2 ਦਿਨਾਂ ਬਾਅਦ ਠੰਡ ਦਿੱਲੀ ਸਮੇਤ ਉੱਤਰ ਦੇ ਮੈਦਾਨੀ ਖੇਤਰਾਂ ''ਚ ਦੇਵੇਗੀ ਦਸਤਕ

Thursday, Nov 07, 2019 - 05:14 PM (IST)

2 ਦਿਨਾਂ ਬਾਅਦ ਠੰਡ ਦਿੱਲੀ ਸਮੇਤ ਉੱਤਰ ਦੇ ਮੈਦਾਨੀ ਖੇਤਰਾਂ ''ਚ ਦੇਵੇਗੀ ਦਸਤਕ

ਨਵੀਂ ਦਿੱਲੀ— ਹਿਮਾਲਿਆ ਖੇਤਰ 'ਚ ਪੱਛਮੀ ਗੜਬੜੀ ਦੇ ਅਸਰ ਕਾਰਨ ਉੱਤਰ ਦੇ ਮੈਦਾਨੀ ਇਲਾਕਿਆਂ 'ਚ ਸਰਦ ਹਵਾਵਾਂ ਨੇ ਦਿੱਲੀ-ਐੱਨ.ਸੀ.ਆਰ. ਖੇਤਰ ਨੂੰ ਇਕ ਪਾਸੇ ਹਵਾ ਪ੍ਰਦੂਸ਼ਣ ਤੋਂ ਰਾਹਤ ਦਿੱਤੀ ਹੈ, ਨਾਲ ਹੀ ਹਲਕੀ ਬਾਰਸ਼ ਕਾਰਨ ਮੈਦਾਨੀ ਖੇਤਰਾਂ 'ਚ ਅਗਲੇ 2 ਦਿਨਾਂ 'ਚ ਤਾਪਮਾਨ 'ਚ ਗਿਰਾਵਟ ਨਾਲ ਸਰਦ ਮੌਸਮ ਦੀ ਦਸਤਕ ਹੋ ਜਾਵੇਗੀ। ਮੌਸਮ ਵਿਭਾਗ ਦੀ ਉੱਤਰ ਖੇਤਰੀ ਮੁੜ ਅਨੁਮਾਨ ਇਕਾਈ ਦੇ ਮੁਖੀ ਵਿਗਿਆਨੀ ਕੁਲਦੀਪ ਸ਼੍ਰੀਵਾਸਤਵ ਨੇ ਵੀਰਵਾਰ ਨੂੰ ਦੱਸਿਆ ਕਿ ਹਿਮਾਲਿਆ ਖੇਤਰ 'ਚ 5 ਨਵੰਬਰ ਨੂੰ ਸਰਗਰਮ ਹੋਈ ਪੱਛਮੀ ਗੜਬੜੀ ਕਾਰਨ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ 'ਚ ਬਰਫ਼ਬਾਰੀ ਕਾਰਨ ਪੰਜਾਬ, ਹਰਿਆਣਾ ਅਤੇ ਦਿੱਲੀ-ਐੱਨ.ਸੀ.ਆਰ. ਸਮੇਤ ਨੇੜਲੇ ਇਲਾਕਿਆਂ 'ਚ ਘੱਟੋ-ਘੱਟ ਤਾਪਮਾਨ 'ਚ 2 ਤੋਂ 3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਵੀਰਵਾਰ ਨੂੰ ਦਿੱਲੀ-ਐੱਨ.ਸੀ.ਆਰ. ਸਮੇਤ ਉੱਤਰ ਦੇ ਕਈ ਮੈਦਾਨੀ ਖੇਤਰਾਂ 'ਚ ਹਲਕੀ ਬਾਰਸ਼ ਤੋਂ ਬਾਅਦ ਅਗਲੇ 48 ਘੰਟਿਆਂ 'ਚ ਇਨ੍ਹਾਂ ਖੇਤਰਾਂ ਦਾ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਤੱਕ ਅਤੇ ਘੱਟ ਹੋ ਕੇ 15 ਡਿਗਰੀ ਸੈਲਸੀਅਸ ਤੱਕ ਆਉਣ ਦਾ ਅਨੁਮਾਨ ਹੈ।

ਸ਼੍ਰੀਵਾਸਤਵ ਨੇ ਦੱਸਿਆ ਕਿ ਇਸ ਨਾਲ ਸਰਦੀ 'ਚ ਵਾਧਾ ਹੋਵੇਗਾ ਪਰ ਸਰਦ ਮੌਸਮ ਲਈ ਜ਼ਰੂਰੀ ਘੱਟੋ-ਘੱਟ ਤਾਪਮਾਨ 10 ਤੋਂ 11 ਡਿਗਰੀ ਸੈਲਸੀਅਸ ਤੱਕ ਪਹੁੰਚਣ 'ਚ ਹਾਲੇ ਇਕ ਹਫ਼ਤਾ ਹੋਰ ਲੱਗ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਦਿੱਲੀ-ਐੱਨ.ਸੀ.ਆਰ. ਖੇਤਰ 'ਚ ਹਾਲੇ ਉੱਤਰ-ਪੱਛਮੀ ਹਵਾਵਾਂ ਦੀ ਗਤੀ 20 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਹੈ। ਪੱਛਮੀ ਗੜਬੜੀ ਦਾ ਅਸਰ ਸ਼ੁੱਕਰਵਾਰ ਸਵੇਰ ਤੱਕ ਹੀ ਰਹੇਗਾ। ਦਿੱਲੀ ਦੇ ਪ੍ਰਦੂਸ਼ਣ ਬਾਰੇ ਉਨ੍ਹਾਂ ਨੇ ਕਿਹਾ ਕਿ ਹਲਕੀ ਬਾਰਸ਼ ਨਾਲ ਪ੍ਰਦੂਸ਼ਣ ਲਈ ਜ਼ਿੰਮੇਵਾਰ ਪਾਰਟਿਕੁਲੇਟ ਤੱਤਾਂ ਦਾ ਹਵਾ ਮੰਡਲ 'ਚ ਇਕੱਠੇ ਹੋਣ ਦਾ ਖਤਰਾ ਹੁੰਦਾ ਹੈ ਪਰ ਹਵਾ ਦੀ ਗਤੀ ਮੌਜੂਦਾ ਪੱਧਰ 'ਤੇ ਬਰਕਰਾਰ ਰਹਿਣ 'ਤੇ ਹਵਾ ਪ੍ਰਦੂਸ਼ਣ ਵਧਣ ਦਾ ਖਤਰਾ ਪ੍ਰਭਾਵੀ ਨਹੀਂ ਰਹਿੰਦਾ ਹੈ। ਦੱਸਣਯੋਗ ਹੈ ਕਿ ਦਿੱਲੀ 'ਚ ਹਵਾ ਗੁਣਵੱਤਾ ਸੂਚਕਾਂਕ (ਏ.ਕਊ.ਆਈ.) ਵੀਰਵਾਰ ਨੂੰ 'ਬਹੁਤ ਖਰਾਬ' ਤੋਂ 'ਖਰਾਬ' ਦੀ ਸ਼੍ਰੇਣੀ 'ਚ ਆ ਗਿਆ। ਦਿੱਲੀ 'ਚ ਵੀਰਵਾਰ ਨੂੰ ਏ.ਕਊ.ਆਈ. 214 ਦੇ ਪੱਧਰ 'ਤੇ ਸੀ।


author

DIsha

Content Editor

Related News