ਅਮੇਠੀ ਦੇ ਲੋਕਾਂ ਨੂੰ ਜਲਦੀ ਵਾਪਸ ਲਿਆਂਦਾ ਜਾਵੇਗਾ: ਸਮ੍ਰਿਤੀ

05/03/2020 5:42:26 PM

ਅਮੇਠੀ-ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਦੂਜੇ ਸੂਬਿਆਂ 'ਚ ਫਸੇ ਆਪਣੇ ਸੰਸਦੀ ਹਲਕੇ ਅਮੇਠੀ ਦੇ ਲਗਭਗ 32,500 ਲੋਕਾਂ ਨੂੰ ਜਾਂਚ ਤੋਂ ਬਾਅਦ ਘਰ ਵਾਪਸ ਲਿਆਉਣ ਦਾ ਵਾਅਦਾ ਕੀਤਾ ਹੈ। ਸਮ੍ਰਿਤੀ ਈਰਾਨੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਅਮੇਠੀ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਅਮੇਠੀ ਤੋਂ ਬਾਹਰ ਰਹਿਣ ਵਾਲੇ 32,500 ਲੋਕਾਂ ਨੇ ਘਰ ਵਾਪਸੀ ਲਈ ਬੇਨਤੀ ਕੀਤੀ ਹੈ, ਡੀ.ਐੱਮ. ਰਾਹੀਂ ਉਨ੍ਹਾਂ ਦੀ ਸਿਹਤ ਅਤੇ ਹੋਰ ਜਾਂਚ ਕਰਵਾ ਕੇ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇਗਾ।

ਉਨ੍ਹਾਂ ਨੇ ਕਿਹਾ, ਅਮੇਠੀ ਸਾਡਾ ਘਰ-ਪਰਿਵਾਰ ਹੈ। ਇਸ ਨੂੰ ਸੁਰੱਖਿਅਤ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਅਮੇਠੀ 'ਚ ਹੁਣ ਤੱਕ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਸੁਰੱਖਿਅਤ ਹੈ ਪਰ ਖਤਰਾ ਟਲਿਆ ਨਹੀਂ ਹੈ। ਇਸ ਲਈ ਸਾਵਧਾਨੀ ਵਰਤਣ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਅਮੇਠੀ 'ਚ 1200 ਲੋਕਾਂ ਕੋਲ ਰਾਸ਼ਨ ਕਾਰਡ ਨਹੀਂ ਹੈ ਪਰ ਡੀ.ਐੱਮ ਨੂੰ ਕਿਹਾ ਗਿਆ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਵੀ ਰਾਸ਼ਨ ਉਪਲੱਬਧ ਕਰਵਾਉਣ ਜਿਸ ਦੇ ਕੋਲ ਰਾਸ਼ਨ ਕਾਰਡ ਨਹੀਂ ਹੈ।

ਸਮ੍ਰਿਤੀ ਈਰਾਨੀ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦੇ ਸਬੰਧੀ ਔਰਤਾਂ ਨੂੰ ਜਾਗਰੂਕ ਕਰਨ ਲਈ ਔਰਤਾਂ ਦੇ ਗਰੁੱਪ ਬਣਾਏ ਜਾਣਗੇ,ਜੋ ਪਿੰਡ-ਪਿੰਡ ਜਾ ਕੇ ਉਨ੍ਹਾਂ ਨੂੰ ਜਾਗਰੂਕ ਕਰੇਗੀ। ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਪ੍ਰਸ਼ਾਸਨ ਦੇ ਕੰਮਾਂ ਦਾ ਹੀ ਨਤੀਜਾ ਹੈ ਕਿ ਅਮੇਠੀ 'ਚ ਕੋਰੋਨਾਵਾਇਰਸ ਦਾ ਇਕ ਵੀ ਮਰੀਜ਼ ਨਹੀਂ ਹੈ। ਸਮ੍ਰਿਤੀ ਈਰਾਨੀ ਨੇ ਕਿਹਾ ਹੈ ਕਿ ਅਮੇਠੀ ਨਾਲ ਲੱਗਦੇ ਰਾਏਬਰੇਲੀ, ਸੁਲਤਾਨਪੁਰ, ਬਾਰਾਬੰਕੀ ਅਤੇ ਪ੍ਰਤਾਪਗੜ੍ਹ ਦੇ ਡੀ.ਐੱਮ. ਨਾਲ ਗੱਲਬਾਤ ਕੀਤੀ ਗਈ ਹੈ ਕਿ ਉਹ ਕੋਵਿਡ-19 ਸੰਕਟ ਨੂੰ ਕੰਟਰੋਲ 'ਚ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। 


Iqbalkaur

Content Editor

Related News