ਹੱਸਦਾ ਵੱਸਦਾ ਪਰਿਵਾਰ ਨਜਾਇਜ਼ ਸਬੰਧਾਂ ਨੇ ਕੀਤਾ ਤਬਾਅ, ਪਤੀ-ਪਤਨੀ ਤੇ ਪ੍ਰੇਮੀ ਦਾ ਖ਼ੌਫ਼ਨਾਕ ਅੰਤ

Tuesday, Sep 15, 2020 - 05:13 PM (IST)

ਹੱਸਦਾ ਵੱਸਦਾ ਪਰਿਵਾਰ ਨਜਾਇਜ਼ ਸਬੰਧਾਂ ਨੇ ਕੀਤਾ ਤਬਾਅ, ਪਤੀ-ਪਤਨੀ ਤੇ ਪ੍ਰੇਮੀ ਦਾ ਖ਼ੌਫ਼ਨਾਕ ਅੰਤ

ਗੁਮਲਾ- ਝਾਰਖੰਡ ਦੇ ਗੁਮਲਾ ਜ਼ਿਲ੍ਹੇ ਦੇ ਰਾਇਡੀ ਥਾਣਾ ਖੇਤਰ ਦੇ ਡੇਰਾਗੀਹ ਪਿੰਡ 'ਚ ਬੀਤੀ ਰਾਤ ਇਕ ਜਨਾਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਪਿੰਡਵਾਸੀਆਂ ਨੇ ਜਨਾਨੀ ਅਤੇ ਉਸ ਦੇ ਪ੍ਰੇਮੀ ਤੇ ਉਸ ਦੇ ਹੋਰ ਸਾਥੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਗੁਮਲਾ ਦੇ ਪੁਲਸ ਸੁਪਰਡੈਂਟ ਹਰਦੀਪ ਪੀ ਜਨਾਰਦਨ ਨੇ ਦੱਸਿਆ ਕਿ ਇਹ ਵਾਰਦਾਤ ਸੋਮਵਾਰ ਰਾਤ ਹੋਈ ਅਤੇ ਮੰਗਲਵਾਰ ਸਵੇਰੇ ਸੂਚਨਾ ਮਿਲਦੇ ਹੀ ਪੁਲਸ ਦਲ ਹਾਦਸੇ ਵਾਲੀ ਜਗ੍ਹਾ ਪਹੁੰਚਿਆ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਨੀਲਮ ਕੁਜੂਰ (40) ਨਾਮੀ ਜਨਾਨੀ ਦਾ ਸੰਦੀਪ ਡੁੰਗਡੁੰਗ ਨਾਮੀ ਵਿਅਕਤੀ ਨਾਲ ਪ੍ਰੇਮ ਪ੍ਰਸੰਗ ਸੀ। ਨੀਲਮ ਨੇ ਆਪਣੇ ਪਤੀ ਦੇ ਕਤਲ ਲਈ ਸੋਮਵਾਰ ਰਾਤ ਸੰਦੀਪ ਸਮੇਤ 2 ਨੌਜਵਾਨਾਂ ਨੂੰ ਘਰ ਬੁਲਾਇਆ ਸੀ। ਐੱਸ.ਪੀ. ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਤੱਕ ਖਾਣਾ ਖਾਣ ਤੋਂ ਬਾਅਦ ਦੋਵੇਂ ਨੌਜਵਾਨਾਂ ਨੇ ਨੀਲਮ ਦੇ ਪਤੀ ਮਰਿਆਨੁਸ ਕੁਜੂਰ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। 

ਜਨਾਰਦਨ ਨੇ ਦੱਸਿਆ ਕਿ ਇਸ ਦੌਰਾਨ ਨੀਲਮ ਦੇ ਬੱਚਿਆਂ ਦਾ ਰੋਣਾ ਸੁਣ ਕੇ ਮਰਿਆਨੁਸ ਦਾ ਛੋਟਾ ਭਰਾ ਹਾਦਸੇ ਵਾਲੀ ਜਗ੍ਹਾ ਪਹੁੰਚਿਆ ਅਤੇ ਕਾਤਲਾਂ ਦੀ ਸੂਚਨਾ ਪਿੰਡ ਵਾਲਿਆਂ ਨੂੰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੌਕੇ 'ਤੇ ਜੁਟੇ ਪਿੰਡਵਾਸੀਆਂ ਨੇ ਕਾਤਲਾਂ ਨੂੰ ਘੇਰ ਲਿਆ, ਜਿਸ ਤੋਂ ਘਬਰਾ ਕੇ ਦੋਵੇਂ ਕਾਤਲ ਗਊਸ਼ਾਲਾ 'ਚ ਲੁੱਕ ਗਏ। ਐੱਸ.ਪੀ. ਅਨੁਸਾਰ ਪਿੰਡ ਵਾਸੀਆਂ ਨੇ ਰਾਤ ਨੂੰ ਹੀ ਦੋਹਾਂ ਕਾਤਲਾਂ ਨੂੰ ਲੱਭ ਕੇ ਗਊਸ਼ਾਲਾ ਤੋਂ ਕੱਢ ਲਿਆ ਅਤੇ ਉਨ੍ਹਾਂ ਨੂੰ ਲਾਠੀ-ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਗੁੱਸਾਏ ਪਿੰਡ ਵਾਸੀਆਂ ਨੇ ਮਰਿਆਨੁਸ ਕੁਜੂਰ ਦਾ ਕਤਲ ਕਰਵਾਉਣ ਵਾਲੀ ਉਸ ਦੀ ਪਤਨੀ ਨੀਲਮ ਕੁਜੂਰ ਨੂੰ ਵੀ ਘੇਰ ਕੇ ਉਸ ਦੀ ਵੀ ਲਾਠੀ ਡੰਡਿਆਂ ਨਾਲ ਕੁੱਟਮਾਰ ਕੀਤੀ, ਜਿਸ ਨਾਲ ਉਸ ਨੇ ਵੀ ਮੌਕੇ 'ਤੇ ਹੀ ਦਮ ਤੋੜ ਦਿੱਤਾ। ਜਨਾਰਦਨ ਨੇ ਦੱਸਿਆ ਕਿ ਗੈਰ-ਕਾਨੂੰਨੀ ਸੰਬੰਧ ਨੂੰ ਲੈ ਕੇ ਜਨਾਨੀ ਨੇ ਖ਼ੁਦ ਸਿਮਡੇਗਾ ਜ਼ਿਲ੍ਹੇ ਦੇ ਕੇਰਸਈ ਥਾਣਾ ਅਧੀਨ ਨਹਾਰਾ ਪਿੰਡ ਤੋਂ 2 ਨੌਜਵਾਨਾਂ ਨੂੰ ਘਰ ਬੁਲਾਇਆ ਸੀ। ਮ੍ਰਿਤਕਾਂ ਦੀ ਪਛਾਣ ਸੰਦੀਪ ਡੁੰਗਡੁੰਗ ਅਤੇ ਪ੍ਰਕਾਸ਼ ਕੁੱਲੂ ਦੇ ਰੂਪ 'ਚ ਕੀਤੀ ਗਈ ਹੈ।


author

DIsha

Content Editor

Related News