇ ਰੁਕਾਵਟ ਦੇ ਅਸ਼ਲੀਲ ਵੀਡੀਓ ਆਦਿ ਅਪਲੋਡ ਕੀਤੇ ਜਾਂਦੇ ਹਨ, ਜਿਸ ਕਾਰਣ ਦੇਸ਼ ਦੇ ਨੌਜਵਾਨਾਂ ਨੂੰ ਨੁਕਸਾਨ ਪੁੱਜ ਰਿਹਾ ਹੈ। ਇਸ ਪਟੀਸ਼ਨ ਦੀਆਂ ਕਾਪੀਆਂ ਸੋਮਵਾਰ ਮੀਡੀਆ ਨੂੰ ਮੁਹੱਈਆ ਕਰਵਾਈਆਂ ਗਈਆਂ। ਹਿਨਾ ਦਾ ਦਾਅਵਾ ਹੈ ਕਿ ਟਿਕਟਾਕ ਕਾਰਣ ਅਪਰਾਧ ਵੱਧ ਰਹੇ ਹਨ। ਕਈ ਥਾਵਾਂ ’ਤੇ ਕਤਲ ਵੀ ਹੋਏ ਹਨ। ਇਸ ਪਟੀਸ਼ਨ ’ਤੇ ਅਗਲੇ ਹਫਤੇ ਸੁਣਵਾਈ ਹੋਣ ਦੀ ਸੰਭਾਵਨਾ ਹੈ।