WMO ਵਿਗਿਆਨੀਆਂ ਨੇ ਜਾਰੀ ਕੀਤੀ ਚਿਤਾਵਨੀ, ਅਗਲੇ 5 ਸਾਲਾਂ ਨੂੰ ਲੈ ਕੇ ਕੀਤੀ ਇਹ ਭਵਿੱਖਬਾਣੀ
Thursday, May 18, 2023 - 04:48 AM (IST)
ਨਵੀਂ ਦਿੱਲੀ (ਵਿਸ਼ੇਸ਼)- ਅਗਲੇ 5 ਸਾਲਾਂ ’ਚ ਵਿਸ਼ਵ ਤਾਪਮਾਨ ’ਚ ਉਤਰਾਅ-ਚੜ੍ਹਾਅ ਦੇ ਨਵੇਂ ਰਿਕਾਰਡ ਦਰਜ ਕਰੇਗੀ। ਇਸ ਸਮੇਂ ਦੌਰਾਨ, ਸੰਸਾਰ ਦਾ ਔਸਤ ਤਾਪਮਾਨ ਉਦਯੋਗਿਕ ਯੁੱਗ ਤੋਂ ਪਹਿਲਾਂ ਦੇ ਪੱਧਰ ਤੋਂ 1.5 ਸੈਲਸੀਅਸ ਵੱਧ ਹੋ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਭਾਰਤ ’ਚ ਵੀ ਹੈ ਇਕ 200 ਸਾਲ ਪੁਰਾਣਾ ‘ਪਾਕਿਸਤਾਨ’, ਇੱਥੇ ਨਹੀਂ ਰਹਿੰਦਾ ਕੋਈ ਵੀ ਮੁਸਲਿਮ ਪਰਿਵਾਰ
ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ (ਡਬਲਯੂ. ਐੱਮ. ਓ.) ਦੇ ਵਿਗਿਆਨੀਆਂ ਨੇ ਇਹ ਚਿਤਾਵਨੀ ਦਿੱਤੀ ਹੈ। ਸੰਯੁਕਤ ਰਾਸ਼ਟਰ ਦੇ ਇਸ ਸੰਗਠਨ ਨੇ ਇਸ ਦਾ ਕਾਰਨ ਕੁਦਰਤ ’ਤੇ ਮਨੁੱਖੀ ਗਤੀਵਿਧੀਆਂ ਦੇ ਪ੍ਰਭਾਵ ਨੂੰ ਦੱਸਿਆ ਹੈ। 2015 ’ਚ ਪੈਰਿਸ ਵਾਤਾਵਰਣ ਸਮਝੌਤੇ ’ਚ ਦੇਸ਼ਾਂ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਪੂਰਵ-ਉਦਯੋਗਿਕ ਯੁੱਗ ਤੋਂ ਆਲਮੀ ਤਾਪਮਾਨ ਨੂੰ 1.5 ਸੈਲਸੀਅਸ ਤੋਂ ਵੱਧ ਨਹੀਂ ਜਾਣ ਦੇਣਗੇ ਪਰ ਉਨ੍ਹਾਂ ਦਾ ਇਹ ਵਾਅਦਾ ਟੁੱਟਦਾ ਨਜ਼ਰ ਆ ਰਿਹਾ ਹੈ। ਡਬਲਯੂ. ਐੱਮ. ਯੂ. ਦੇ ਜਨਰਲ ਸਕੱਤਰ ਪ੍ਰੋ. ਪੇਤੇਰੀ ਟਾਲਸ ਨੇ ਰਿਪੋਰਟ ਨੂੰ ਜਾਰੀ ਕਰਦੇ ਹੋਏ ਇਸ ਦਾ ਮਤਲਬ ਇਹ ਨਹੀਂ ਹੈ ਕਿ ਤਾਪਮਾਨ ਔਸਤ ਸਥਾਈ ਤੌਰ ’ਤੇ 1.5 ਡਿਗਰੀ ਸੈਲਸੀਅਸ ਵੱਧ ਜਾਵੇਗਾ। ਚਿਤਾਵਨੀ ਇਹ ਹੈ ਕਿ ਅਜਿਹਾ ਹੋਣ ਦੀ ਬਾਰੰਬਾਰਤਾ ਵਧੇਗੀ ਅਤੇ ਕਈ ਵਾਰ ਤਾਪਮਾਨ ਵੱਧ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਕੱਲ੍ਹ ਤੋਂ ਕਲਮ ਛੋੜ ਹੜਤਾਲ 'ਤੇ ਰਹਿਣਗੇ ਡੀ.ਸੀ. ਦਫ਼ਤਰਾਂ ਦੇ ਮੁਲਾਜ਼ਮ, ਇੰਨੇ ਦਿਨ ਬੰਦ ਰਹੇਗਾ ਕੰਮ
1850 ’ਚ ਜਦੋਂ ਤੋਂ ਉਦਯੋਗਿਕ ਯੁੱਗ ਸ਼ੁਰੂ ਹੋਇਆ ਹੈ, ਉਦੋਂ ਤੋਂ ਕਦੇ ਵੀ ਔਸਤ ਤਾਪਮਾਨ ਉਸ ਔਸਤ ਪੱਧਰ ਤੋਂ 1.5 ਸੈਲਸੀਅਸ ਨਹੀਂ ਵਧਿਆ ਹੈ। ਪਿਛਲੇ ਸਾਲਾਂ ’ਚ ਇਸ ਦਾ ਸਭ ਤੋਂ ਉੱਚਾ ਔਸਤ 1.28 ਸੈਲਸੀਅਸ ਅਨੁਮਾਨਿਤ ਕੀਤਾ ਗਿਆ ਹੈ ਪਰ ਅਗਲੇ 5 ਸਾਲਾਂ ’ਚ 1.5 ਸੈਲਸੀਅਸ ਨੂੰ ਛੂਹ ਲੈਣ ਦੀ ਚੇਤਾਵਨੀ ਦਿੱਤੀ ਗਈ ਹੈ। 2023 ਤੋਂ 2027 ਵਿਚਾਲੇ ਕਿਸੇ ਇਕ ਸਾਲ ’ਚ ਅਜਿਹਾ ਹੋਣ ਦੀ ਸੰਭਾਵਨਾ 66 ਫ਼ੀਸਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।