ਭੁਜ ਤੇ ਅਹਿਮਦਾਬਾਦ ਵਿਚਾਲੇ ਦੇਸ਼ ਦੀ ਪਹਿਲੀ ਵੰਦੇ ਮੈਟਰੋ ਟਰੇਨ ਚੱਲਣ ਨਾਲ ਸਫ਼ਰ ਹੋਵੇਗਾ ਸੁਖਾਲਾ

Sunday, Sep 15, 2024 - 07:23 PM (IST)

ਭੁਜ - ਰੇਲ ਮੰਤਰਾਲਾ ਨੇ ਐਤਵਾਰ ਨੂੰ ਕਿਹਾ ਕਿ ਆਧੁਨਿਕ ਮੱਧ-ਦੂਰੀ ਸਮਰੱਥਾ ਵਾਲੀ ਭਾਰਤ ਦੀ ਪਹਿਲੀ ਵੰਦੇ ਮੈਟਰੋ ਟ੍ਰੇਨ ਦੀ ਸ਼ੁਰੂਆਤ ਸ਼ਹਿਰਾਂ ਵਿਚਕਾਰ ਯਾਤਰਾ ਨੂੰ ਬਦਲ ਦੇਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਡਿਜੀਟਲ ਮਾਧਿਅਮ ਰਾਹੀਂ ਭੁਜ ਅਤੇ ਅਹਿਮਦਾਬਾਦ ਵਿਚਕਾਰ ਚੱਲਣ ਵਾਲੀ ਪਹਿਲੀ ਵੰਦੇ ਮੈਟਰੋ ਟਰੇਨ ਨੂੰ ਹਰੀ ਝੰਡੀ ਦਿਖਾਉਣਗੇ। ਪ੍ਰਧਾਨ ਮੰਤਰੀ ਮੋਦੀ ਅਹਿਮਦਾਬਾਦ ’ਚ ਮੌਜੂਦ ਹੋਣਗੇ ਜਦੋਂ ਟਰੇਨ ਭੁਜ ਤੋਂ ਰਵਾਨਾ ਹੋਵੇਗੀ ਅਤੇ 359 ਕਿਲੋਮੀਟਰ ਦੀ ਦੂਰੀ ਤੈਅ ਕਰਕੇ 5.45 ਘੰਟਿਆਂ ’ਚ ਅਹਿਮਦਾਬਾਦ ਪਹੁੰਚੇਗੀ।ਯਾਤਰੀਆਂ ਲਈ ਇਸ ਦੀ ਨਿਯਮਤ ਸੇਵਾ ਅਹਿਮਦਾਬਾਦ ਤੋਂ 17 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ ਪੂਰੀ ਯਾਤਰਾ ਲਈ ਕਿਰਾਇਆ 455 ਰੁਪਏ ਪ੍ਰਤੀ ਯਾਤਰੀ ਹੋਵੇਗਾ।

ਇਹ ਵੀ ਪੜ੍ਹੋ- ਕੇਜਰੀਵਾਲ ਦੇ ਵਕੀਲ ਦਾ ਵੱਡਾ ਬਿਆਨ ; 'ਉਹ ਹਰ ਫ਼ਾਈਲ 'ਤੇ ਦਸਤਖ਼ਤ ਕਰ ਸਕਦੇ ਹਨ, ਸਿਰਫ਼ ਇਕ ਨੂੰ ਛੱਡ ਕੇ...'

ਮੰਤਰਾਲੇ ਨੇ ਆਪਣੇ ਬਿਆਨ ’ਚ ਕਿਹਾ, "ਜਿੱਥੇ ਹੋਰ ਮੈਟਰੋ ਰੇਲ ਗੱਡੀਆਂ ਸਿਰਫ ਛੋਟੀਆਂ ਦੂਰੀਆਂ ਨੂੰ ਕਵਰ ਕਰਦੀਆਂ ਹਨ, ਵੰਦੇ ਮੈਟਰੋ ਰੇਲਗੱਡੀਆਂ ਸ਼ਹਿਰ ਦੇ ਕੇਂਦਰ ਨੂੰ ਪੈਰੀਫਿਰਲ ਸ਼ਹਿਰਾਂ ਨਾਲ ਜੋੜਣਗੀਆਂ," ਮੰਤਰਾਲਾ ਨੇ ਆਪਣੇ ਬਿਆਨ ’ਚ ਕਿਹਾ ਕਿ 'ਮੈਟਰੋ' ਸ਼ਬਦ ਇਕ ਸ਼ਹਿਰੀ ਲੈਂਡਸਕੇਪ ਦਾ ਪ੍ਰਭਾਵ ਦਿੰਦਾ ਹੈ ਪਰ ਵੰਦੇ ਮੈਟਰੋ ਦੀ ਕਲਪਨਾ ਕਈ ਉੱਨਤੀਆਂ ਨੂੰ ਸ਼ਾਮਲ ਕਰਨ ਦੀ ਕੀਤੀ ਗਈ ਹੈ। ਵੰਦੇ ਮੈਟਰੋ ਟ੍ਰੇਨ ਅਤੇ ਦੇਸ਼ ’ਚ ਚੱਲਣ ਵਾਲੀਆਂ ਵਿਆਪਕ ਮੈਟਰੋ ਦਾ ਵੇਰਵਾ ਦਿੰਦਿਆਂ ਮੰਤਰਾਲਾ ਨੇ ਕਿਹਾ ਕਿ ਵੰਦੇ ਮੈਟਰੋ 110 ਕਿ.ਮੀ. ਪ੍ਰਤੀ ਘੰਟੇ ਦੀ ਵੱਧ ਰਫਤਾਰ ਨਾਲ ਚੱਲਦੀਆਂ ਹਨ।ਇਸ ’ਚ ਕਿਹਾ ਗਿਆ ਹੈ ਕਿ ਇਸਦਾ ਫਾਇਦਾ ਇਹ ਹੈ ਕਿ ਇਹ ਯਾਤਰਾ ਨੂੰ ਤੇਜ਼ੀ ਨਾਲ ਪੂਰਾ ਕਰੇਗਾ ਅਤੇ ਕੁਸ਼ਲਤਾ ’ਚ ਸੁਧਾਰ ਕਰੇਗਾ। ਦੱਸ ਦਈਏ ਕਿ ਵੰਦੇ ਮੈਟਰੋ ਟਰੇਨ 'ਕਵਚ' ਵਰਗੀਆਂ ਆਧੁਨਿਕ ਸੁਰੱਖਿਆ ਪ੍ਰਣਾਲੀਆਂ ਨਾਲ ਲੈਸ ਹੈ। ਰੇਲ ਮੰਤਰਾਲਾ ਨੇ ਕਿਹਾ ਕਿ ਵੰਦੇ ਮੈਟਰੋ ਟਰੇਨ ਵਿੱਚ 12 ਕੋਚ ਹੋਣਗੇ, ਜਿਸ ’ਚ 1,150 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੋਵੇਗੀ।

ਇਹ ਵੀ ਪੜ੍ਹੋ 20 ਸਾਲਾ ਗਰਭਵਤੀ ਵਿਦਿਆਰਥਣ ਨੂੰ HC ਨੇ ਦਿੱਤੀ ਗਰਭਪਾਤ ਕਰਨ ਦੀ ਇਜਾਜ਼ਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sunaina

Content Editor

Related News