ਔਰਤ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ, ਮਾਰੇ ਥੱਪੜ ; ਮੁਲਜ਼ਮ ਗ੍ਰਿਫ਼ਤਾਰ
Saturday, Sep 19, 2026 - 06:35 PM (IST)
ਹੈਦਰਾਬਾਦ, (ਏਜੰਸੀ)-ਹੈਦਰਾਬਾਦ ’ਚ ਇਕ ਰੇਲਵੇ ਸਟੇਸ਼ਨ ਦੇ ਨੇੜੇ ਇਕ ਔਰਤ ’ਤੇ ਹਮਲਾ ਕਰਨ ਅਤੇ ਉਸ ਦੇ ਵਾਲ ਫੜ ਕੇ ਘੜੀਸਣ ਦੇ ਦੋਸ਼ ਹੇਠ 36 ਸਾਲਾ ਹੋਮਗਾਰਡ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ’ਚ ਇਕ ਹੋਮਗਾਰਡ ਇਕ ਔਰਤ ਨੂੰ ਉਸ ਦੇ ਵਾਲ ਫੜ ਕੇ ਕਥਿਤ ਤੌਰ ’ਤੇ ਘੜੀਸਦਾ ਹੋਇਆ ਤੇ ਥੱਪੜ ਮਾਰਦਾ ਨਜ਼ਰ ਆ ਰਿਹਾ ਹੈ।
ਇਕ ਪੁਲਸ ਅਧਿਕਾਰੀ ਨੇ ਸ਼ੁਰੂਆਤੀ ਜਾਂਚ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਹਾਫ਼ਿਜ਼ਪੇਟ ਰੇਲਵੇ ਸਟੇਸ਼ਨ ’ਤੇ ਤਾਇਨਾਤ ਇਸ ਹੋਮਗਾਰਡ ਨੂੰ ਕੂੜਾ ਚੁੱਕਣ ਵਾਲੀ ਇਕ ਔਰਤ ਨੇ ਬਹਿਸ ਦੌਰਾਨ ਕਥਿਤ ਤੌਰ ’ਤੇ ਗਾਲ੍ਹਾਂ ਕੱਢੀਆਂ ਸਨ। ਪੁਲਸ ਨੇ ਕਿਹਾ ਕਿ ਹੋਮਗਾਰਡ ਦੇ ਖ਼ਿਲਾਫ਼ ਮਿਆਪੁਰ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਹੈ। ਦੱਖਣ ਮੱਧ ਰੇਲਵੇ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਸਬੰਧਤ ਕਰਮਚਾਰੀ ਦੀ ਪਛਾਣ ਤੇਲੰਗਾਨਾ ਪੁਲਸ ਦੇ ਹੋਮਗਾਰਡ ਵਜੋਂ ਹੋਈ ਜਿਸ ਨੂੰ ਰੇਲਵੇ ਸਟੇਸ਼ਨ ’ਤੇ ਡਿਊਟੀ ਲਈ ਤਾਇਨਾਤ ਕੀਤਾ ਗਿਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
