ਹਰਿਆਣਾ 'ਚ ACB ਦੀ ਵੱਡੀ ਕਾਰਵਾਈ, ਮਹਿਲਾ HCS ਅਧਿਕਾਰੀ ਮੀਨਾਕਸ਼ੀ ਦਹੀਆ ਗ੍ਰਿਫ਼ਤਾਰ

Saturday, Sep 21, 2024 - 02:08 PM (IST)

ਹਰਿਆਣਾ 'ਚ ACB ਦੀ ਵੱਡੀ ਕਾਰਵਾਈ, ਮਹਿਲਾ HCS ਅਧਿਕਾਰੀ ਮੀਨਾਕਸ਼ੀ ਦਹੀਆ ਗ੍ਰਿਫ਼ਤਾਰ

ਪੰਚਕੂਲਾ : ਹਰਿਆਣਾ ਵਿੱਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਹਰਿਆਣਾ ਸਿਵਲ ਸਰਵਿਸਿਜ਼ (HCS) ਅਧਿਕਾਰੀ ਮੀਨਾਕਸ਼ੀ ਦਹੀਆ ਨੂੰ 1 ਲੱਖ ਰੁਪਏ ਦੀ ਰਿਸ਼ਵਤ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਸ਼ੁੱਕਰਵਾਰ ਦੇਰ ਰਾਤ ਉਸਦੀ ਗ੍ਰਿਫ਼ਤਾਰੀ ਤੋਂ ਬਾਅਦ ਦਹੀਆ ਨੂੰ ਪੰਚਕੂਲਾ ਵਿੱਚ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਿਸ਼ਵਤ ਕਾਂਡ ਵਿੱਚ ਐਚਸੀਐਸ ਅਧਿਕਾਰੀ ਮੀਨਾਕਸ਼ੀ ਦਹੀਆ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ।

ਇਹ ਵੀ ਪੜ੍ਹੋ ਵੱਡੀ ਵਾਰਦਾਤ : ਸਸਕਾਰ 'ਚ ਗਏ ਪੰਚਾਇਤ ਮੁਖੀ ਦਾ ਗੋਲੀਆਂ ਮਾਰ ਕੇ ਕਤਲ

ਕਥਿਤ ਤੌਰ 'ਤੇ ਉਸ ਦੀ ਗ੍ਰਿਫ਼ਤਾਰੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਤੋਂ ਕੁਝ ਦਿਨ ਬਾਅਦ ਹੋਈ ਹੈ। ਜ਼ਿਕਰਯੋਗ ਹੈ ਕਿ ਮੀਨਾਕਸ਼ੀ ਦਹੀਆ 'ਤੇ ਪੰਚਕੂਲਾ ਦੇ ਮੱਛੀ ਪਾਲਣ ਵਿਭਾਗ ਦੇ ਇਕ ਅਧਿਕਾਰੀ ਤੋਂ ਰਿਸ਼ਵਤ ਲੈਣ ਦਾ ਦੋਸ਼ ਹੈ। ਦਹੀਆ ਦੋਸ਼ ਲੱਗਣ ਤੋਂ ਬਾਅਦ ਹੀ ਉਹ ਰੂਪੋਸ਼ ਸੀ। ਉਸ 'ਤੇ ਦੋਸ਼ ਸੀ ਕਿ ਉਹਨਾਂ ਨੇ ਪੰਚਕੂਲਾ ਦੇ ਸੈਕਟਰ-11 ਦੇ ਰਹਿਣ ਵਾਲੇ ਜ਼ਿਲ੍ਹਾ ਮੱਛੀ ਪਾਲਣ ਅਧਿਕਾਰੀ ਰਾਜਨ ਖੋਡਾ ਤੋਂ ਚਾਰਜਸ਼ੀਟ ਵਾਪਸ ਲੈਣ ਲਈ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ।

ਇਹ ਵੀ ਪੜ੍ਹੋ BREAKING: ਹਰਿਆਣਾ 'ਚ ਕਾਂਗਰਸੀ ਉਮੀਦਵਾਰ ਦੇ ਕਾਫਲੇ 'ਤੇ ਅੰਨ੍ਹੇਵਾਹ ਫਾਇਰਿੰਗ, ਵਰਕਰ ਦੇ ਲੱਗੀ ਗੋਲੀ

ਦੱਸ ਦੇਈਏ ਕਿ ਰਾਜਨ ਖੋਡਾ ਨੇ ਸ਼ਿਕਾਇਤ ਵਿੱਚ ਦੱਸਿਆ ਸੀ ਕਿ 29 ਮਈ 2022 ਨੂੰ ਵਿਭਾਗ ਨੇ ਇੱਕ ਸਾਜ਼ਿਸ਼ ਤਹਿਤ ਝੂਠੇ ਦੋਸ਼ ਲਗਾ ਕੇ ਉਸਦੇ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ, ਤਾਂ ਜੋ ਉਸਦੇ ਜੂਨੀਅਰ ਕਸ਼ਮੀਰ ਸਿੰਘ ਨੂੰ ਤਰੱਕੀ ਦਿੱਤੀ ਜਾ ਸਕੇ। ਤਰੱਕੀ ਦੀ ਫਾਈਲ ਮਨਜ਼ੂਰੀ ਲਈ ਮੁੱਖ ਮੰਤਰੀ ਕੋਲ ਭੇਜੀ ਗਈ ਸੀ ਪਰ ਖੋਦਾ ਦੀ ਚਾਰਜਸ਼ੀਟ ਕਾਰਨ ਤਰੱਕੀ ਰੁਕ ਗਈ ਸੀ। ਬਾਅਦ ਵਿੱਚ ਜਾਂਚ ਵਿੱਚ ਖੋਡਾ ਨੂੰ ਨਿਰਦੋਸ਼ ਪਾਇਆ ਗਿਆ ਅਤੇ ਚਾਰਜਸ਼ੀਟ ਵਾਪਸ ਲੈਣ ਦੇ ਆਦੇਸ਼ ਜਾਰੀ ਕੀਤੇ ਗਏ।

ਇਹ ਵੀ ਪੜ੍ਹੋ ਹੁਣ ਘਰ ਬੈਠੇ ਆਸਾਨੀ ਨਾਲ ਬਣੇਗਾ ਰਾਸ਼ਨ ਕਾਰਡ, ਇਸ ਐਪ ਰਾਹੀਂ ਕਰੋ ਅਪਲਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News