ਪਤਨੀ ਨੂੰ ਚੱਲਦੀ ਟਰੇਨ ਤੋਂ ਸੁੱਟਿਆ, ਮੌਤ
Sunday, Dec 31, 2017 - 12:17 PM (IST)

ਲਖੀਸਰਾਏ— ਮੋਕਾਮਾ-ਕਿਊਲ ਰੇਲਵੇ ਟਰੈਕ 'ਤੇ ਬਰਾਮਦ ਔੌਰਤ ਦੀ ਲਾਸ਼ ਦੀ ਪਛਾਣ ਕਰ ਲਈ ਗਈ ਹੈ। ਉਸ ਦੀ ਪਛਾਣ ਸੁਬੋਧ ਸਾਵ ਦੀ 25 ਸਾਲਾ ਪਤਨੀ ਰੂਪਮ ਕੁਮਾਰੀ ਦੀ ਰੂਪ 'ਚ ਕੀਤੀ ਗਈ ਹੈ। ਘਟਨਾ ਦੇ ਦਿਨ ਔਰਤ ਆਪਣੇ ਪਤੀ ਦੇ ਕੈਂਸਰ ਦਾ ਆਪਰੇਸ਼ਨ ਕਰਵਾ ਕੇ ਉਸ ਦੇ ਵੱਡੇ ਭਰਾ ਅਸ਼ੋਕ ਸਾਵ ਨਾਲ ਬਾਘ ਐਕਸਪ੍ਰੈਸ ਤੋਂ ਵਾਪਸ ਘਰ ਆ ਰਹੀ ਸੀ। ਘਟਨਾ ਦੇ ਸੰਬੰਧ 'ਚ ਮ੍ਰਿਤਕਾ ਦੀ ਮਾਂ ਨੇ ਪਤੀ ਅਤੇ ਉਸ ਦੇ ਵੱਡੇ ਭਰਾ 'ਤੇ ਟਰੇਨ ਤੋਂ ਹੇਠਾਂ ਸੁੱਟਣ ਦਾ ਮਾਮਲਾ ਦਰਜ ਕਰਵਾਇਆ ਹੈ।
ਮ੍ਰਿਤਕਾ ਦੀ ਮਾਂ ਵੀਣਾ ਦੇਵੀ ਨੇ ਕਿਹਾ ਹੈ ਕਿ ਸੁਬੋਧ ਕੁਮਾਰ ਨਾਲ ਉਸ ਦੀ ਬੇਟੀ ਦਾ ਵਿਆਹ ਇਸੀ ਸਾਲ 8 ਮਈ ਨੂੰ ਹੋਇਆ ਸੀ। ਵਿਆਹ 'ਚ ਲੜਕਾ ਪੱਖ ਨੂੰ 3 ਲੱਖ ਰੁਪਏ ਦਾ ਦਾਜ ਦਿੱਤਾ ਗਿਆ ਸੀ। ਵਿਆਹ ਦੇ ਬਾਅਦ ਤੋਂ ਸਹੁਰੇ ਘਰ ਦੇ ਪਰੇਸ਼ਾਨ ਕਰ ਰਹੇ ਸਨ। ਵੀਣਾ ਦੇਵੀ ਨੇ ਦੱਸਿਆ ਕਿ ਉਸ ਦੇ ਜਵਾਈ ਦਾ ਇਲਾਜ ਚੱਲ ਰਿਹਾ ਸੀ। ਇਸੀ ਦੌਰਾਨ ਜਵਾਈ ਨਾਲ ਰੂਪਮ ਵੀ ਲਖਨਊ ਗਈ ਸੀ। ਘਟਨਾ ਦੇ ਦਿਨ ਵੀ ਉਸ ਦੀ ਬੇਟੀ ਨੇ ਮੋਬਾਇਲ 'ਤੇ ਉਸ ਨਾਲ ਗੱਲ ਕੀਤੀ। ਲਖਨਊ ਤੋਂ ਵਾਪਸ ਆਉਣ ਦੇ ਕ੍ਰਮ 'ਚ ਪਤੀ ਅਤੇ ਉਸ ਦੇ ਵੱਡੇ ਭਰਾ ਨੇ ਟਰੇਨ ਤੋਂ ਸੁੱਟ ਕੇ ਉਸ ਦਾ ਕਤਲ ਕਰ ਦਿੱਤਾ।
ਰੂਪਮ ਦੇ ਪਤੀ ਦੇ ਵੱਡੇ ਭਰਾ ਨੇ ਕਿਹਾ ਕਿ ਸੁਬੋਧ ਪੇਸ਼ੇ ਤੋਂ ਟੀਚਰ ਹੈ। ਉਸ ਨੂੰ ਕੈਂਸਰ ਦੀ ਬੀਮਾਰੀ ਸੀ। ਆਪਰੇਸ਼ਨ ਦੇ ਬਾਅਦ ਉਸ ਨੂੰ ਟਰੇਨ ਤੋਂ ਲਿਆਇਆ ਜਾ ਰਿਹਾ ਸੀ। ਸਟੇਸ਼ਨ ਨੇੜੇ ਹੋਣ ਕਾਰਨ ਰੂਪਮ ਸਮਾਨ ਲੈ ਕੇ ਗੇਟ ਵੱਲ ਜਾ ਰਹੀ ਸੀ। ਇਸੀ ਕ੍ਰਮ 'ਚ ਡਿੱਗਣ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।