ਔਰਤ ਨੇ 2 ਮੂੰਹ, 4 ਬਾਹਾਂ ਤੇ 4 ਲੱਤਾਂ ਵਾਲੇ ਅਨੋਖੇ ਬੱਚੇ ਨੂੰ ਦਿੱਤਾ ਜਨਮ, ਦੇਖਣ ਵਾਲਿਆਂ ਦੀ ਲੱਗੀ ਭੀੜ

Monday, Jul 22, 2024 - 08:26 PM (IST)

ਔਰਤ ਨੇ 2 ਮੂੰਹ, 4 ਬਾਹਾਂ ਤੇ 4 ਲੱਤਾਂ ਵਾਲੇ ਅਨੋਖੇ ਬੱਚੇ ਨੂੰ ਦਿੱਤਾ ਜਨਮ, ਦੇਖਣ ਵਾਲਿਆਂ ਦੀ ਲੱਗੀ ਭੀੜ

ਸੀਤਾਪੁਰ : ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਵਿਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਿੱਥੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿਚ ਇੱਕ ਔਰਤ ਨੇ 4 ਹੱਥ, 4 ਲੱਤਾਂ ਅਤੇ 2 ਮੂੰਹ ਵਾਲੇ ਬੱਚੇ ਨੂੰ ਜਨਮ ਦਿੱਤਾ ਹੈ। ਨਵਜੰਮੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਹਸਪਤਾਲ ਦੀਆਂ ਨਰਸਾਂ ਵੀ ਹੈਰਾਨ ਰਹਿ ਗਈਆਂ। ਨਵਜੰਮੇ ਬੱਚੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਮਾਮਲੇ ਦਾ ਪਤਾ ਲੱਗਦੇ ਹੀ ਹਸਪਤਾਲ 'ਚ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ।

ਔਰਤ ਨੇ ਦਿੱਤਾ ਅਨੋਖੇ ਬੱਚੇ ਨੂੰ ਜਨਮ
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸਕਰਨ ਥਾਣਾ ਖੇਤਰ ਦੇ ਪਿੰਡ ਕੀਰਤਪੁਰ ਨਿਵਾਸੀ ਰਾਮਪਾਲ ਪਤਨੀ ਪੂਨਮ ਨੂੰ ਜਣੇਪੇ ਲਈ ਰੇਵਾਨ ਸਥਿਤ ਪ੍ਰਾਇਮਰੀ ਹੈਲਥ ਸੈਂਟਰ 'ਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਦੀ ਗੈਰ-ਮੌਜੂਦਗੀ 'ਚ ਸਟਾਫ ਨਰਸ ਰਾਜਕੁਮਾਰੀ ਨੇ ਬੱਚੇ ਦੀ ਨਾਰਮਲ ਡਿਲੀਵਰੀ ਕਰਵਾਈ ਪਰ ਜਿਵੇਂ ਹੀ ਬੱਚੇ ਦਾ ਜਨਮ ਹੋਇਆ ਤਾਂ ਹਸਪਤਾਲ ਦਾ ਸਟਾਫ ਹੀ ਨਹੀਂ ਸਗੋਂ ਨਵਜੰਮੇ ਬੱਚੇ ਦੇ ਮਾਤਾ-ਪਿਤਾ ਵੀ ਹੈਰਾਨ ਰਹਿ ਗਏ। ਕਿਉਂਕਿ ਉਸ ਨੇ 2 ਮੂੰਹ, 4 ਹੱਥ ਅਤੇ 4 ਲੱਤਾਂ ਵਾਲੇ ਬੱਚੇ ਨੂੰ ਜਨਮ ਦਿੱਤਾ ਹੈ। ਜਨਮ ਤੋਂ ਬਾਅਦ ਜਦੋਂ ਮਾਂ ਨੇ ਨਵਜੰਮੇ ਬੱਚੇ ਨੂੰ ਦੇਖਿਆ ਤਾਂ ਉਹ ਡਰ ਗਈ, ਪਰ ਬੱਚਾ ਜ਼ਿੰਦਾ ਸੀ ਅਤੇ ਸਾਹ ਠੀਕ ਤਰ੍ਹਾਂ ਨਾਲ ਲੈ ਰਿਹਾ ਸੀ, ਇਸ ਲਈ ਉਸ ਨੂੰ ਦਾਖਲ ਕਰ ਕੇ ਅੱਗੇ ਇਲਾਜ ਸ਼ੁਰੂ ਕਰ ਦਿੱਤਾ ਗਿਆ।

ਜਾਣੋ, ਕਿੱਥੋਂ ਦਾ ਹੈ ਪੂਰਾ ਮਾਮਲਾ?
ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਮਾਮਲਾ ਜ਼ਿਲ੍ਹੇ ਦੇ ਰੇਵਨ ਪ੍ਰਾਇਮਰੀ ਹੈਲਥ ਸੈਂਟਰ ਦਾ ਹੈ। ਜਿੱਥੇ ਬੀਤੀ ਰਾਤ ਇੱਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਨਵਜੰਮੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਵੀ ਹੈਰਾਨ ਰਹਿ ਗਏ। ਜਿਸ ਤੋਂ ਬਾਅਦ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਨਵਜੰਮੇ ਬੱਚੇ ਨੂੰ ਲੈ ਕੇ ਪੂਰੇ ਹਸਪਤਾਲ 'ਚ ਚਰਚਾ ਹੋਣ ਲੱਗੀ। ਉਸ ਸਮੇਂ ਰਾਤ ਨੂੰ ਹਸਪਤਾਲ 'ਚ ਸਿਰਫ਼ ਨਰਸ ਰਾਜਕੁਮਾਰੀ ਹੀ ਮੌਜੂਦ ਸੀ। ਉਨ੍ਹਾਂ ਅਨੁਸਾਰ ਨਵਜੰਮਿਆ ਬੱਚਾ ਦੁੱਧ ਪੀਣ ਦੇ ਯੋਗ ਨਹੀਂ ਸੀ, ਇਸ ਲਈ ਉਸ ਨੂੰ ਮੁੱਢਲੇ ਸਿਹਤ ਕੇਂਦਰ ਤੋਂ ਜ਼ਿਲ੍ਹਾ ਹਸਪਤਾਲ ਲਈ ਰੈਫਰ ਕੀਤਾ ਜਾ ਰਿਹਾ ਹੈ।


author

Baljit Singh

Content Editor

Related News