ਜਾਅਲੀ ਕਰੰਸੀ ਰੈਕੇਟ ''ਤੇ NIA ਦਾ ਵੱਡਾ ਐਕਸ਼ਨ, ਸਹਾਰਨਪੁਰ ਤੋਂ 2 ਮੁੱਖ ਮੁਲਜ਼ਮ ਗ੍ਰਿਫ਼ਤਾਰ
Monday, Sep 21, 2026 - 05:19 AM (IST)
ਨਵੀਂ ਦਿੱਲੀ (ਏਜੰਸੀ) : ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ’ਚ ਪੰਜਾਬ ਨੈਸ਼ਨਲ ਬੈਂਕ ਦੀ ਕਰੰਸੀ ਚੈਸਟ ਰਾਹੀਂ ਜਾਅਲੀ ਨੋਟਾਂ ਦੀ ਕਥਿਤ ਸਰਕੂਲੇਸ਼ਨ ’ਚ ਸ਼ਾਮਲ 2 ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਐਤਵਾਰ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਮੁਕੇਸ਼ ਕੁਮਾਰ ਤੇ ਰਾਜੇਂਦਰ ਕੁਮਾਰ ਵਜੋਂ ਹੋਈ ਹੈ, ਜੋ ਸਹਾਰਨਪੁਰ ਦੇ ਰਹਿਣ ਵਾਲੇ ਹਨ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਮੁੱਖ ਮੁਲਜ਼ਮ ਆਦੇਸ਼ ਚੌਧਰੀ ਦੇ ਨਜ਼ਦੀਕੀ ਸਾਥੀ ਹਨ ਤੇ ਸਿਵਲ ਲਾਈਨਜ਼, ਸਹਾਰਨਪੁਰ ’ਚ ਪੰਜਾਬ ਨੈਸ਼ਨਲ ਬੈਂਕ ਦੀ ਕਰੰਸੀ ਚੈਸਟ ਰਾਹੀਂ ਜਾਅਲੀ ਕਰੰਸੀ ਦੀ ਸਰਕੂਲੇਸ਼ਨ ਦੀ ਸਾਜ਼ਿਸ਼ ’ਚ ਵੀ ਮੁੱਖ ਮੁਲਜ਼ਮ ਹਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਨਵੇਂ ਮਕਾਨ ਦਾ ਜਸ਼ਨ ਮਨਾਉਂਦੇ ਯਾਰਾਂ 'ਤੇ ਫ਼ਾਇਰਿੰਗ!
29 ਅਗਸਤ ਨੂੰ ਸਹਾਰਨਪੁਰ ਦੇ ਸਦਰ ਬਾਜ਼ਾਰ ਪੁਲਸ ਥਾਣੇ ਨੂੰ ਬੈਂਕ ਦੀ ਕਰੰਸੀ ਚੈਸਟ ’ਚੋਂ 17.29 ਕਰੋੜ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਦੀ ਬਰਾਮਦਗੀ ਬਾਰੇ ਭਰੋਸੇਯੋਗ ਜਾਣਕਾਰੀ ਮਿਲੀ। ਜਾਂਚ ਦੌਰਾਨ ਬੈਂਕ ਦੇ 3 ਮੁਲਾਜ਼ਮਾਂ ਦੀ ਭੂਮਿਕਾ ਸਾਹਮਣੇ ਆਈ। ਬੈਂਕ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ। ਇਹ ਮਾਮਲਾ ਪਹਿਲਾਂ ਸਥਾਨਕ ਪੁਲਸ ਨੇ 29 ਅਗਸਤ ਨੂੰ ਦਰਜ ਕੀਤਾ ਸੀ । ਬਾਅਦ ’ਚ ਐੱਨ. ਆਈ. ਏ. ਨੇ 3 ਸਤੰਬਰ ਨੂੰ ਦੁਬਾਰਾ ਦਰਜ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
