ਪਿਤਾ ਦੀ ਮੌਤ ਤੋਂ ਦੁਖੀ ਧੀ ਨੇ ਨਿਗਲੀ ਜ਼ਹਿਰੀਲੀ ਚੀਜ਼

05/12/2022 5:44:32 PM

ਅਸ਼ੋਕਨਗਰ (ਵਾਰਤਾ)- ਮੱਧ ਪ੍ਰਦੇਸ਼ ਦੇ ਚੰਦੇਰੀ ਥਾਣਾ ਖੇਤਰ ਦੇ ਭਰਸੂਲਾ ਪਿੰਡ ਦੀ ਵਾਸੀ ਇਕ ਧੀ ਨੇ ਆਪਣੇ ਪਿਤਾ ਦੇ ਦਿਹਾਂਤ ਤੋਂ ਬਾਅਦ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜਾਨ ਦੇ ਦਿੱਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਹੰਸਾਰੀ ਪਿੰਡ ਵਾਸੀ ਨਿਰਭਯ ਸਿੰਘ ਲੋਧੀ ਦੀ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ ਚੰਦੇਰੀ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ : ਅਨੋਖਾ ਵਿਆਹ: ਲਾੜਾ ਈ-ਰਿਕਸ਼ੇ 'ਤੇ ਲੈਣ ਪੁੱਜਿਆ ਲਾੜੀ, ਨੇਤਰਹੀਣ ਬਣੇ ਬਰਾਤੀ 

ਡਾਕਟਰਾਂ ਨੇ ਉਨ੍ਹਾਂ ਨੂੰ  ਬਿਹਤਰ ਇਲਾਜ ਲਈ ਝਾਂਸੀ ਭੇਜ ਦਿੱਤਾ, ਜਿੱਥੇ ਵੀਰਵਾਰ ਸਵੇਰੇ ਹਸਪਤਾਲ 'ਚ ਇਲਾਜ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਇਸ ਦੀ ਜਾਣਕਾਰੀ ਭਰਸੂਲਾ ਪਿੰਡ ਵਾਸੀ ਉਨ੍ਹਾਂ ਦੀ ਧੀ ਨੂੰ ਮਿਲੀ ਤਾਂ ਉਸ ਨੇ ਕਿਸੇ ਜ਼ਹਿਰੀਲੇ ਪਦਾਰਥ ਦਾ ਸੇਵਾ ਕਰ ਲਿਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਧੀ ਨੂੰ ਇਲਾਜ ਲਈ ਚੰਦੇਰੀ ਲਿਜਾਇਆ ਗਿਆ। ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News