ਭੈਣ ਨੂੰ ਇਸ ਹਾਲਤ ''ਚ ਦੇਖ ਭਰਾ ਦੇ ਉੱਡ ਹੋਸ਼ (ਦੇਖੋ ਤਸਵੀਰਾਂ)
Tuesday, Sep 15, 2015 - 10:31 AM (IST)

ਨਵੀਂ ਦਿੱਲੀ- ਐਤਵਾਰ ਦੀ ਸ਼ਾਮ ਸੰਜੇਨਗਰ ''ਚ ਇਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 21 ਸਾਲਾ ਲੜਕੀ ਨੇ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ। ਘਟਨਾ ਦੀ ਜਾਣਕਾਰੀ ਮੁਹੱਲੇ ਦੇ ਇਕ ਵਿਅਕਤੀ ਨੇ ਮ੍ਰਿਤਕਾ ਦੇ ਭਰਾ ਅਨੁਜ ਨੂੰ ਦਿੱਤੀ। ਜਦੋਂ ਅਨੁਜ ਨੇ ਘਰ ਆ ਕੇ ਦੇਖਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਗਈ। ਜਾਣਕਾਰੀ ਅਨੁਸਾਰ ਮੋਨਿਕਾ ਕਾਫੀ ਸਮੇਂ ਤੋਂ ਪਰੇਸ਼ਾਨ ਸੀ, ਦੱਸਿਆ ਜਾ ਰਿਹਾ ਹੈ ਕਿ ਮੋਨਿਕਾ ਆਪਣੀ ਵੱਡਾ ਭੈਣ ਦੇ ਕੱਪੜੇ ਪਾ ਕੇ ਘਰ ਤੋਂ ਨਿਕਲੀ, ਕੋਲਡ ਡਰਿੰਕ ਅਤੇ ਨਮਕੀਨ ਲਿਆ ਕੇ ਖਾਦੀ, ਇਸ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ। ਘਟਨਾ ਦੇ ਸਮੇਂ ਘਰ ''ਚ ਕੋਈ ਵੀ ਨਹੀਂ ਸੀ।
ਜ਼ਿਕਰਯੋਗ ਹੈ ਕਿ ਮੋਨਿਕਾ ਦਾ ਵਿਆਹ 2 ਸਾਲ ਪਹਿਲਾਂ ਹਾਥਰਸ ''ਚ ਹੋਇਆ ਸੀ। ਮੋਨਿਕਾ ਦੀ ਮਾਂ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਸ ਦੇ ਪਤੀ ਸੰਤ ਕੁਮਾਰ ਦੀ 12 ਸਾਲ ਪਹਿਲਾਂ ਬੀਮਾਰੀ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਵੱਡੀ ਬੇਟੀ ਸਪਨਾ ਦੀ ਪੀਲੀਆ ਹੋਣ ਕਾਰਨ ਮੌਤ ਹੋ ਗਈ। ਇਕ ਸਾਲ ਪਹਿਲਾਂ ਦੂਜੀ ਬੇਟੀ ਸ਼ਾਲਿਨੀ ਸਹੁਰੇ ਪਰਿਵਾਰ ਵਾਲਿਆਂ ਨਾਲ ਝਗੜਾ ਕਰ ਕੇ ਪੇਕੇ ਆ ਗਈ ਅਤੇ ਖੁਦਕੁਸ਼ੀ ਕਰ ਲਈ। ਸ਼ਾਲਿਨੀ ਦੀ ਮੌਤ ਤੋਂ ਬਾਅਦ ਮੋਨਿਕਾ ਕਾਫੀ ਪਰੇਸ਼ਾਨ ਸੀ। ਮੋਨਿਕਾ ਦਾ ਪਤੀ ਕੁਲਦੀਪ ਆਗਰਾ ਦੇ ਇਕ ਹਸਪਤਾਲ ''ਚ ਅਟੇਂਡੇਂਟ ਹੈ। ਪੁਲਸ ਸੂਤਰਾਂ ਅਨੁਸਾਰ ਮੋਨਿਕਾ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਸੁਸਾਈਡ ਨੋਟ ਵੀ ਨਹੀਂ ਲਿਖਿਆ।
''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।