ਖਾਲਿਸਤਾਨ ਸਮਰਥਕ ਸਮੂਹ ਦੀ ਧਮਕੀ, ਹਿਮਾਚਲ ਦੇ ਮੁੱਖ ਮੰਤਰੀ ਨੂੰ ਤਿਰੰਗਾ ਨਹੀਂ ਲਹਿਰਾਉਣ ਦੇਵਾਂਗੇ
Friday, Jul 30, 2021 - 03:09 PM (IST)
ਸ਼ਿਮਲਾ- ਖਾਲਿਸਤਾਨ ਸਮਰਥਕ ਸਮੂਹ 'ਸਿਖਸ ਫਾਰ ਜਸਟਿਸ (ਐੱਸ.ਐੱਫ.ਜੇ.) ਨੇ ਧਮਕੀ ਦਿੱਤੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ 15 ਅਗਸਤ ਨੂੰ ਰਾਜ 'ਚ ਤਿਰੰਗਾ ਨਹੀਂ ਲਹਿਰਾਉਣ ਦਿੱਤਾ ਜਾਵੇਗਾ। ਸ਼ਿਮਲਾ ਦੇ ਪੱਤਰਕਾਰਾਂ ਨੂੰ ਸਵੇਰੇ 10.54 ਵਜੇ ਕੀਤੇ ਗਏ ਪਹਿਲੇ ਤੋਂ ਰਿਕਾਰਡ ਫੋਨ ਕਾਲ 'ਚ ਧਮਕੀ ਦਿੱਤੀ ਗਈ। ਰਿਕਾਰਡ ਕੀਤੀ ਗਈ ਕਾਲ 'ਚ ਕਿਹਾ ਗਿਆ ਹੈ ਕਿ ਹਿਮਾਚਲ ਪ੍ਰਦੇਸ਼ ਪੰਜਾਬ ਦਾ ਹਿੱਸਾ ਸੀ। ਪੰਜਾਬ 'ਚ ਜਨਮਤ ਸੰਗ੍ਰਹਿ ਕਰਵਾਇਆ ਜਾਵੇਗਾ ਅਤੇ ਹਿਮਾਚਲ ਨੂੰ ਫਿਰ ਤੋਂ ਪੰਜਾਬ 'ਚ ਸ਼ਾਮਲ ਕੀਤਾ ਜਾਵੇਗਾ। ਖ਼ਾਲਿਸਤਾਨ ਸਮਰਥਕਾਂ ਨੇ ਅਪੀਲ ਕੀਤੀ ਹੈ ਕਿ ਕਿਸਾਨ ਟਰੈਕਟਰ ਲੈ ਕੇ ਸੜਕਾਂ 'ਤੇ ਉਤਰਨ ਅਤੇ ਮੁੱਖ ਮੰਤਰੀ ਜੈਰਾਮ ਨੂੰ 15 ਅਗਸਤ ਨੂੰ ਤਿਰੰਕਾ ਨਾ ਲਹਿਰਾਉਣ ਦੇਣ।
ਹਿਮਾਚਲ ਪ੍ਰਦੇਸ਼ 'ਚ ਕੁਝ ਲੋਕਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਵੀ ਅਜਿਹੇ ਫੋਨ ਆਏ ਹਨ। ਹਿਮਾਚਲ ਪ੍ਰਦੇਸ਼ ਪੁਲਸ ਨੇ ਇਸ ਸੰਬੰਧ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਬੁਲਾਰੇ ਨੇ ਦੱਸਿਆ ਕਿ ਖ਼ਾਲਿਸਤਾਨ ਸਮਰਥਕਾਂ ਵਲੋਂ ਰਿਕਾਰਡ ਕੀਤੀ ਗਈ ਕਾਲ ਪ੍ਰਦੇਸ਼ ਦੇ ਕੁਝ ਪੱਤਰਕਾਰਾਂ ਨੂੰ ਮੋਬਾਇਲ 'ਤੇ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀ ਸੁਰੱਖਿਆ ਅਤੇ ਦੇਸ਼ ਵਿਰੋਧੀ ਤਾਕਤਾਂ ਨਾਲ ਨਜਿੱਠਣ 'ਚ ਪੂਰੀ ਤਰ੍ਹਾਂ ਸਮਰੱਥ ਹੈ। ਇਸ ਸੰਬੰਧ 'ਚ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਹਿਮਾਚਲ ਹਾਦਸਾ : ਮੌਤ ਤੋਂ ਕੁਝ ਮਿੰਟ ਪਹਿਲਾਂ ਡਾਕਟਰ ਨੇ ਟਵੀਟ ਕੀਤੀ ਸੀ ਆਖ਼ਰੀ ਫ਼ੋਟੋ