ਹੇਮੰਤ ਦੀਆਂ ਕਲਿਆਣਕਾਰੀ ਯੋਜਨਾਵਾਂ ਨੂੰ ਅੱਗੇ ਵਧਾਵਾਂਗੇ: ਚੰਪਈ ਸੋਰੇਨ

02/03/2024 12:23:51 AM

ਰਾਂਚੀ - ਝਾਰਖੰਡ ਮੁਕਤੀ ਮੋਰਚਾ (ਜੇ. ਐੱਮ. ਐੱਮ.) ਵਿਧਾਇਕ ਦਲ ਦੇ ਨੇਤਾ ਚੰਪਈ ਸੋਰੇਨ ਨੇ ਸ਼ੁੱਕਰਵਾਰ ਨੂੰ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਹੇਮੰਤ ਸੋਰੇਨ ਵੱਲੋਂ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਨੂੰ ਅੱਗੇ ਵਧਾਉਣਗੇ। ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੇ ਇੱਥੇ ਰਾਜ ਭਵਨ ਵਿੱਚ ਚੰਪਈ ਸੋਰੇਨ ਨੂੰ ਅਹੁਦੇ ਦੀ ਸਹੁੰ ਚੁਕਾਈ। ਚੰਪਈ ਸੋਰੇਨ ਤੋਂ ਇਲਾਵਾ ਸੀਨੀਅਰ ਕਾਂਗਰਸ ਨੇਤਾ ਆਲਮਗੀਰ ਆਲਮ ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਨੇਤਾ ਸਤਿਆਨੰਦ ਭੋਕਤਾ ਨੇ ਰਾਜ ਦੇ ਮੰਤਰੀਆਂ ਵਜੋਂ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਰਾਜ ਭਵਨ ਦੇ ਦਰਬਾਰ ਹਾਲ ਵਿੱਚ ਹੋਇਆ ਅਤੇ ਇਸ ਮੌਕੇ ਜੇਐੱਮਐੱਮ ਦੀ ਅਗਵਾਈ ਵਾਲੇ ਗਠਜੋੜ ਦੇ ਸੀਨੀਅਰ ਆਗੂ ਮੌਜੂਦ ਸਨ। ਆਦਿਵਾਸੀ ਭਾਈਚਾਰੇ ਦੇ ਨੇਤਾ ਚੰਪਈ ਸੋਰੇਨ (67) ਰਾਜ ਦੇ 12ਵੇਂ ਮੁੱਖ ਮੰਤਰੀ ਹਨ। ਉਹ ਝਾਰਖੰਡ ਦੇ ਕੋਲਹਾਨ ਖੇਤਰ ਤੋਂ ਛੇਵੇਂ ਮੁੱਖ ਮੰਤਰੀ ਹਨ। ਕੋਲਹਾਨ ਖੇਤਰ ਵਿੱਚ ਪੂਰਬੀ ਸਿੰਘਭੂਮ, ਪੱਛਮੀ ਸਿੰਘਭੂਮ ਅਤੇ ਸਰਾਇਕੇਲਾ-ਖਰਸਾਵਨ ਜ਼ਿਲ੍ਹੇ ਸ਼ਾਮਲ ਹਨ।

ਇਹ ਵੀ ਪੜ੍ਹੋ - ਕਰਾਚੀ 'ਚ ਈਸੀਪੀ ਦਫ਼ਤਰ ਨੇੜੇ ਧਮਾਕਾ, ਫੁੱਟਪਾਥ ਕੋਲ ਇੱਕ ਬੈਗ 'ਚ ਰੱਖੇ ਗਏ ਸਨ ਵਿਸਫੋਟਕ

ਸਹੁੰ ਚੁੱਕਣ ਤੋਂ ਬਾਅਦ ਚੰਪਈ ਸੋਰੇਨ ਨੇ ਕਿਹਾ, “ਅਸੀਂ ਹੇਮੰਤ ਸੋਰੇਨ ਦੁਆਰਾ ਸ਼ੁਰੂ ਕੀਤੀਆਂ ਕਲਿਆਣਕਾਰੀ ਯੋਜਨਾਵਾਂ ਨੂੰ ਅੱਗੇ ਵਧਾਵਾਂਗੇ। ਮੈਂ ਝਾਰਖੰਡ ਦੇ ਵਿਕਾਸ ਲਈ ਵਚਨਬੱਧ ਹਾਂ।'' ਝਾਰਖੰਡ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ, ਜੇਐੱਮਐੱਮ ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ ਨੂੰ ਬੁੱਧਵਾਰ ਰਾਤ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਥਿਤ ਜ਼ਮੀਨੀ ਧੋਖਾਧੜੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਚੰਪਈ ਸੋਰੇਨ ਨੇ ਕਿਹਾ, ''ਅਸੀਂ ਆਦਿਵਾਸੀਆਂ ਅਤੇ ਹੋਰ ਲੋਕਾਂ ਦੇ ਸਰਬਪੱਖੀ ਵਿਕਾਸ ਲਈ 'ਜਲ, ਜੰਗਲ, ਜ਼ਮੀਨ' ਦੀ ਲੜਾਈ ਜਾਰੀ ਰੱਖਾਂਗੇ।'' ਚੰਪਈ ਸੋਰੇਨ ਨੇ ਵੀਰਵਾਰ ਨੂੰ ਰਾਜਪਾਲ ਨੂੰ ਕਿਹਾ ਕਿ ਉਹ ਜਲਦੀ ਤੋਂ ਜਲਦੀ ਸਰਕਾਰ ਬਣਾਉਣ ਦੇ ਆਪਣੇ ਦਾਅਵੇ ਨੂੰ ਸਵੀਕਾਰ ਕਰਨ। ਇਹ ਬੇਨਤੀ ਇਸ ਲਈ ਕੀਤੀ ਗਈ ਕਿਉਂਕਿ ਸੂਬੇ ਵਿੱਚ ‘ਭੰਬਲਭੂਸੇ’ ਦੀ ਸਥਿਤੀ ਬਣੀ ਹੋਈ ਸੀ ਅਤੇ ਹੇਮੰਤ ਸੋਰੇਨ ਦੇ ਅਸਤੀਫੇ ਤੋਂ ਬਾਅਦ ਸੂਬੇ ਵਿੱਚ ਕੋਈ ਮੁੱਖ ਮੰਤਰੀ ਨਹੀਂ ਸੀ।

ਇਹ ਵੀ ਪੜ੍ਹੋ - ਸੂਤਰਾਂ ਦਾ ਦਾਅਵਾ: ਕੈਂਸਰ ਨਾਲ ਨਹੀਂ, ਇਸ ਕਾਰਨ ਹੋਈ ਪੂਨਮ ਪਾਂਡੇ ਦੀ ਮੌਤ!

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Inder Prajapati

Content Editor

Related News