ਮਹਿਲਾ ਨੇ ਗੁਪਤ ਅੰਗ ''ਚ ਛੁਪਾਇਆ ਸੀ 83 ਲੱਖ ਦਾ ਸੋਨਾ, ਇੰਝ ਹੋਇਆ ਖੁਲਾਸਾ

Wednesday, Apr 01, 2026 - 02:46 AM (IST)

ਮਹਿਲਾ ਨੇ ਗੁਪਤ ਅੰਗ ''ਚ ਛੁਪਾਇਆ ਸੀ 83 ਲੱਖ ਦਾ ਸੋਨਾ, ਇੰਝ ਹੋਇਆ ਖੁਲਾਸਾ

ਅਹਿਮਦਾਬਾਦ: ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਦੀ ਏਅਰ ਇੰਟੈਲੀਜੈਂਸ ਯੂਨਿਟ (AIU) ਨੇ ਇੱਕ ਵੱਡੀ ਕਾਰਵਾਈ ਕਰਦਿਆਂ ਸੋਨੇ ਦੀ ਤਸਕਰੀ ਦੇ ਦੋਸ਼ ਵਿੱਚ ਇੱਕ ਮਹਿਲਾ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮਹਿਲਾ ਕੋਲੋਂ ਲਗਭਗ 83.29 ਲੱਖ ਰੁਪਏ ਦੀ ਕੀਮਤ ਦਾ ਸੋਨਾ ਬਰਾਮਦ ਕੀਤਾ ਗਿਆ ਹੈ।

ਅਧਿਕਾਰੀਆਂ ਨੂੰ ਮਿਲੀ ਵਿਸ਼ੇਸ਼ ਸੂਚਨਾ ਅਤੇ ਪ੍ਰੋਫਾਈਲਿੰਗ ਦੇ ਆਧਾਰ 'ਤੇ ਕੁਆਲਾਲੰਪੁਰ ਤੋਂ ਫਲਾਈਟ ਨੰਬਰ AK-91 ਰਾਹੀਂ ਅਹਿਮਦਾਬਾਦ ਪਹੁੰਚੀ ਮਹਿਲਾ 'ਤੇ ਨਜ਼ਰ ਰੱਖੀ ਗਈ ਸੀ। ਜਦੋਂ ਉਹ ਟਰਮੀਨਲ-2 'ਤੇ ਉਤਰ ਕੇ ਗ੍ਰੀਨ ਚੈਨਲ ਰਾਹੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ, ਤਾਂ ਅਧਿਕਾਰੀਆਂ ਨੇ ਉਸ ਨੂੰ ਰੋਕ ਲਿਆ। ਸ਼ੁਰੂਆਤੀ ਪੁੱਛਗਿੱਛ ਦੌਰਾਨ ਮਹਿਲਾ ਦੇ ਜਵਾਬ ਸ਼ੱਕੀ ਪਾਏ ਗਏ, ਜਿਸ ਤੋਂ ਬਾਅਦ ਉਸ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ।

ਜਾਂਚ ਦੌਰਾਨ ਅਧਿਕਾਰੀ ਉਦੋਂ ਹੈਰਾਨ ਰਹਿ ਗਏ ਜਦੋਂ ਮਹਿਲਾ ਦੇ ਗੁਪਤ ਅੰਗ (Private Part) ਵਿੱਚੋਂ ਕਾਲੇ ਟੇਪ ਨਾਲ ਲਿਪਟੇ ਦੋ ਅੰਡਾਕਾਰ ਕੈਪਸੂਲ ਬਰਾਮਦ ਹੋਏ। ਇਨ੍ਹਾਂ ਕੈਪਸੂਲਾਂ ਵਿੱਚ ਤਰਲ ਰਸਾਇਣਕ ਮਿਸ਼ਰਣ ਦੇ ਰੂਪ ਵਿੱਚ ਸੋਨੇ ਦਾ ਪੇਸਟ ਭਰਿਆ ਹੋਇਆ ਸੀ। ਮਾਹਿਰਾਂ ਦੀ ਨਿਗਰਾਨੀ ਹੇਠ ਸ਼ੁੱਧੀਕਰਨ ਤੋਂ ਬਾਅਦ ਇਸ ਵਿੱਚੋਂ 553.07 ਗ੍ਰਾਮ (24 ਕੈਰੇਟ) ਸ਼ੁੱਧ ਸੋਨਾ ਕੱਢਿਆ ਗਿਆ, ਜਿਸ ਦੀ ਬਾਜ਼ਾਰੀ ਕੀਮਤ 83,29,234 ਰੁਪਏ ਆਂਕੀ ਗਈ ਹੈ।

ਮਹਿਲਾ ਨੇ ਸੀਮਾ ਸ਼ੁਲਕ ਵਿਭਾਗ ਨੂੰ ਸੂਚਿਤ ਕੀਤੇ ਬਿਨਾਂ ਅਤੇ ਟੈਕਸ ਚੋਰੀ ਦੇ ਇਰਾਦੇ ਨਾਲ ਸੋਨਾ ਛੁਪਾ ਕੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ। ਕਸਟਮ ਵਿਭਾਗ ਨੇ ਸੋਨਾ ਜ਼ਬਤ ਕਰਕੇ ਮਹਿਲਾ ਨੂੰ ਸੀਮਾ ਸ਼ੁਲਕ ਐਕਟ, 1962 ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਤੇਜ਼ ਕਰ ਦਿੱਤੀ ਗਈ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਤਸਕਰੀ ਪਿੱਛੇ ਕੋਈ ਵੱਡਾ ਅੰਤਰਰਾਸ਼ਟਰੀ ਗਿਰੋਹ ਤਾਂ ਸਰਗਰਮ ਨਹੀਂ ਹੈ।


author

Inder Prajapati

Content Editor

Related News