ਭਾਰਤ 'ਚ ਕੋਵਿਡ-19 ਵਾਂਗ ਖ਼ਤਰਨਾਕ ਹੋਇਆ 'ਮੰਕੀ ਫੀਵਰ', ਔਰਤ ਦੀ ਮੌਤ

Tuesday, Feb 27, 2024 - 12:25 PM (IST)

ਭਾਰਤ 'ਚ ਕੋਵਿਡ-19 ਵਾਂਗ ਖ਼ਤਰਨਾਕ ਹੋਇਆ 'ਮੰਕੀ ਫੀਵਰ', ਔਰਤ ਦੀ ਮੌਤ

ਨੈਸ਼ਨਲ ਡੈਸਕ- ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹੇ 'ਚ 'ਮੰਕੀ ਫੀਵਰ' ਦੇ ਨਾਂ ਨਾਲ ਮਸ਼ਹੂਰ ਕਿਆਸਨੂਰ ਫੋਰੈਸਟ ਡਿਜ਼ੀਜ਼ (KFD) ਕਾਰਨ ਇਕ 57 ਸਾਲਾ ਔਰਤ ਦੀ ਮੌਤ ਤੋਂ ਬਾਅਦ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਗਈ ਹੈ। ਸਿਹਤ ਅਧਿਕਾਰੀਆਂ ਨੇ  ਇਹ ਜਾਣਕਾਰੀ ਦਿੱਤੀ। ਇਹ ਔਰਤ ਉੱਤਰ ਕੰਨੜ ਜ਼ਿਲ੍ਹੇ ਦੀ ਵਸਨੀਕ ਸੀ, ਜੋ ਵਾਇਰਸ ਪ੍ਰਭਾਵਿਤ ਖੇਤਰਾਂ ਵਿਚੋਂ ਇਕ ਹੈ।

ਇਹ ਵੀ ਪੜ੍ਹੋ- ਕਿਸਾਨ ਅੰਦੋਲਨ 2.0: 'ਦਿੱਲੀ ਕੂਚ' 'ਤੇ ਅੱਜ ਮੀਟਿੰਗ ਕਰਨਗੇ ਕਿਸਾਨ, MSP ਸਣੇ ਇਨ੍ਹਾਂ ਮੰਗਾਂ 'ਤੇ ਅੜੇ ਅੰਨਦਾਤਾ

ਸਿਹਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ  KFD ਕਾਰਨ ਇਕ ਹੋਰ ਮੌਤ ਦੀ ਸੂਚਨਾ ਮਿਲੀ ਹੈ। ਸ਼ਿਵਮੋਗਾ ਵਿਚ ਇਕ 57 ਸਾਲਾ ਔਰਤ ਦੀ ਮੌਤ ਹੋ ਗਈ। ਉਹ ਪਿਛਲੇ 20 ਦਿਨਾਂ ਤੋਂ ਆਈ. ਸੀ. ਯੂ. ਵਿਚ ਦਾਖਲ ਸੀ ਅਤੇ ਵੈਂਟੀਲੇਟਰ ਸਪੋਰਟ 'ਤੇ ਸੀ। ਉਸ ਨੂੰ ਕਈ ਸਮੱਸਿਆਵਾਂ ਸਨ। ਇਸ ਵਾਇਰਸ ਕਾਰਨ ਸੂਬੇ 'ਚ ਮਰਨ ਵਾਲਿਆਂ ਦੀ ਕੁੱਲ ਗਿਣਤੀ ਹੁਣ 4 ਹੋ ਗਈ ਹੈ।

ਇਹ ਵੀ ਪੜ੍ਹੋ- ਸਾਬਕਾ MLA ਕਤਲ ਮਾਮਲਾ; ਪਰਿਵਾਰ ਵਲੋਂ ਪੋਸਟਮਾਰਟਮ ਤੋਂ ਇਨਕਾਰ, ਪੁੱਤ ਬੋਲਿਆ- ਕਈ ਵਾਰ ਮੰਗੀ ਸੀ ਸੁਰੱਖਿਆ

ਅਧਿਕਾਰੀਆਂ ਮੁਤਾਬਕ KFD ਕਿਲਨੀ ਨਾਮਕ ਜੀਵ ਦੇ ਕੱਟਣ ਨਾਲ ਫੈਲਦਾ ਹੈ ਜੋ ਆਮ ਤੌਰ 'ਤੇ ਬਾਂਦਰਾਂ ਵਿਚ ਪਾਇਆ ਜਾਂਦਾ ਹੈ। ਇਹ ਜੀਵ ਮਨੁੱਖਾਂ ਨੂੰ ਕੱਟਦਾ ਹੈ, ਜਿਸ ਨਾਲ ਇਨਫੈਕਸ਼ਨ ਹੋ ਜਾਂਦੀ ਹੈ। ਕੱਟੇ ਗਏ ਪਸ਼ੂਆਂ ਦੇ ਸੰਪਰਕ ਵਿਚ ਆਉਣ ਨਾਲ ਮਨੁੱਖ ਵੀ ਇਸ ਬੀਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਦੱਸ ਦੇਈਏ ਕਿ ਕੋਵਿਡ-19 ਯਾਨੀ ਕਿ ਕੋਰੋਨਾ ਵਾਇਰਸ ਬੇਹੱਦ ਜਾਨਲੇਵਾ ਵਾਇਰਸ ਹੈ। ਇਸ ਵਾਇਰਸ ਕਾਰਨ ਭਾਰਤ ਹੀ ਨਹੀਂ ਸਗੋਂ ਦੁਨੀਆ ਦੇ ਵੱਡੇ-ਵੱਡੇ ਮੁਲਕ ਵੀ ਲਪੇਟ 'ਚ ਆਏ ਸਨ। ਇਹ ਵਾਇਰਸ ਚੀਨ ਤੋਂ ਫੈਲਿਆ ਸੀ।

ਇਹ ਵੀ ਪੜ੍ਹੋ-  ਰਾਜਿੰਦਰਾ ਹਸਪਤਾਲ ਦੇ ਬਾਹਰ ਡਟੇ ਕਿਸਾਨ, ਸ਼ੁਭਕਰਨ ਦੀ ਮ੍ਰਿਤਕ ਦੇਹ ਦੀ ਰਾਖੀ ਲਈ ਲਾਇਆ ਸਖ਼ਤ ਪਹਿਰਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Tanu

Content Editor

Related News