ਪਤੀ ਨੇ ਪਤਨੀ ''ਤੇ ਪੈਟਰੋਲ ਸੁੱਟ ਕੇ ਲਗਾਈ ਅੱਗ, ਤੜਫ਼-ਤੜਫ਼ ਕੇ ਹੋਈ ਮੌਤ
Friday, Mar 08, 2024 - 02:27 PM (IST)
ਬਦਾਊਂ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਦਾਊਂ 'ਚ ਇਕ ਵਿਅਕਤੀ ਨੇ ਸ਼ਰਾਬ ਪੀਣ ਤੋਂ ਮਨ੍ਹਾ ਕਰਨ 'ਤੇ ਆਪਣੀ ਪਤਨੀ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਔਰਤ ਨੂੰ ਬਚਾਉਣ ਦੀ ਕੋਸ਼ਿਸ਼ 'ਚ ਉਸ ਦੀ ਸੱਸ ਵੀ ਗੰਭੀਰ ਰੂਪ ਨਾਲ ਝੁਲਸ ਗਈ। ਔਰਤ ਦੀ ਚੀਕ ਸੁਣ ਕੇ ਆਏ ਗੁਆਂਢੀਆਂ ਨੇ ਕਿਸੇ ਤਰ੍ਹਾਂ ਅੱਗ ਬੁਝਾਈ ਅਤੇ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਘਟਨਾ ਤੋਂ ਬਾਅਦ ਦੋਸ਼ੀ ਮੌਕੇ 'ਤੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਗੁਜਰੀਆ ਥਾਣਾ ਖੇਤਰ ਦੇ ਨੈਥੁਆ ਪਿੰਡ ਵਾਸੀ ਮੁਨੀਸ਼ ਸਕਸੈਨਾ ਸ਼ਰਾਬ ਪੀਣ ਦਾ ਆਦੀ ਹੈ ਅਤੇ ਉਹ ਹਮੇਸ਼ਾ ਆਪਣੀ ਪਤਨੀ ਸ਼ੰਨੋ (40) ਨਾਲ ਕੁੱਟਮਾਰ ਕਰਦਾ ਸੀ।
ਪੁਲਸ ਅਨੁਸਾਰ ਵੀਰਵਾਰ ਰਾਤ ਨੂੰ ਵੀ ਜਦੋਂ ਸ਼ੰਨੋ ਨੇ ਮੁਨੀਸ਼ ਨੂੰ ਹੋਰ ਸ਼ਰਾਬ ਪੀਣ ਤੋਂ ਰੋਕਿਆ ਤਾਂ ਉਹ ਨਾਰਾਜ਼ ਹੋ ਗਿਆ ਅਤੇ ਆਪਣੀ ਮੋਟਰਸਾਈਕਲ ਤੋਂ ਪੈਟਰੋਲ ਕੱਢ ਕੇ ਲਿਆ ਅਤੇ ਸ਼ੰਨੋ ਦੇ ਉੱਪਰ ਸੁੱਟ ਕੇ ਅੱਗ ਲਗਾ ਦਿੱਤੀ। ਕੁਝ ਦੇਰ ਤੜਫ਼ਣ ਤੋਂ ਬਾਅਦ ਸ਼ੰਨੋ ਦੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਸ਼ੰਨੋ ਦੀ ਸੱਸ ਮੁੰਨੀ ਦੇਵੀ ਨੂੰ ਪਹਿਲੇ ਬਿਲਸੀ ਸਿਹਤ ਕੇਂਦਰ 'ਚ ਦਾਖ਼ਲ ਕਰਵਾਇਆ, ਜਿੱਥੋਂ ਉਸ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਸੀਨੀਅਰ ਪੁਲਸ ਸੁਪਰਡੈਂਟ ਆਲੋਕ ਪ੍ਰਿਯਦਰਸ਼ੀ ਨੇ ਦੱਸਿਆ ਕਿ ਕਾਤਲ ਮੁਨੀਸ਼ ਦੀ ਭਾਲ 'ਚ ਟੀਮ ਲਗਾ ਦਿੱਤੀ ਗਈ ਹੈ। ਘਟਨਾ 'ਚ ਔਰਤ ਦੀ ਸੱਸ ਵੀ ਝੁਲਸ ਗਈ ਹੈ। ਉਸ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e