ਬਿਜਲੀ ਦੀਆਂ ਤਾਰਾਂ ਦੀ ਲਪੇਟ ''ਚ ਆਉਣ ਕਾਰਨ ਵਾਪਰਿਆ ਭਾਣਾ, ਔਰਤ ਤੇ ਉਸਦੇ 2 ਬੱਚਿਆਂ ਦੀ ਮੌਤ

Tuesday, Dec 10, 2024 - 09:08 AM (IST)

ਬਿਜਲੀ ਦੀਆਂ ਤਾਰਾਂ ਦੀ ਲਪੇਟ ''ਚ ਆਉਣ ਕਾਰਨ ਵਾਪਰਿਆ ਭਾਣਾ, ਔਰਤ ਤੇ ਉਸਦੇ 2 ਬੱਚਿਆਂ ਦੀ ਮੌਤ

ਪਾਡੇਰੂ (ਯੂ. ਐੱਨ. ਆਈ.) : ਆਂਧਰਾ ਪ੍ਰਦੇਸ਼ ਵਿਚ ਇਕ ਦੁਖਦਾਈ ਘਟਨਾ ਵਿਚ ਏਐੱਸਆਰ ਜ਼ਿਲ੍ਹੇ ਦੇ ਪੇਦਾਬਯਾਲੂ ਮੰਡਲ ਦੇ ਕਿਮੁਦੁਪੱਲੇ ਪਿੰਡ ਵਿਚ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਇਕ ਔਰਤ ਅਤੇ ਉਸਦੇ 2 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ 'ਚੋਂ ਇਕ ਕੋਰੇਰ ਸੰਤੋਸ਼ (13) ਗਿੱਲੇ ਕੱਪੜੇ ਸੁੱਕਣ ਲਈ ਤਾਰ 'ਤੇ ਪਾ ਰਿਹਾ ਸੀ, ਜਿਵੇਂ ਹੀ ਉਹ ਤਾਰਾਂ ਦੇ ਸੰਪਰਕ 'ਚ ਆਇਆ ਤਾਂ ਉਸ ਨੂੰ ਕਰੰਟ ਲੱਗ ਗਿਆ। ਉਸ ਦੀ ਮਾਂ ਲਕਸ਼ਮੀ (36) ਆਪਣੇ ਬੇਟੇ ਨੂੰ ਬਚਾਉਣ ਲਈ ਗਈ, ਪਰ ਉਹ ਵੀ ਕਰੰਟ ਦੀ ਲਪੇਟ ਵਿਚ ਆ ਗਈ।

ਇਸੇ ਦੌਰਾਨ ਇਕ ਹੋਰ ਮ੍ਰਿਤਕ ਅੰਜਲੀ (10) ਆਪਣੀ ਮਾਂ ਅਤੇ ਭਰਾ ਨੂੰ ਬਚਾਉਣ ਗਈ ਸੀ ਪਰ ਉਹ ਵੀ ਕਰੰਟ ਲੱਗਣ ਕਾਰਨ ਮੌਤ ਦੋ ਮੂੰਹ ਵਿਚ ਚਲੀ ਗਈ। ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਲਕਸ਼ਮੀ ਅਤੇ ਉਸ ਦੇ 2 ਬੱਚਿਆਂ ਦੀ ਮੌਤ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਸਥਾਨਕ ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਜੀ. ਜੀ. ਐੱਚ. ਭੇਜ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News