ਪਰਿਵਾਰ ਨਾਲ ਛੁੱਟੀਆਂ ਮਨਾਉਣ ਨਿਕਲੀ ਸੀ ਸਾਕਸ਼ੀ, ਦਿੱਲੀ ਰੇਲਵੇ ਸਟੇਸ਼ਨ 'ਤੇ ਵਾਪਰ ਗਿਆ ਦਰਦਨਾਕ ਭਾਣਾ

Tuesday, Jun 27, 2023 - 01:23 PM (IST)

ਪਰਿਵਾਰ ਨਾਲ ਛੁੱਟੀਆਂ ਮਨਾਉਣ ਨਿਕਲੀ ਸੀ ਸਾਕਸ਼ੀ, ਦਿੱਲੀ ਰੇਲਵੇ ਸਟੇਸ਼ਨ 'ਤੇ ਵਾਪਰ ਗਿਆ ਦਰਦਨਾਕ ਭਾਣਾ

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ’ਚ ਐਤਵਾਰ ਸਵੇਰ ਤੋਂ ਪੈ ਰਹੇ ਮੀਂਹ ਦਰਮਿਆਨ ਨਵੀਂ ਦਿੱਲੀ ਰੇਲਵੇ ਸਟੇਸ਼ਨ ਕੰਪਲੈਕਸ ’ਚ ਇਕ ਔਰਤ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। 35 ਸਾਲ ਦੀ ਸਾਕਸ਼ੀ ਆਹੂਜਾ ਪਰਿਵਾਰ ਨਾਲ ਛੁੱਟੀਆਂ ਮਨਾਉਣ ਦੀ ਨੀਅਤ ਨਾਲ ਨਿਕਲੀ ਸੀ। ਐਤਵਾਰ ਸਵੇਰੇ ਮੀਂਹ ਕਾਰਨ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਪਾਣੀ ਭਰ ਗਿਆ ਸੀ। ਇਸ ਦੌਰਾਨ ਸਾਕਸ਼ੀ ਦਾ ਪੈਰ ਫਿਸਲਿਆ। ਡਿੱਗਣ ਤੋਂ ਬਚਣ ਲਈ ਉਸ ਨੇ ਖੰਭਾ ਫੜ ਲਿਆ। ਪਾਣੀ ਭਰਿਆ ਹੋਣ ਕਾਰਨ ਉਸ 'ਚ ਕਰੰਟ ਆ ਗਿਆ ਸੀ। ਸਾਕਸ਼ੀ ਨੂੰ ਤੜਫਦਾ ਦੇਖ ਕੋਲ ਮੌਜੂਦ ਆਟੋ ਅਤੇ ਕੈਬ ਵਾਲੇ ਦੌੜੇ ਪਰ ਉਸ ਨੂੰ ਬਚਾ ਨਹੀਂ ਸਕੇ। ਪ੍ਰੀਤ ਵਿਹਾਰ ਦੀ ਰਹਿਣ ਵਾਲੀ ਸਾਕਸ਼ੀ ਦਾ 9 ਸਾਲ ਪੁੱਤ ਅਤੇ 7 ਸਾਲ ਦੀ ਧੀ ਵਾਲ-ਵਾਲ ਬਚ ਗਏ। ਡੀ.ਸੀ.ਪੀ. (ਰੇਲਵੇ) ਅਪੂਰਵ ਗੁਪਤਾ ਅਨੁਸਾਰ, ਲਾਪਰਵਾਹੀ ਨਾਲ ਮੌਤ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਸਾਕਸ਼ੀ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ? ਉਨ੍ਹਾਂ ਦਾ ਪਰਿਵਾਰ ਇਹ ਸਵਾਲ ਪੁੱਛ ਰਿਹਾ ਹੈ। ਸਾਕਸ਼ੀ ਆਹੂਜਾ (35) ਦਾ ਪਰਿਵਾਰ ਦਿੱਲੀ ਦੇ ਪ੍ਰੀਤ ਵਿਹਾਰ 'ਚ ਰਹਿੰਦਾ ਹੈ। ਉਹ ਲਕਸ਼ਮੀ ਨਗਰ ਦੇ ਲਵਲੀ ਪਬਲਿਕ ਸਕੂਲ 'ਚ ਟੀਚਰ ਸੀ। ਪਰਿਵਾਰ ਅਨੁਸਾਰ ਸਾਕਸ਼ੀ ਇਕ ਆਰਕੀਟੈਕਟ ਵੀ ਸੀ। ਸਾਕਸ਼ੀ ਦਾ ਪਤੀ ਇਕ ਜਾਪਾਨੀ ਫਰਮ 'ਚ ਕੰਮ ਕਰਦਾ ਹੈ। 

PunjabKesari

ਜਾਣੋ ਕੀ ਹੋਇਆ ਸੀ 25 ਜੂਨ ਦੀ ਸਵੇਰ

ਸਾਕਸ਼ੀ ਆਪਣੇ ਬੱਚਿਆਂ ਅਤੇ ਭੈਣ ਨਾਲ ਛੁੱਟੀਆਂ 'ਤੇ ਜਾ ਰਹੀ ਸੀ। ਉਨ੍ਹਾਂ ਨੇ ਐਤਵਾਰ ਸਵੇਰੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਚੰਡੀਗੜ੍ਹ ਲਈ ਵੰਦੇ ਭਾਰਤ ਐਕਸਪ੍ਰੈੱਸ ਫੜਨੀ ਸੀ। ਸਾਕਸ਼ੀ, ਉਸ ਦੇ ਬੱਚੇ ਅਤੇ ਭੈਣ ਸਵੇਰੇ 5.30 ਵਜੇ ਸਟੇਸ਼ਨ ਪਹੁੰਚੇ। ਮੀਂਹ ਕਾਰਨ ਸਟੇਸ਼ਨ ਦੇ ਬਾਹਰ ਪਾਣੀ ਭਰਿਆ ਸੀ। ਸ਼ੁਰੂਆਤੀ ਜਾਂਚ ਦੱਸਦੀ ਹੈ ਕਿ ਫਿਸਲਣ ਤੋਂ ਬਚਣ ਲਈ ਸਾਕਸ਼ੀ ਨੇ ਬਿਜਲੀ ਦਾ ਖੰਭਾ ਫੜਿਆ, ਜਿਸ ਤੋਂ ਉਸ ਨੂੰ ਕਰੰਟ ਲੱਗਾ। ਪਰਿਵਾਰ ਦਾ ਦਾਅਵਾ ਹੈ ਕਿ ਜਿਵੇਂ ਹੀ ਸਾਕਸ਼ੀ ਨੇ ਪਾਣੀ 'ਚ ਪੈਰ ਰੱਖਿਆ, ਉਸ ਨੂੰ ਬਿਜਲੀ ਦਾ ਝਟਕਾ ਲੱਗਾ। ਘਟਨਾ ਐਤਵਾਰ ਸਵੇਰੇ ਕਰੀਬ 5.40 ਵਜੇ ਹੋਈ। ਸਾਕਸ਼ੀ ਦੇ ਮਾਤਾ-ਪਿਤਾ ਅਤੇ ਭਰਾ ਕਾਰ ਪਾਰਕ ਕਰਨ ਗਏ ਸਨ। ਸਾਕਸ਼ੀ ਨੂੰ ਜਿੱਥੇ ਕਰੰਟ ਲੱਗਾ, ਉਹ ਜਗ੍ਹਾ ਟੈਕਸੀਆਂ ਦੀ ਪਾਰਕਿੰਗ ਹੁੰਦੀ ਹੈ। ਪੁਲਸ ਅਨੁਸਾਰ ਸਾਕਸ਼ੀ ਖੰਭੇ ਤੋਂ ਦੂਰ ਜਾਣ ਦੀ ਅਸਫ਼ਲ ਕੋਸ਼ਿਸ਼ ਕਰ ਰਹੀ ਸੀ, ਫਿਰ ਉੱਥੇ ਹੀ ਡਿੱਗ ਗਈ। ਉਸ ਦੀ ਭੈਣ ਮਾਧਵੀ ਚੋਪੜਾ ਮਦਦ ਲਈ ਚੀਕ ਰਹੀ ਸੀ। ਉੱਥੋਂ ਲੰਘ ਰਹੇ ਇਕ ਵਿਅਕਤੀ ਨੇ ਪੀ.ਸੀ.ਆਰ. ਨੂੰ ਫ਼ੋਨ ਕੀਤਾ। 

PunjabKesari

ਆਹੂਜਾ ਦੇ ਪਰਿਵਾਰ ਦਾ ਦਾਅਵਾ ਹੈ ਕਿ ਸਾਕਸ਼ੀ 20-25 ਮਿੰਟ ਤੱਕ ਇਸੇ ਤਰ੍ਹਾਂ ਹੀ ਪਈ ਰਹੀ, ਉਸ ਤੋਂ ਬਾਅਦ ਕੁਝ ਟੈਕਸੀ ਅਤੇ ਆਟੋ ਵਾਲੇ ਮਦਦ ਲਈ ਆਏ। ਇੰਦੂ ਨਾਮ ਦੀ ਰਿਸ਼ਤੇਦਾਰ ਨੇ ਦੱਸਿਆ,''ਟੈਕਸੀ ਅਤੇ ਆਟੋ ਵਾਲਿਆਂ ਨੇ ਬੱਚਿਆਂ ਨੂੰ ਬਾਹਰ ਕੱਢਿਆ, ਜਦੋਂ ਕਿ ਮਾਧਵੀ ਜ਼ਿਆਦਾ ਕੁਝ ਨਹੀਂ ਕਰ ਸਕੀ, ਕਿਉਂਕਿ ਉਸ ਨੂੰ ਵੀ ਕਰੰਟ ਲੱਗਾ ਸੀ। ਕੁਝ ਟੈਕਸੀ ਡਰਾਈਵਰਾਂ ਨੂੰ ਵੀ ਝਟਕੇ ਲੱਗੇ। ਬਾਅਦ 'ਚ ਉਹ ਚਾਦਰ, ਤੌਲੀਏ ਅਤੇ ਡੰਡੇ ਲੈ ਕੇ ਆਏ ਤਾਂ ਕਿ ਸਾਕਸ਼ੀ ਨੂੰ ਹਟਾ ਸਕਣ। ਉਸ ਨੂੰ ਇਕ ਟੈਕਸੀ 'ਚ ਹਸਪਤਾਲ ਲਿਜਾਇਆ ਗਿਆ। ਪਰਿਵਾਰ ਦਾ ਦਾਅਵਾ ਹੈ ਕਿ ਪੁਲਸ ਥਾਣਾ ਮੌਕੇ ਤੋਂ ਕੁਝ ਮੀਟਰ ਹੀ ਦੂਰ ਸੀ ਪਰ ਕੋਈ ਮਦਦ ਲਈ ਨਹੀਂ ਆਇਆ। ਹਾਲਾਂਕਿ ਡੀ.ਸੀ.ਪੀ. ਗੁਪਤਾ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰ ਦੇ ਹੋਏ ਕਿਹਾ ਕਿ ਇਕ ਟੀਮ ਮੌਕੇ 'ਤੇ ਗਈ ਸੀ ਅਤੇ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ।


author

DIsha

Content Editor

Related News