ਕੋਰੇਗਾਂਵ-ਭੀਮਾ ਮਾਮਲੇ ਦੀ ਜਾਂਚ ਕੇਂਦਰ ਨੂੰ ਨਹੀਂ ਸੌਂਪਾਂਗੇ : ਊਧਵ

02/18/2020 10:11:53 PM

ਮੁੰਬਈ – ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਕੋਰੇਗਾਂਵ-ਭੀਮਾ ਹਿੰਸਾ ਮਾਮਲੇ ਦੀ ਜਾਂਚ ਕੇਂਦਰ ਨੂੰ ਨਹੀਂ ਸੌਂਪੇਗੀ। ਪੁਣੇ ਦੇ ਸ਼ਨੀਵਾਰਬਾੜਾ ਵਿਖੇ 31 ਦਸੰਬਰ 2017 ਨੂੰ ਆਯੋਜਿਤ ਅੈਲਗਰ ਕੌਂਸਲ ਸੰਮੇਲਨ ਵਿਚ ਕਥਿਤ ਤੌਰ ’ਤੇ ਦਿੱਤੇ ਗਏ ਭੜਕਾਊ ਭਾਸ਼ਣ ਕਾਰਣ ਹਿੰਸਾ ਭੜਕੀ ਸੀ। ਮਹਾਰਾਸ਼ਟਰ ਸਰਕਾਰ ਨੇ ਕੁਝ ਦਿਨ ਪਹਿਲਾਂ ਇਸ ਦੀ ਜਾਂਚ ਐੱਨ. ਆਈ. ਏ. ਨੂੰ ਸੌਂਪਣ ਬਾਰੇ ਪ੍ਰਵਾਨਗੀ ਿਦੱਤੀ ਸੀ।

ਠਾਕਰੇ ਨੇ ਮੰਗਲਵਾਰ ਕਿਹਾ ਕਿ ਅੈਲਗਰ ਅਤੇ ਕੋਰੇਗਾਂਵ-ਭੀਮਾ 2 ਵੱਖਰੇ-ਵੱਖਰੇ ਮਾਮਲੇ ਹਨ। ਦਲਿਤ ਭਰਾਵਾਂ ਨਾਲ ਜੁੜਿਆ ਮੁੱਦਾ ਕੋਰੇਗਾਂਵ-ਭੀਮਾ ਦਾ ਹੈ। ਇਹ ਮਾਮਲਾ ਅਸੀਂ ਕੇਂਦਰ ਨੂੰ ਨਹੀਂ ਸੌਂਪਾਂਗੇ। ਉਨ੍ਹਾਂ ਇਹ ਗੱਲ ਸਪੱਸ਼ਟ ਕੀਤੀ ਕਿ ਦਲਿਤ ਭਰਾਵਾਂ ਨਾਲ ਕਿਸੇ ਤਰ੍ਹਾਂ ਦੀ ਬੇਇਨਸਾਫੀ ਨਹੀਂ ਹੋਵੇਗੀ। ਦੱਸਣਯੋਗ ਹੈ ਕਿ ਐਲਗਰ ਕੌਂਸਲ ਦੀ ਜਾਂਚ ਐੱਨ. ਆਈ. ਏ. ਨੂੰ ਸੌਂਪਣ ਬਾਰੇ ਠਾਕਰੇ ਦੇ ਫੈਸਲੇ ’ਤੇ ਸ਼ਰਦ ਪਵਾਰ ਨੇ ਨਾਖੁਸ਼ੀ ਪ੍ਰਗਟ ਕੀਤੀ ਸੀ।


Inder Prajapati

Content Editor

Related News