ਤੇਜ਼ ਰਫ਼ਤਾਰ ਕਹਿਰ; ਔਰਤ ਨੂੰ SUV ਕਾਰ ਨੇ ਮਾਰੀ ਟੱਕਰ, ਦਰਦਨਾਕ ਮੌਤ

Wednesday, Sep 04, 2024 - 10:29 AM (IST)

ਤੇਜ਼ ਰਫ਼ਤਾਰ ਕਹਿਰ; ਔਰਤ ਨੂੰ SUV ਕਾਰ ਨੇ ਮਾਰੀ ਟੱਕਰ, ਦਰਦਨਾਕ ਮੌਤ

ਮੁੰਬਈ- ਮੁੰਬਈ ਦੇ ਮਲਾਡ ਇਲਾਕੇ 'ਚ ਇਕ ਤੇਜ਼ ਰਫ਼ਤਾਰ SUV ਕਾਰ ਦੀ ਟੱਕਰ ਕਾਰਨ 26 ਸਾਲਾ ਔਰਤ ਦੀ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਘਟਨਾ ਮੰਗਲਵਾਰ ਰਾਤ ਦੀ ਗੁੜੀਆ ਪਾੜਾ ਇਲਾਕੇ ਵਿਚ ਵਾਪਰੀ, ਜਿਸ ਤੋਂ ਬਾਅਦ ਪੁਲਸ ਨੇ SUV ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਮੁਤਾਬਕ ਗ੍ਰਿਫ਼ਤਾਰ SUV ਡਰਾਈਵਰ ਮਰਚੈਂਟ ਨੇਵੀ ਦਾ ਇਕ ਅਧਿਕਾਰੀ ਹੈ। ਮਲਾਡ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਪਛਾਣ ਸ਼ਹਾਨਾ ਕਾਜੀ ਦੇ ਰੂਪ ਵਿਚ ਹੋਈ ਹੈ, ਜੋ ਰਾਤ ਕਰੀਬ 10 ਵਜੇ ਪੈਦਲ ਜਾ ਰਹੀ ਸੀ ਤਾਂ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ।

ਘਟਨਾ ਤੋਂ ਬਾਅਦ ਦੋਸ਼ੀ ਸ਼ਹਾਨਾ ਨੂੰ ਨੇੜੇ ਦੇ ਹਸਪਤਾਲ ਲੈ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਅਧਿਕਾਰੀ ਮੁਤਾਬਕ ਦੋਸ਼ੀ ਅਨੁਪ ਸਿਨਹਾ ਖਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਵਿਚ ਸ਼ਾਮਲ SUV ਕਾਰ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਅਧਿਕਾਰੀ ਮੁਤਾਬਕ ਦੋਸ਼ੀ ਦਾ ਦਫ਼ਤਰ ਅੰਧੇਰੀ ਵਿਚ ਹੈ ਅਤੇ ਘਟਨਾ ਦੇ ਦਿਨ ਛੁੱਟੀ 'ਤੇ ਸੀ। ਉਨ੍ਹਾਂ ਨੇ ਕਿਹਾ ਕਿ ਦੋਸ਼ੀ ਕਿਤੇ ਸ਼ਰਾਬ ਦੇ ਨਸ਼ੇ ਵਿਚ ਤਾਂ ਗੱਡੀ ਨਹੀਂ ਚੱਲਾ ਰਿਹਾ ਸੀ, ਇਸ ਦਾ ਪਤਾ ਲਾਉਣ ਲਈ ਪੁਲਸ ਨੇ ਉਸ ਦੇ ਖ਼ੂਨ ਦੇ ਨਮੂਨੇ ਲਏ ਹਨ।


author

Tanu

Content Editor

Related News