ਚਾਵਾਂ ਨਾਲ ਭਰਾ ਨੇ ਤੋਰੀ ਸੀ ਭੈਣ ਦੀ ਡੋਲੀ, ਘਰ ਤੱਕ ਵੇਚਿਆ ਪਰ ਦਾਜ ਦੇ ਲਾਲਚੀਆਂ ਨੇ...

Monday, Apr 28, 2025 - 04:35 PM (IST)

ਚਾਵਾਂ ਨਾਲ ਭਰਾ ਨੇ ਤੋਰੀ ਸੀ ਭੈਣ ਦੀ ਡੋਲੀ, ਘਰ ਤੱਕ ਵੇਚਿਆ ਪਰ ਦਾਜ ਦੇ ਲਾਲਚੀਆਂ ਨੇ...

ਫਰੀਦਾਬਾਦ- ਭਰਾ ਨੇ ਬਹੁਤ ਹੀ ਚਾਵਾਂ ਨਾਲ ਆਪਣੀ ਭੈਣ ਦਾ ਵਿਆਹ ਕੀਤਾ ਸੀ। ਪਰ ਦਾਜ ਦੇ ਲਾਲਚੀ ਸਹੁਰਿਆਂ ਨੇ ਕੁੜੀ ਦਾ ਗਲ ਘੁੱਟ ਕੇ ਕਤਲ ਕਰ ਦਿੱਤਾ। ਇਹ ਮਾਮਲਾ ਹਰਿਆਣਾ ਦੇ ਫਰੀਦਾਬਾਦ ਦਾ ਹੈ, ਜਿੱਥੇ ਦਿੱਲੀ ਦੀ ਰਹਿਣ ਵਾਲੀ ਮੋਨਾ ਦੀ ਸ਼ੱਕੀ ਹਲਾਤਾਂ ਵਿਚ ਮੌਤ ਹੋ ਗਈ। ਮੋਨਾ ਦਾ ਵਿਆਹ ਰਾਹੁਲ ਮਿਸ਼ਰਾ ਨਾਂ ਦੇ ਨੌਜਵਾਨ ਨਾਲ ਹੋਇਆ ਸੀ।

ਇਹ ਵੀ ਪੜ੍ਹੋ- ਚੁਣ-ਚੁਣ ਕੇ ਹੋਵੇਗਾ ਅੱਤਵਾਦੀਆਂ ਦਾ ਸਫਾਇਆ, ਏਜੰਸੀਆਂ ਦੀ ਹਿੱਟ ਲਿਸਟ 'ਚ ਹਨ ਇਹ 14 ਨਾਂ

ਭਰਾ ਨੇ ਵਿਆਹ ਲਈ ਵੇਚਿਆ ਸੀ ਘਰ

ਭੈਣ ਦੇ ਵਿਆਹ ਲਈ ਜਿਸ ਭਰਾ ਨੇ ਘਰ ਤੱਕ ਵੇਚ ਦਿੱਤਾ ਸੀ, ਉਸ ਦੀ ਮੌਤ ਦੀ ਖ਼ਬਰ ਸੁਣ ਉਹ ਸੁੰਨ ਰਿਹਾ ਗਿਆ। ਦਰਅਸਲ ਮ੍ਰਿਤਕ ਮੋਨਾ ਦੇ ਸਹੁਰਿਆਂ ਵਲੋਂ ਦਾਜ ਲਈ ਮੋਨਾ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਮੌਤ ਤੋਂ ਬਾਅਦ ਵੀ ਸਿੱਧੇ ਸੂਚਨਾ ਨਹੀਂ ਦਿੱਤੀ ਗਈ, ਸਗੋਂ ਵਿਚੋਲੇ ਜ਼ਰੀਏ ਮੋਨਾ ਦੀ ਸਿਹਤ ਖ਼ਰਾਬ ਹੋਣ ਦੀ ਸੂਚਨਾ ਦਿੱਤੀ ਗਈ।

ਇਹ ਵੀ ਪੜ੍ਹੋ-  PM ਨੂੰ ਮਿਲਣ ਪਹੁੰਚੇ ਰਾਜਨਾਥ ਸਿੰਘ, ਪਾਕਿਸਤਾਨ ਖਿਲਾਫ਼ ਹੋ ਸਕਦਾ ਵੱਡਾ ਫ਼ੈਸਲਾ

ਸਹੁਰੇ ਮੋਨਾ 'ਤੇ ਬਣਾ ਰਹੇ ਸਨ ਜ਼ਮੀਨ ਖਰੀਦਣ ਦਾ ਦਬਾਅ

ਮ੍ਰਿਤਕਾ ਦੀ ਭੈਣ ਪ੍ਰੀਤੀ ਨੇ ਦੱਸਿਆ ਕਿ ਮੋਨਾ ਉਸ ਦੀ ਛੋਟੀ ਭੈਣ ਸੀ। ਉਸ ਦਾ ਧੂਮਧਾਮ ਨਾਲ ਵਿਆਹ ਕਰਨ ਲਈ ਭਰਾ ਨੇ ਘਰ ਤੱਕ ਵੇਚ ਦਿੱਤਾ ਸੀ। ਦਾਜ ਵਿਚ ਨਿਸਾਨ ਕਾਰ, 5 ਲੱਖ ਰੁਪਏ ਨਕਦੀ ਅਤੇ ਹੋਰ ਸਾਮਾਨ ਦਿੱਤਾ ਗਿਆ ਸੀ। ਮੋਨਾ ਦੇ ਸਹੁਰੇ ਪਰਿਵਾਰ ਵਾਲੇ ਵਾਰ-ਵਾਰ ਪੈਸਿਆਂ ਦੀ ਮੰਗ ਕਰ ਰਹੇ ਸਨ ਅਤੇ ਜ਼ਮੀਨ ਖਰੀਦਣ ਦੇ ਨਾਂ 'ਤੇ ਦਬਾਅ ਬਣਾ ਰਹੇ ਸਨ। ਮੰਗ ਪੂਰੀ ਨਾ ਹੋਣ 'ਤੇ ਪਤੀ ਰਾਹੁਲ ਮਿਸ਼ਰਾ ਅਤੇ ਸਹੁਰੇ ਪਰਿਵਾਰ ਨੇ ਮਿਲ ਕੇ ਮੋਨਾ ਦਾ ਕਤਲ ਕਰ ਦਿੱਤਾ। ਓਧਰ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦੇ ਬਿਆਨ ਦੇ ਆਧਾਰ 'ਤੇ ਦਾਜ ਲਈ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪਤੀ ਰਾਹੁਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਵਲੋਂ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ- 5 ਦਿਨ ਤੋਂ PAK ਦੀ ਹਿਰਾਸਤ 'ਚ BSF ਜਵਾਨ, ਪਤਨੀ ਬੋਲੀ- ਮੈਂ ਹੋਰ ਉਡੀਕ ਨਹੀਂ ਕਰ ਸਕਦੀ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News