ਫਿਰ ਵਿਗੜੀ ਦਿੱਲੀ ਦੀ ਹਵਾ, ਅਗਲੇ 4 ਦਿਨ ਬੇਹੱਦ ਸੰਵੇਦਨਸ਼ੀਲ

Tuesday, Nov 28, 2017 - 12:30 PM (IST)

ਫਿਰ ਵਿਗੜੀ ਦਿੱਲੀ ਦੀ ਹਵਾ, ਅਗਲੇ 4 ਦਿਨ ਬੇਹੱਦ ਸੰਵੇਦਨਸ਼ੀਲ

ਨਵੀਂ ਦਿੱਲੀ— ਦਿੱਲੀ ਦੀ ਹਵਾ 'ਚ ਪ੍ਰਦੂਸ਼ਣ ਦਾ ਪੱਧਰ ਫਿਰ ਤੋਂ ਵਧਣ ਲੱਗਾ ਹੈ। ਮੰਗਲਵਾਰ ਦੀ ਸਵੇਰ ਦਿੱਲੀ ਵਾਸੀਆਂ ਦਾ ਸਾਹਮਣਾ ਠੰਡ ਦੇ ਨਾਲ-ਨਾਲ ਸਮੋਗ ਨਾਲ ਵੀ ਹੋਇਆ। ਮੌਸਮ ਵਿਭਾਗ ਨੇ ਹਵਾ ਦੀ ਗੁਣਵੱਤਾ ਬਹੁਤ ਮਾੜੀ ਕਰਾਰ ਦਿੱਤੀ ਹੈ। ਦਿੱਲੀ 'ਚ ਬੀਤੇ ਕੁਝ ਦਿਨ ਤੱਕ ਤਾਂ ਠੀਕ ਰਹੇ ਪਰ ਇਕ ਵਾਰ ਫਿਰ ਤੋਂ ਇੱਥੇ ਹਾਲਾਤ ਵਿਗੜਨ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਸਮੋਗ ਦੀ ਚਾਦਰ ਨਾਲ ਸੋਮਵਾਰ ਦੀ ਰਾਤ ਨੂੰ ਕਈ ਇਲਾਕਿਆਂ 'ਚ ਤਾਂ ਪ੍ਰਦੂਸ਼ਣ ਦਾ ਪੱਧਰ 5 ਤੋਂ 6 ਗੁਣਾ ਤੋਂ ਵਧ ਤੱਕ ਵਧ ਗਿਆ। ਦੱਸਿਆ ਜਾਂਦਾ ਹੈ ਕਿ ਅਗਲੇ ਕੁਝ ਦਿਨਾਂ 'ਚ ਜੇਕਰ ਘੱਟੋ-ਘੱਟ ਤਾਮਪਾਨ ਥੋੜ੍ਹਾ ਵੀ ਹੋਰ ਹੇਠਾਂ ਡਿੱਗਿਆ ਤਾਂ ਸਮੋਗ ਦੀ ਚਾਦਰ ਜ਼ਮੀਨ ਨੂੰ ਛੂਹਣ ਲੱਗੇਗੀ ਅਤੇ ਲੋਕ ਸਿੱਧਾ ਇਸ ਦੀ ਲਪੇਟ 'ਚ ਆਉਣਗੇ। ਐਤਵਾਰ ਦੀ ਰਾਤ ਤੋਂ ਹੀ ਰਾਜਧਾਨੀ 'ਚ ਪ੍ਰਦੂਸ਼ਣ ਦਾ ਪੱਧਰ ਤਿੰਨ ਤੋਂ ਚਾਰ ਗੁਣਾ ਤੋਂ ਵਧ ਦਰਜ ਕੀਤਾ ਜਾਣ ਲੱਗਾ ਹੈ। ਐਤਵਾਰ ਦੀ ਰਾਤ ਤੋਂ ਹੀ ਰਾਜਧਾਨੀ 'ਚ ਪੀ.ਐੱਮ. 2.5 ਅਤੇ ਪੀ.ਐੱਮ. 10 ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਆਸ ਹੈ ਕਿ ਅਗਲੇ ਤਿੰਨ ਤੋਂ ਚਾਰ ਦਿਨ ਤੱਕ ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਹੀ ਬਣਿਆ ਰਹੇਗਾ।
ਸੋਮਵਾਰ ਨੂੰ ਵੀ ਤਾਪਮਾਨ ਡਿੱਗਣ ਅਤੇ ਹਵਾ ਦੀ ਰਫਤਾਰ ਘੱਟ ਹੋਣ ਕਾਰਨ ਹਵਾ 'ਚ ਪ੍ਰਦੂਸ਼ਣ ਵਧਿਆ। ਦਿੱਲੀ 'ਚ ਹਵਾ ਦਾ ਇੰਡੈਕਸ 343 ਤੋਂ 362 'ਤੇ ਪੁੱਜ ਗਿਆ ਹੈ। ਇਹ ਦੋਵੇਂ ਹੀ ਪੱਧਰ ਬਹੁਤ ਮਾੜੀ ਰੈਟਿੰਗ 'ਚ ਆਉਂਦੇ ਹਨ। ਬੀਤੀ ਸ਼ਾਮ ਰੋਹਿਣੀ, ਸ਼ਾਦੀਪੁਰ, ਡੀ.ਟੀ.ਯੂ., ਆਈ.ਟੀ.ਓ., ਆਨੰਦ ਵਿਹਾਰ, ਲੋਧੀ ਰੋਡ, ਆਰ.ਕੇ. ਪੁਰਮ ਅਤੇ ਸਿਰੀਫੋਰਟ ਇਲਾਕੇ 'ਚ ਪ੍ਰਦੂਸ਼ਣ ਬਹੁਤ ਜ਼ਿਆਦਾ ਦਰਜ ਕੀਤਾ ਗਿਆ।
ਦਿੱਲੀ ਸਰਕਾਰ ਨੇ ਸਮੋਗ ਨੂੰ ਦੇਖਦੇ ਹੋਏ ਸਿਹਤ ਦੇ ਵਿਸ਼ੇਸ਼ ਧਿਆਨ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਸਰਕਾਰ ਨੇ ਸਕੂਲਾਂ ਨੂੰ ਬੱਚਿਆਂ ਤੋਂ ਬਾਹਰੀ ਗਤੀਵਿਧੀਆਂ ਨਾ ਕਰਵਾਉਣ ਲਈ ਕਿਹਾ ਹੈ ਤਾਂ ਕਿ ਇਸ ਨਾਲ ਬੱਚਿਆਂ ਦੀ ਸਿਹਤ 'ਤੇ ਬੁਰਾ ਅਸਰ ਨਾ ਪਵੇ। ਸਰਕਾਰ ਬਜ਼ੁਰਗਾਂ ਨੂੰ ਵੀ ਸਮੋਗ ਦੌਰਾਨ ਸਵੇਰ ਦੀ ਸੈਰ ਲਈ ਕੁਝ ਦਿਨ ਪਰਹੇਜ਼ ਕਰਨ ਲਈ ਕਿਹਾ ਹੈ, ਕਿਉਂਕਿ ਇਸ ਨਾਲ ਉਨ੍ਹਾਂ ਦੀ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ। ਉੱਥੇ ਹੀ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ। ਉੱਥੇ ਹੀ ਸਿਹਤ ਵਿਭਾਗ ਨੇ ਲੋਕਾਂ ਨੂੰ ਘਰੋਂ ਨਿਕਲਦੇ ਹੋਏ ਮਾਸਕ ਲਗਾ ਕੇ ਨਿਕਲਣ ਦੀ ਸਲਾਹ ਦਿੱਤੀ ਹੈ। ਵਿਭਾਗ ਨੇ ਸਾਹ ਦੇ ਮਰੀਜ਼ਾਂ ਨੂੰ ਘਰੋਂ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਵਿਭਾਗ ਨੇ ਕਿਹਾ ਕਿ ਬਹੁਤ ਜ਼ਰੂਰਤ ਪੈਣ 'ਤੇ ਹੀ ਘਰੋਂ ਨਿਕਲੋ ਅਤੇ ਇਸ ਦੌਰਾਨ ਪੂਰੀ ਸਾਵਧਾਨੀ ਵਰਤੋਂ।


Related News