ਦਿੱਲੀ ''ਚ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲੜੇਗੀ BJP, ਉਮੀਦਵਾਰਾਂ ਦਾ ਕੀਤਾ ਐਲਾਨ
Tuesday, Dec 27, 2022 - 01:17 PM (IST)
ਨਵੀਂ ਦਿੱਲੀ- ਦਿੱਲੀ ਨਗਰ ਨਿਗਮ ਚੋਣਾਂ ਵਿਚ ਇਸ ਵਾਰ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਹੁਣ ਭਾਜਪਾ ਨੇ ਦਿੱਲੀ ਮੇਅਰ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ। ਭਾਜਪਾ ਨੇ ਦਿੱਲੀ ਮੇਅਰ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਮੇਅਰ ਅਹੁਦੇ ਲਈ ਭਾਜਪਾ ਨੇ ਰੇਖਾ ਗੁਪਤਾ ਨੂੰ ਅਤੇ ਡਿਪਟੀ ਮੇਅਰ ਲਈ ਕਮਲ ਬਾਗੜੀ ਨੂੰ ਉਮੀਦਵਾਰ ਬਣਾਇਆ ਹੈ।
ਰੇਖਾ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੀ ਉਮੀਦਵਾਰ ਸ਼ੈਲੀ ਓਬਰਾਏ ਨਾਲ ਹੋਵੇਗਾ। ਜਦਕਿ ਡਿਪਟੀ ਮੇਅਰ ਅਹੁਦੇ ਲਈ ਮੁਹੰਮਦ ਇਕਬਾਲ ਨਾਲ ਕਮਲ ਦਾ ਮੁਕਾਬਲਾ ਹੋਵੇਗਾ। ਉਥੇ ਹੀ ਭਾਜਪਾ ਨੇ ਸਟੈਂਡਿੰਗ ਕਮੇਟੀ ਲਈ ਕਮਲਜੀਤ ਸ਼ੇਹਰਾਵਤ, ਗਜਿੰਦਰ ਦਰਾਲ ਅਤੇ ਪੰਕਜ ਲੁਥਰਾ ਨੂੰ ਚੁਣਿਆ ਹੈ। ਅੱਜ ਮੇਅਰ ਅਹੁਦੇ ਦੀ ਚੋਣ ਲਈ ਨਾਮਜ਼ਦਗੀ ਭਰਨ ਦਾ ਆਖ਼ਰੀ ਦਿਨ ਹੈ।
6 ਜਨਵਰੀ ਨੂੰ ਮੇਅਰ ਅਹੁਦੇ ਲਈ ਚੋਣਾਂ
ਮੇਅਰ ਅਹੁਦੇ ਲਈ 6 ਜਨਵਰੀ ਨੂੰ ਵੋਟਾਂ ਪੈਣਗੀਆਂ। ਇਸ ਦਿਨ ਸਦਨ ਦੀ ਸਥਾਈ ਕਮੇਟੀ ਦੇ 6 ਮੈਂਬਰਾਂ ਦੀ ਚੋਣ ਹੋਵੇਗੀ। ਦਿੱਲੀ ਨਗਰ ਨਿਗਮ ਦੀਆਂ 250 ਸੀਟਾਂ ਵਿਚੋਂ ਆਮ ਆਦਮੀ ਪਾਰਟੀ ਨੇ 134 ਸੀਟਾਂ ਜਿੱਤ ਕੇ ਬਹੁਮਤ ਦੇ ਅੰਕੜੇ ਨੂੰ ਪਾਰ ਕੀਤਾ ਸੀ।