ਕੀ ਮੁਸ਼ਕਲਾਂ ਨਾਲ ਘਿਰੇ ਪਾਕਿਸਤਾਨ ਦੀ ਮਦਦ ਕਰੇਗਾ ਭਾਰਤ? ਜਾਣੋ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਜਵਾਬ

02/24/2023 4:34:15 AM

ਨੈਸ਼ਨਲ ਡੈਸਕ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਪਾਕਿਸਤਾਨ ਦਾ ਅਸਿੱਧੇ ਤੌਰ 'ਤੇ ਜ਼ਿਕਰ ਕਰਦਿਆਂ ਕਿਹਾ ਕਿ ਕੋਈ ਵੀ ਦੇਸ਼ ਆਪਣੀਆਂ ਸਮੱਸਿਆਵਾਂ ਤੋਂ ਬਾਹਰ ਨਹੀਂ ਨਹੀਂ ਨਿਕਲ ਸਕਦਾ ਤੇ ਖੁਸ਼ਹਾਲ ਨਹੀਂ ਹੋ ਸਕਦਾ ਜੇਕਰ ਉਸ ਦਾ ਮੂਲ ਉਦਯੋਗ ਅੱਤਵਾਦ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਭਾਰਤ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਆਪਣੇ ਗੁਆਂਢੀ ਦੇਸ਼ ਦੀ ਸਹਾਇਤਾ ਕਰੇਗਾ, ਜੈਸ਼ੰਕਰ ਨੇ ਕਿਹਾ ਕਿ ਅੱਤਵਾਦ ਭਾਰਤ-ਪਾਕਿਸਤਾਨ ਸਬੰਧਾਂ ਦਾ ਮੂਲ ਮੁੱਦਾ ਹੈ, ਜਿਸ ਤੋਂ ਕੋਈ ਬੱਚ ਨਹੀਂ ਸਕਦਾ ਤੇ ਅਸੀਂ ਮੂਲ ਸਮੱਸਿਆਵਾਂ ਤੋਂ ਇਨਕਾਰ ਨਹੀਂ ਕਰ ਸਕਦੇ।

ਇਹ ਖ਼ਬਰ ਵੀ ਪੜ੍ਹੋ - ਚੁੱਲ੍ਹੇ ਦੀ ਚਿੰਗਾਰੀ ਨੇ ਮਚਾਏ ਭਾਂਬੜ, 86 ਘਰਾਂ ਨੂੰ ਲਿਆ ਲਪੇਟ 'ਚ

ਵਿਦੇਸ਼ ਮੰਤਰਾਲੇ ਵੱਲੋਂ ਕਰਵਾਏ ਜਾ ਰਹੇ ਏਸ਼ੀਆ ਆਰਥਿਕ ਸੰਵਾਦ ਵਿਚ ਜੈਸ਼ੰਕਰ ਨੇ ਕਿਹਾ ਕਿ ਕੋਈ ਵੀ ਦੇਸ਼ ਕਦੀ ਵੀ ਮੁਸ਼ਕਲ ਸਥਿਤੀ ਤੋਂ ਬਾਹਰ ਨਹੀਂ ਨਿਕਲ ਸਕਦਾ ਤੇ ਇਕ ਖੁਸ਼ਹਾਲ ਸ਼ਕਤੀ ਨਹੀਂ ਬਣ ਸਕਦਾ, ਜੇਕਰ ਉਸ ਦਾ ਮੂਲ ਉਦਯੋਗ ਅੱਤਵਾਦ ਹੈ। ਉਨ੍ਹਾਂ ਅੱਗੇ ਕਿਹਾ ਕਿ, "ਜੇਕਰ ਕੋਈ ਮੈਨੂੰ ਕੋਈ ਵੱਡਾ ਫ਼ੈਸਲਾ ਲੈਣਾ ਪਿਆ ਤਾਂ ਮੈਂ ਇਹ ਵੀ ਵੇਖਾਂਗਾ ਕਿ ਜਨਤਾ ਦੀ ਭਾਵਨਾ ਕੀ ਹੈ? ਮੈਂ ਸੱਭ ਤੋਂ ਪਹਿਲਾਂ ਨਬਜ਼ ਟਟੋਲਾਂਗਾ ਕਿ ਮੇਰੇ ਲੋਕ ਇਸ ਬਾਰੇ ਕੀ ਮਹਿਸੂਸ ਕਰਦੇ ਹਨ। ਤੇ ਮੈਨੂੰ ਲਗਦਾ ਹੈ ਕਿ ਤੁਹਾਨੂੰ ਇਸ ਦਾ ਜਵਾਬ ਪਤਾ ਹੈ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News