ਪਤਨੀ ਨੇ ਬਲੇਡ ਨਾਲ ਕੱਟਿਆ ਪਤੀ ਦਾ ਪ੍ਰਾਈਵੇਟ ਪਾਰਟ, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

Saturday, Jul 22, 2023 - 07:43 PM (IST)

ਪਤਨੀ ਨੇ ਬਲੇਡ ਨਾਲ ਕੱਟਿਆ ਪਤੀ ਦਾ ਪ੍ਰਾਈਵੇਟ ਪਾਰਟ, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

ਨੈਸ਼ਨਲ ਡੈਸਕ: ਇਕ ਔਰਤ ਨੇ ਇੰਸਟਾਗ੍ਰਾਮ 'ਤੇ ਆਪਣੀ ਪਹਿਲੀ ਪਤਨੀ ਦੀ ਰੀਲ ਦੇਖ ਰਹੇ ਆਪਣੇ ਪਤੀ ਦੇ ਗੁਪਤ ਅੰਗ ਨੂੰ ਬਲੇਡ ਨਾਲ ਕੱਟ ਦਿੱਤਾ। ਇਹ ਘਟਨਾ ਆਂਧਰਾ ਪ੍ਰਦੇਸ਼ ਦੇ ਐਨਟੀਆਰ ਜ਼ਿਲ੍ਹੇ ਦੇ ਨੰਦੀਗਾਮਾ ਵਿਚ ਸ਼ੁੱਕਰਵਾਰ ਨੂੰ ਵਾਪਰੀ। ਪੀੜਤ ਆਨੰਦ ਬਾਬੂ ਨੂੰ ਨੰਦੀਗਾਮਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ ਬਾਅਦ ਵਿਚ ਇਲਾਜ ਲਈ ਵਿਜੇਵਾੜਾ ਦੇ ਇਕ ਹਸਪਤਾਲ ਵਿਚ ਭੇਜ ਦਿੱਤਾ ਗਿਆ। ਉਸ ਦੇ ਪ੍ਰਾਈਵੇਟ ਪਾਰਟ 'ਚੋਂ ਕਾਫੀ ਖੂਨ ਵਹਿ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ - ਸੂਬੇ ਦੇ 6500 ਸਕੂਲਾਂ ਦੀ ਹੋਵੇਗੀ ਚਾਰਦੀਵਾਰੀ, ਸਕਿਓਰਿਟੀ ਗਾਰਡ ਸਣੇ ਮਿਲੇਗੀ ਵੱਖਰੀ ਟਰਾਂਸਪੋਰਟ (ਵੀਡੀਓ)

ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਪੀੜਤ ਆਪਣੀ ਪਹਿਲੀ ਪਤਨੀ ਤੋਂ ਕੁਝ ਪਰੇਸ਼ਾਨੀਆਂ ਕਾਰਨ ਵੱਖ ਹੋ ਗਿਆ ਸੀ। ਉਸ ਨੇ ਪੰਜ ਸਾਲ ਪਹਿਲਾਂ ਵਰੰਮਾ ਨਾਂ ਦੀ ਔਰਤ ਨਾਲ ਦੂਜਾ ਵਿਆਹ ਕੀਤਾ ਸੀ। ਸ਼ੁੱਕਰਵਾਰ ਦੀ ਰਾਤ ਆਨੰਦ ਬਾਬੂ ਆਪਣੀ ਪਹਿਲੀ ਪਤਨੀ ਦੀ ਇੰਸਟਾਗ੍ਰਾਮ ਰੀਲਜ਼ ਦੇਖ ਰਿਹਾ ਸੀ। ਵਰੰਮਾ ਨੂੰ ਇਸ ਗੱਲ ਤੋਂ ਗੁੱਸਾ ਆ ਗਿਆ ਅਤੇ ਉਸ ਨੇ ਉਸ ਨੂੰ ਜ਼ੋਰ ਨਾਲ ਖਿੱਚ ਲਿਆ। ਇਕ ਗਰਮ ਬਹਿਸ ਦੌਰਾਨ ਵਰੰਮਾ ਨੇ ਬਲੇਡ ਨਾਲ ਉਸਦੇ ਪ੍ਰਾਈਵੇਟ ਪਾਰਟਸ 'ਤੇ ਹਮਲਾ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਵਿਰੋਧੀ ਧਿਰ ਦੇ ਗਠਜੋੜ I.N.D.I.A. ਮਗਰੋਂ ਪੰਜਾਬ ਕਾਂਗਰਸ ਦੀ ਸਥਿਤੀ ਬਾਰੇ ਬੋਲੇ ਰਾਜਾ ਵੜਿੰਗ

ਵਰੰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਉਹ ਆਪਣੀ ਪਹਿਲੀ ਪਤਨੀ ਦੀ ਵੀਡੀਓ ਦੇਖ ਰਿਹਾ ਸੀ ਤਾਂ ਉਨ੍ਹਾਂ ਦੀ ਲੜਾਈ ਹੋਈ। ਉਸ ਨੇ ਕਿਹਾ ਕਿ ਉਸ ਨੇ ਜਾਣਬੁੱਝ ਕੇ ਆਪਣੇ ਪ੍ਰਾਈਵੇਟ ਪਾਰਟਸ 'ਤੇ ਹਮਲਾ ਨਹੀਂ ਕੀਤਾ। ਪੁਲਸ ਨੇ ਆਨੰਦ ਬਾਬੂ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।.

ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anmol Tagra

Content Editor

Related News