ਪਤਨੀ ਤੋਂ ਪਰੇਸ਼ਾਨ TCS ਮੈਨੇਜਰ ਨੇ ਕੀਤੀ Live ਖ਼ੁਦਕੁਸ਼ੀ, ਕਿਹਾ- ਪਲੀਜ਼ ਮਰਦਾਂ ਬਾਰੇ ਸੋਚੋ

Friday, Feb 28, 2025 - 03:00 PM (IST)

ਪਤਨੀ ਤੋਂ ਪਰੇਸ਼ਾਨ TCS ਮੈਨੇਜਰ ਨੇ ਕੀਤੀ Live ਖ਼ੁਦਕੁਸ਼ੀ, ਕਿਹਾ- ਪਲੀਜ਼ ਮਰਦਾਂ ਬਾਰੇ ਸੋਚੋ

ਆਗਰਾ- ਆਗਰਾ ਜ਼ਿਲ੍ਹੇ 'ਚ ਇਕ ਟੀਸੀਐੱਸ ਕੰਪਨੀ ਦੇ ਮੈਨੇਜਰ ਨੇ ਆਪਣੀ ਪਤਨੀ ਤੋਂ ਨਾਰਾਜ਼ ਹੋ ਕੇ ਵੀਡੀਓ 'ਤੇ ਸੁਨੇਹਾ ਰਿਕਾਰਡ ਕਰਨ ਤੋਂ ਬਾਅਦ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦਾ ਵਿਆਹ ਇਕ ਸਾਲ ਪਹਿਲਾਂ ਹੀ ਹੋਇਆ ਸੀ। ਦੋਸ਼ ਹੈ ਕਿ ਪਤਨੀ ਆਪਣੇ ਪ੍ਰੇਮੀ ਨਾਲ ਰਹਿਣਾ ਚਾਹੁੰਦੀ ਸੀ ਅਤੇ ਹਰ ਰੋਜ਼ ਖੁਦਕੁਸ਼ੀ ਕਰਨ ਅਤੇ ਆਪਣੇ ਸਹੁਰਿਆਂ ਨੂੰ ਫਸਾਉਣ ਦੀ ਧਮਕੀ ਦਿੰਦੀ ਸੀ। ਮ੍ਰਿਤਕ ਮਾਨਵ ਸ਼ਰਮਾ ਮੁੰਬਈ ਦੀ ਟੀਸੀਐੱਸ ਕੰਪਨੀ 'ਚ ਰਿਕੂਰਟਮੈਂਟ ਮੈਨੇਜਰ ਵਜੋਂ ਕੰਮ ਕਰਦਾ ਸੀ ਅਤੇ ਇੱਥੋਂ ਦੇ ਪੁਲਸ ਸਟੇਸ਼ਨ ਸਦਰ ਡਿਫੈਂਸ ਕਾਲੋਨੀ ਦਾ ਰਹਿਣ ਵਾਲਾ ਸੀ। ਪਿਤਾ ਨਰਿੰਦਰ ਸ਼ਰਮਾ ਹਵਾਈ ਸੈਨਾ ਤੋਂ ਸੇਵਾਮੁਕਤ ਹਨ ਅਤੇ ਮਾਨਵ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਸਦਰ ਥਾਣੇ 'ਚ ਦਰਜ ਮਾਮਲੇ 'ਚ ਨਰਿੰਦਰ ਸ਼ਰਮਾ ਨੇ ਕਿਹਾ ਕਿ ਮਾਨਵ ਦਾ ਵਿਆਹ 30 ਜਨਵਰੀ 2024 ਨੂੰ ਹੋਇਆ ਸੀ। ਵਿਆਹ ਤੋਂ ਤੁਰੰਤ ਬਾਅਦ ਪਤਨੀ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ, ਮਾਨਵ ਆਪਣੀ ਪਤਨੀ ਨੂੰ ਆਪਣੇ ਨਾਲ ਮੁੰਬਈ ਲੈ ਗਿਆ। ਨੂੰਹ ਨੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਸੀ, ਜਿਸ ਨਾਲ ਪੂਰਾ ਪਰਿਵਾਰ ਫਸ ਜਾਵੇਗਾ। ਦੋਸ਼ ਹੈ ਕਿ ਨੂੰਹ ਆਪਣੇ ਪ੍ਰੇਮੀ ਨਾਲ ਗੱਲ ਕਰਦੀ ਸੀ ਅਤੇ ਉਸ ਨਾਲ ਰਹਿਣਾ ਚਾਹੁੰਦੀ ਸੀ।

ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ : ਬਣੇਗਾ ਨਵਾਂ ਫੋਰਲੇਨ ਹਾਈਵੇਅ, ਇਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਹੋਣਗੀਆਂ ਮਹਿੰਗੀਆਂ

23 ਫਰਵਰੀ ਨੂੰ ਮਾਨਵ ਆਪਣੀ ਪਤਨੀ ਨਾਲ ਮੁੰਬਈ ਤੋਂ ਆਗਰਾ ਆਇਆ, ਜਿੱਥੋਂ ਉਹ ਉਸ ਨੂੰ ਛੱਡਣ ਲਈ ਬਰਹਨ ਚਲਾ ਗਿਆ। ਬਰਹਸ 'ਚ ਉਸ ਦੇ ਸਹੁਰਿਆਂ ਨੇ ਉਸ ਨੂੰ ਤਸੀਹੇ ਦਿੱਤੇ। ਅਗਲੇ ਦਿਨ 24 ਫਰਵਰੀ ਦੀ ਸਵੇਰ ਨੂੰ ਮਾਨਵ ਨੇ ਕਮਰੇ 'ਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਤੋਂ ਪਹਿਲਾਂ 6.57 ਮਿੰਟ ਦਾ ਵੀਡੀਓ ਵੀ ਬਣਾਇਆ। ਸਵੇਰੇ ਜਦੋਂ ਪਰਿਵਾਰਕ ਮੈਂਬਰਾਂ ਨੇ ਮਾਨਵ ਨੂੰ ਪੱਖੇ ਨਾਲ ਲਟਕਦਾ ਦੇਖਿਆ ਤਾਂ ਉਹ ਉਸ ਨੂੰ ਹਸਪਤਾਲ ਲੈ ਗਏ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਵੀਡੀਓ 'ਚ ਖੁਦਕੁਸ਼ੀ ਕਰਨ ਤੋਂ ਪਹਿਲਾਂ ਮਾਨਵ ਰੋਇਆ ਅਤੇ ਕਿਹਾ,"ਮਰਦਾਂ ਬਾਰੇ ਵੀ ਸੋਚੋ, ਪਲੀਜ਼ ਮਰਦਾਂ ਬਾਰੇ ਕੋਈ ਤਾਂ ਗੱਲ ਕਰੇ। ਬੇਚਾਰੇ ਬਹੁਤ ਇਕੱਲੇ ਹਨ। ਪਾਪਾ, ਮੰਮੀ ਮੁਆਫ਼ ਕਰਨਾ, ਅੱਕੂ ਮੁਆਫ਼ ਕਰਨਾ। ਮੇਰੇ ਜਾਣ ਤੋਂ ਬਾਅਦ ਸਭ ਕੁਝ ਠੀਕ ਹੋ ਜਾਵੇਗਾ, ਕਿਰਪਾ ਕਰਕੇ ਖੁਦਕੁਸ਼ੀ ਬਾਰੇ ਮੇਰੇ ਪਰਿਵਾਰ ਵਾਲਿਆਂ ਨੂੰ ਪਰੇਸ਼ਾਨ ਨਾ ਕਰਨਾ।''

ਇਹ ਵੀ ਪੜ੍ਹੋ : ਡਿਪੂ ਤੋਂ ਲਈ ਕਣਕ ਨੇ ਲੋਕ ਕਰ ਦਿੱਤੇ ਗੰਜੇ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News