ਸ਼ਰਾਬ ਪੀਣ ਤੋਂ ਰੋਕਦੀ ਸੀ ਪਤਨੀ, ਪਤੀ ਨੇ ਕਰ ਦਿੱਤਾ ਕਤਲ

Thursday, Aug 22, 2024 - 04:35 PM (IST)

ਸ਼ਰਾਬ ਪੀਣ ਤੋਂ ਰੋਕਦੀ ਸੀ ਪਤਨੀ, ਪਤੀ ਨੇ ਕਰ ਦਿੱਤਾ ਕਤਲ

ਗੁੜਗਾਓਂ : ਗੁੜਗਾਓਂ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਵਿਅਕਤੀ ਨੇ ਆਪਣੀ ਪਤਨੀ ਦਾ ਸਿਰਫ਼ ਇਸ ਲਈ ਕਤਲ ਕਰ ਦਿੱਤਾ, ਕਿਉਂਕਿ ਉਸ ਨੇ ਉਸ ਨੂੰ ਸ਼ਰਾਬ ਪੀਣ ਤੋਂ ਰੋਕਿਆ ਸੀ। ਸ਼ਰਾਬ ਪੀਣ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਅਕਸਰ ਝਗੜੇ ਹੁੰਦੇ ਰਹਿੰਦੇ ਸਨ ਅਤੇ ਪਤਨੀ ਅਕਸਰ ਘਰ ਛੱਡਣ ਦੀਆਂ ਧਮਕੀਆਂ ਦਿੰਦੀ ਸੀ। 

ਇਹ ਵੀ ਪੜ੍ਹੋ ਰਿਟਾਇਰਡ ਫੌਜੀ ਨੇ ਸ਼ਰਾਬ ਪੀ ਪੁੱਤਰ ਨੂੰ ਮਾਰੀ ਗੋਲੀ, ਹੋਈ ਮੌਤ, ਵਜ੍ਹਾ ਸੁਣ ਹੋ ਜਾਵੋਗੇ ਹੈਰਾਨ

ਦੱਸ ਦੇਈਏ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਆਪਣੀ ਪਤਨੀ ਦੀ ਲਾਸ਼ ਨੂੰ ਬੋਰੀ 'ਚ ਬੰਨ੍ਹ ਕੇ ਕੂੜੇ 'ਚ ਸੁੱਟਣ ਲਈ ਚਲਾ ਗਿਆ ਪਰ ਬੋਰੀ ਜ਼ਿਆਦਾ ਹੋਣ ਕਾਰਨ ਉਹ ਬੋਰੀ ਨਾ ਚੁੱਕ ਸਕਿਆ ਅਤੇ ਬੋਰੀ ਨੂੰ ਮਾਰੂਤੀ ਸ਼ੋਅਰੂਮ ਦੇ ਗੇਟ 'ਤੇ ਸੁੱਟ ਦਿੱਤਾ। ਘਟਨਾ ਤੋਂ ਬਾਅਦ ਮੁਲਜ਼ਮ ਵਰਿੰਦਾਵਨ ਚਲਾ ਗਿਆ ਜਿੱਥੇ ਉਹ ਭੇਸ ਬਦਲ ਕੇ ਰਹਿਣ ਲੱਗਾ।

ਇਹ ਵੀ ਪੜ੍ਹੋ ਯੌਨ ਸ਼ੋਸ਼ਣ ਮਾਮਲੇ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨ ਦੌਰਾਨ ਇੰਟਰਨੈੱਟ ਤੇ ਸਕੂਲ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News