ਪਤੀ ਦਾ ਕਤਲ ਕਰ ਕੇ ਲਾਸ਼ ਘਰ ’ਚ ਸਾੜੀ, ਪੁਲਸ ਨੂੰ ਰੋਕਣ ਲਈ ਮੇਨਗੇਟ ’ਚ ਕਰੰਟ ਲਗਾਇਆ

Saturday, Mar 11, 2023 - 09:50 AM (IST)

ਪਤੀ ਦਾ ਕਤਲ ਕਰ ਕੇ ਲਾਸ਼ ਘਰ ’ਚ ਸਾੜੀ, ਪੁਲਸ ਨੂੰ ਰੋਕਣ ਲਈ ਮੇਨਗੇਟ ’ਚ ਕਰੰਟ ਲਗਾਇਆ

ਜਮਸ਼ੇਦਪੁਰ (ਅਨਸ)- ਝਾਰਖੰਡ ਦੇ ਜਮਸ਼ੇਦਪੁਰ ਤੋਂ ਪਤੀ-ਪਤਨੀ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਮਹਿਲਾ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਅਤੇ ਫਿਰ ਲਾਸ਼ ਨੂੰ ਘਰ ਵਿਚ ਹੀ ਸਾੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਸ ਅਤੇ ਗੁਆਂਢੀ ਘਰ ਵਿਚ ਨਾ ਆਉਣ ਇਸ ਲਈ ਮਹਿਲਾ ਨੇ ਲੋਹੇ ਦੇ ਬਣੇ ਮੇਨਗੇਟ ਵਿਚ ਕਰੰਟ ਲਗਾ ਦਿੱਤਾ। ਕਾਫ਼ੀ ਮਿਹਨਤ ਤੋਂ ਬਾਅਦ ਪੁਲਸ ਨੇ ਮਹਿਲਾ ਨੂੰ ਕਾਬੂ ਕੀਤਾ।

ਇਹ ਵੀ ਪੜ੍ਹੋ : ਜਾਮ ’ਚ ਫਸੀ ਕਾਰ ਤਾਂ ਮੌਕਾ ਵੇਖ ਦੌੜਿਆ ਲਾੜਾ, ਪਿੱਛੇ ਦੌੜਦੀ ਰਹੀ ਲਾੜੀ

ਦਿਲ ਦਹਿਲਾ ਦੇਣ ਵਾਲੀ ਇਹ ਵਾਰਦਾਤ ਜਮਸ਼ੇਦਪੁਰ ਦੇ ਉਲੀਡੀਹ ਥਾਣਾ ਅਧੀਨ ਆਉਂਦੀ ਸੁਭਾਸ਼ ਕਾਲੋਨੀ ਦੀ ਹੈ। ਮ੍ਰਿਤਕ ਦੀ ਪਛਾਣ ਅਮਰਨਾਥ ਸਿੰਘ ਵਜੋਂ ਹੋਈ ਹੈ। ਅਮਰਨਾਥ ਟ੍ਰਾਂਸਪੋਰਟਿੰਗ ਅਤੇ ਰੀਅਲ ਅਸਟੇਟ ਦੇ ਬਿਜ਼ਨੈੱਸ ਨਾਲ ਜੁੜੇ ਸਨ। ਅਮਰਨਾਥ ਦੇ ਕਤਲ ਦੀ ਦੋਸ਼ੀ ਉਸ ਦੀ ਪਤਨੀ ਮੀਰਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗੁਆਂਢੀਆਂ ਮੁਤਾਬਕ ਮੀਰਾ ਸਿੰਘ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਪਤੀ-ਪਤਨੀ ਵਿਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਬੀਤੀ ਰਾਤ ਉਨ੍ਹਾਂ ਦੇ ਘਰੋਂ ਬਦਬੂ ਆਉਣ ’ਤੇ ਗੁਆਂਢੀਆਂ ਨੂੰ ਕਿਸੇ ਅਣਹੋਨੀ ਦਾ ਸ਼ੱਕ ਹੋਇਆ ਤਾਂ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਪੁੱਜੀ ਤਾਂ ਮੀਰਾ ਸਿੰਘ ਹੰਗਾਮਾ ਕਰਨ ਲੱਗੀ। ਉਹ ਲਾਠੀ ਲੈ ਕੇ ਛੱਤ ’ਤੇ ਚੜ੍ਹ ਗਈ ਅਤੇ ਲੋਕਾਂ ਨੂੰ ਧਮਕਾਉਣ ਲੱਗੀ। ਪੁਲਸ ਨੇ ਇਲਾਕੇ ਦੀ ਬਿਜਲੀ ਕਟਵਾਉਣ ਤੋਂ ਬਾਅਦ ਘਰ ਵਿਚ ਪ੍ਰਵੇਸ਼ ਕੀਤਾ ਤਾਂ ਉਥੇ ਅਮਰਨਾਥ ਸਿੰਘ ਦੀ ਅੱਧਸੜੀ ਲਾਸ਼ ਮਿਲੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News