ਕੀ ਭਾਰਤ ਦੇਵੇਗਾ ਪਾਕਿ ਨੂੰ COVID-19 ਵੈਕਸੀਨ? ਵਿਦੇਸ਼ ਮੰਤਰਾਲਾ ਨੇ ਦਿੱਤਾ ਇਹ ਜਵਾਬ

Saturday, Jan 23, 2021 - 11:42 PM (IST)

ਕੀ ਭਾਰਤ ਦੇਵੇਗਾ ਪਾਕਿ ਨੂੰ COVID-19 ਵੈਕਸੀਨ? ਵਿਦੇਸ਼ ਮੰਤਰਾਲਾ ਨੇ ਦਿੱਤਾ ਇਹ ਜਵਾਬ

ਨੈਸ਼ਨਲ ਡੈਸਕ : ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਭਾਰਤ ਸਾਊਦੀ ਅਰਬ, ਦੱਖਣੀ ਅਫਰੀਕਾ, ਬ੍ਰਾਜ਼ੀਲ, ਮੋਰੱਕੋ, ਬੰਗਲਾਦੇਸ਼ ਅਤੇ ਮਿਆਂਮਾਰ ਨੂੰ ਸਮਝੌਤੇ ਦੇ ਤਹਿਤ ਕੋਰੋਨਾ ਵਾਇਰਸ ਟੀਕਿਆਂ ਦੀ ਸਪਲਾਈ ਕਰ ਰਿਹਾ ਹੈ। ਮੰਤਰਾਲਾ ਦੇ ਬੁਲਾਰਾ ਅਨੁਰਾਗ ਸ਼੍ਰੀਵਾਸਤਵ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਭਾਰਤ ਹੁਣ ਤੱਕ ਭੂਟਾਨ,  ਮਾਲਦੀਵ, ਨੇਪਾਲ, ਬੰਗਲਾਦੇਸ਼, ਮਿਆਂਮਾਰ ਅਤੇ ਸੇਸ਼ੇਲਸ ਨੂੰ ਸਹਾਇਤਾ ਦੇ ਤੌਰ 'ਤੇ ਟੀਕਿਆਂ ਦੀ ਖੇਪ ਭੇਜ ਚੁੱਕਾ ਹੈ। ਸ਼੍ਰੀਵਾਸਤਵ ਤੋਂ ਪੁੱਛਿਆ ਗਿਆ ਕਿ ਕੀ ਭਾਰਤ ਪਾਕਿਸਤਾਨ ਨੂੰ ਵੀ ਟੀਕੇ ਭੇਜਣ ਜਾ ਰਿਹਾ ਹੈ ਤਾਂ ਉਨ੍ਹਾਂ ਕਿਹਾ ਉਨ੍ਹਾਂ ਨੂੰ ਸਰਕਾਰੀ ਪੱਧਰ 'ਤੇ ਜਾਂ ਵਪਾਰਕ ਅਧਾਰ 'ਤੇ ਟੀਕਿਆਂ ਦੀ ਸਪਲਾਈ ਲਈ ਪਾਕਿਸਤਾਨ ਵੱਲ ਭੇਜੇ ਗਏ ਕਿਸੇ ਅਪੀਲ ਬਾਰੇ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਵਪਾਰਕ ਅਧਾਰ 'ਤੇ ਬ੍ਰਾਜ਼ੀਲ ਅਤੇ ਮੋਰੱਕੋ ਨੂੰ ਟੀਕਿਆਂ ਦੀ ਖੇਪ ਭੇਜੀ ਗਈ ਹੈ। 
ਇਹ ਵੀ ਪੜ੍ਹੋ- ਰਾਹੁਲ ਗਾਂਧੀ ਦਾ ਵੱਡਾ ਐਲਾਨ, ਕੇਂਦਰ 'ਚ ਕਾਂਗਰਸ ਦੀ ਸੱਤਾ ਆਉਣ 'ਤੇ GST 'ਚ ਬਦਲਾਅ ਦਾ ਕੀਤਾ ਵਾਅਦਾ

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਭਾਰਤ ਨੇ ਸਹਾਇਤਾ ਦੇ ਤੌਰ 'ਤੇ ਕੋਵਿਸ਼ੀਲਡ ਟੀਕੇ ਦੀਆਂ ਡੇਢ ਲੱਖ ਖੁਰਾਕਾਂ ਭੂਟਾਨ ਅਤੇ ਇੱਕ ਲੱਖ ਖੁਰਾਕਾਂ ਮਾਲਦੀਵ ਭੇਜੀਆਂ ਸਨ। ਭਾਰਤ ਨੇ ਵੀਰਵਾਰ ਨੂੰ ਸਹਾਇਤਾ ਦੇ ਤੌਰ 'ਤੇ ਕੋਵਿਸ਼ੀਲਡ ਟੀਕੇ ਦੀ 20 ਲੱਖ ਖੁਰਾਕਾਂ ਬੰਗਲਾਦੇਸ਼ ਨੂੰ ਜਦੋਂ ਕਿ 10 ਲੱਖ ਖੁਰਾਕਾਂ ਨੇਪਾਲ ਨੂੰ ਭੇਜੀਆਂ ਸਨ। ਇਸ ਤਰ੍ਹਾਂ ਸ਼ੁੱਕਰਵਾਰ ਨੂੰ ਭਾਰਤ ਨੇ 15 ਲੱਖ ਖੁਰਾਕਾਂ ਮਿਆਂਮਾਰ ਅਤੇ 50 ਹਜ਼ਾਰ ਖੁਰਾਕਾਂ ਸੇਸ਼ੇਲਸ ਨੂੰ ਭੇਜੀਆਂ। ਸ਼੍ਰੀਵਾਸਤਵ ਨੇ ਕਿਹਾ, ਘਰੇਲੂ ਜ਼ਰੂਰਤਾਂ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਭਾਰਤ ਆਉਣ ਵਾਲੇ ਹਫਤਿਆਂ ਅਤੇ ਮਹੀਨਿਆਂ ਵਿੱਚ ਪੜਾਅਬੱਧ ਤਰੀਕੇ ਨਾਲ ਆਪਣੇ ਸਹਿਭਾਗੀ ਦੇਸ਼ਾਂ ਨੂੰ ਕੋਵਿਡ-19 ਟੀਕਿਆਂ ਦੀ ਸਪਲਾਈ ਕਰਦਾ ਰਹੇਗਾ। ਦੂਜੇ ਦੇਸ਼ਾਂ ਨੂੰ ਟੀਕਿਆਂ ਦੀ ਸਪਲਾਈ ਕਰਦੇ ਸਮੇਂ ਯਕੀਨੀ ਕੀਤਾ ਜਾਵੇਗਾ ਕਿ ਘਰੇਲੂ ਨਿਰਮਾਤਾਵਾਂ ਕੋਲ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਮਰੱਥ ਸਟਾਕ ਮੌਜੂਦ ਹੋਵੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 

 


author

Inder Prajapati

Content Editor

Related News