ਯੂਟਿਊਬ ਦੇਖ ਕੇ ਘਰ 'ਚ ਹੀ ਡਿਲਿਵਰੀ ਕਰਵਾ ਰਿਹਾ ਸੀ ਪਤੀ, ਔਰਤ ਦੀ ਮੌਤ

Thursday, Aug 24, 2023 - 03:02 PM (IST)

ਯੂਟਿਊਬ ਦੇਖ ਕੇ ਘਰ 'ਚ ਹੀ ਡਿਲਿਵਰੀ ਕਰਵਾ ਰਿਹਾ ਸੀ ਪਤੀ, ਔਰਤ ਦੀ ਮੌਤ

ਨੈਸ਼ਨਲ ਡੈਸਕ- ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਜ਼ਿਲ੍ਹੇ 'ਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਔਰਤ ਦੀ ਜਣੇਪੇ ਦੌਰਾਨ ਮੌਤ ਹੋ ਗਈ। ਦੋਸ਼ ਹੈ ਕਿ ਯੂਟਿਊਬ 'ਤੇ ਤਕਨੀਕ ਦੇਖ ਕੇ ਪਤੀ ਆਪਣੀ ਪਤਨੀ ਦਾ ਕੁਦਰਤੀ ਜਣੇਪਾ ਕਰਵਾ ਰਿਹਾ ਸੀ। ਇਸ ਦੌਰਾਨ ਔਰਤ ਨੂੰ ਕਾਫੀ ਜ਼ਿਆਦਾ ਬਲੀਡਿੰਗ ਹੋ ਗਈ ਅਤੇ ਉਸਦੀ ਜਾਨ ਚਲੀ ਗਈ। ਘਟਨਾ 22 ਅਗਸਤ ਦੀ ਹੈ।

ਇਹ ਵੀ ਪੜ੍ਹੋ– ਔਰਤ ਨੇ ਏਲੀਅਨ ਵਰਗੇ ਬੱਚੇ ਨੂੰ ਦਿੱਤਾ ਜਨਮ, ਡਾਕਟਰ ਵੀ ਰਹਿ ਗਏ ਹੈਰਾਨ (ਵੀਡੀਓ)

ਪ੍ਰਾਈਮਰੀ ਹੈਲਥ ਸੈਂਟਰ ਦੀ ਮੈਡੀਕਲ ਅਫਸਰ ਰਥਿਕਾ ਨੇ ਦੱਸਿਆ ਕਿ ਪੋਚਮਪੱਲੀ ਨੇੜੇ ਪੁਲਿਯਾਮਪੱਟੀਦੀ ਰਹਿਣ ਵਾਲੀ ਲੋਗਨਾਇਕੀ (27) ਨਾਂ ਦੀ ਔਰਤ ਦੀ ਮੌਤ ਹੋ ਗਈ ਹੈ। ਇਸ ਮਾਮਲੇ 'ਚ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਸ ਸੂਤਰਾਂ ਮੁਤਾਬਕ, ਲੋਗਨਾਇਕੀ ਦੇ ਪਤੀ ਮਧੇਸ਼ ਨੇ ਜਣੇਪੇ ਦੇ ਦਰਦ ਸ਼ੁਰੂ ਹੋਣ 'ਤੇ ਘਰ 'ਚ ਕੁਦਰਤੀ ਜਣੇਪੇ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਔਰਤ ਨੇ ਇਕ ਬੱਚੇ ਨੂੰ ਜਨਮ ਦਿੱਤਾ ਤਾਂ ਕਥਿਤ ਤੌਰ 'ਤੇ ਗਰਭ ਨਾੜੀ ਨੂੰ ਸਹੀ ਢੰਗ ਨਾਲ ਨਹੀਂ ਕੱਟਿਆ ਗਿਆ, ਜਿਸ ਕਾਰਨ ਪਹੁਤ ਜ਼ਿਆਦਾ ਖ਼ੂਨ ਵਹਿ ਗਿਆ ਅਤੇ ਲੋਗਨਾਇਕੀ ਬੇਹੋਸ਼ ਹੋ ਗਈ। 

ਇਹ ਵੀ ਪੜ੍ਹੋ– ਹਿਮਾਚਲ : ਕੁੱਲੂ ਤੋਂ ਸਾਹਮਣੇ ਆਈ ਤਬਾਹੀ ਦੀ ਵੀਡੀਓ, ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ 8 ਬਹੁਮੰਜ਼ਿਲਾ ਇਮਾਰਤਾਂ

ਇਸਤੋਂ ਬਾਅਦ ਲੋਗਨਾਇਕੀ ਨੂੰ ਪ੍ਰਾਈਮਰੀ ਸਿਹਤ ਕੇਂਦਰ ਲਿਆਇਆ ਗਿਆ ਜਿਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਨੇ ਸੀ.ਆਰ.ਪੀ.ਸੀ. ਦੀ ਧਾਰਾ 174 ਐੱਫ.ਆਈ.ਆਰ. ਦਰਜ ਕਰ ਲਈ ਹੈ। ਪੁਲਸ ਅਧਕਾਰੀਆਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ 'ਚ ਯੂਟਿਊਬ ਦੇਖ ਕੇ ਡਿਲਿਵਰੀ ਕਰਵਾਏ ਜਾਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ, ਜਾਂਚ ਪੂਰੀ ਹੋਣ ਤੋਂ ਬਾਅਦ ਸਥਿਤੀ ਸਪਸ਼ਟ ਹੋ ਸਕੇਗੀ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਜਾਂਚ 'ਚ ਪੁਲਸ ਨੂੰ ਸਬੂਤ ਮਿਲਦੇ ਹਨ ਤਾਂ ਦੋਸ਼ੀ ਪਤੀ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ।

ਦੱਸ ਦੇਈਏ ਕਿ ਪਤੀ ਨੇ ਯੂਟਿਊਬ 'ਤੇ ਘਰ 'ਚ ਡਿਲਿਵਰੀ ਬਾਰੇ ਜਾਣਕਾਰੀ ਲਈ ਸੀ। ਹਾਲਾਂਕਿ, ਅਧੂਰੀ ਜਾਣਕਾਰੀ ਕਾਰਨ ਡਿਲਿਵਰੀ ਸਫਲ ਨਹੀਂ ਹੋ ਸਕੀ ਅਤੇ ਲੋਗਨਾਇਕੀ ਦਾ ਜ਼ਿਆਦਾ ਖ਼ੂਨ ਵਹਿਣ ਕਾਰਨ ਮੌਤ ਹੋ ਗਈ। ਪੁਲਸ ਨੇ ਮਾਮਲਾ ਉਦੋਂ ਦਰਜ ਕੀਤਾ ਜਦੋਂ ਇਕ ਸਿਹਤ ਅਧਿਕਾਰੀ ਨੇ ਸੂਚਿਤ ਕੀਤਾ ਅਤੇ ਦੱਸਿਆ ਕਿ ਘਰੇਲੂ ਡਿਲਿਵਰੀ ਕਾਰਨ ਔਰਤ ਦੀ ਜਾਣ ਗਈ ਹੈ।

ਇਹ ਵੀ ਪੜ੍ਹੋ– ਸਭ ਤੋਂ ਖ਼ਰਾਬ ਰੇਟਿੰਗ ਵਾਲੇ ਭਾਰਤੀ ਸਟਰੀਟ ਫੂਡ ਦੀ ਸੂਚੀ ਜਾਰੀ, ਪਾਪੜੀ ਚਾਟ ਸਣੇ ਗੋਭੀ ਦਾ ਪਰੌਂਠਾ ਵੀ ਸ਼ਾਮਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News